5 Dariya News

ਪੰਜਾਬ ਦੇ ਮੁੱਖ ਸਕੱਤਰ ਵੱਲੋਂ ਅੰਮ੍ਰਿਤਸਰ ਦੀ ਲੇਖਿਕਾ ਸਿਮਰਨ ਸਿੰਘ ਦੀ ਪਲੇਠੀ ਕਿਤਾਬ ਲੋਕ ਅਰਪਣ

5 Dariya News

ਚੰਡੀਗੜ 23-Mar-2018

ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਦੀ ਨੌਜਵਾਨ ਲੇਖਿਕਾ ਸਿਮਰਨ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਪਹਿਲੀ ਕਿਤਾਬ 'ਡਜ਼ ਲਵ ਐਵਰ ਐਂਡ' ਰਿਲੀਜ਼ ਕੀਤੀ ਗਈ।ਇਹ ਕਿਤਾਬ ਮਸ਼ਹੂਰ ਲੇਖਕ ਵਿਵੇਕ ਅੱਤਰੀ ਅਤੇ ਖੁਸ਼ਵੰਤ ਸਿੰਘ ਦੀ ਮੌਜੂਦਗੀ ਵਿੱਚ ਯੂ.ਟੀ ਗੈਸਟ ਹਾਊਸ ਵਿੱਚ ਰਿਲੀਜ਼ ਕੀਤੀ ਗਈ।ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਇਸ ਉੱਭਰਦੀ ਲੇਖਿਕਾ ਦੀ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਮੁੱਖ ਸਕੱਤਰ ਨੇ ਕਿਹਾ ਕਿ ਲੇਖਿਕਾ ਵੱਲੋਂ ਛੋਟੀ ਉਮਰ ਵਿੱਚ ਲੰਮੇ ਪੈਂਡੇ ਦੀ ਸ਼ੁਰੂਆਤ ਕੀਤੀ ਹੈ ਅਤੇ ਬਹੁਤ ਜਲਦੀ ਅਸੀਂ ਇਸ ਕਿਤਾਬ ਦੀ ਅਗਲੀ ਲੜੀ ਦੀ ਉਡੀਕ ਕਰਾਂਗੇ।ਉਨਾਂ ਕਿਹਾ ਕਿ ਇਸ ਸਦੀ ਦੇ ਨੌਜਵਾਨਾਂ ਨੇ ਖੁਦ ਨੂੰ ਪੁਰਾਣੇ ਰਵਾਇਤੀ ਕਿੱਤਿਆਂ ਤੱਕ ਸੀਮਤ ਨਹੀਂ ਰੱਖਿਆ ਹੈ ਬਲਕਿ ਉਹ ਆਪਣੇ ਸੁਪਨਿਆਂ ਦੀ ਪੂਰਤੀ ਲਈ ਕਿਸੇ ਵੀ ਕਿਸਮ ਦਾ ਜ਼ੋਖਮ ਉਠਾਉਣ ਲਈ ਤਿਆਰ ਹਨ।ਉਨਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਭਵਿੱਖਮੁਖੀ ਕਿੱਤਿਆ ਨੂੰ ਅਪਣਾ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਮੁੰਡੇ-ਕੁੜੀਆਂ ਵੱਖ-ਵੱਖ ਖੇਤਰਾਂ ਵਿਚ ਚੰਗਾ ਨਾਮ ਖੱਟਣਗੇ।ਇਸ ਮੌਕੇ ਟ੍ਰਾਈਸਿਟੀ ਅਤੇ ਪੰਜਾਬ ਦੇ ਲੇਖਕ, ਕਵੀ, ਬੁੱਧੀਜੀਵੀ, ਸੀਨੀਅਰ ਸਿਵਲ-ਪੁਲਿਸ ਅਧਿਕਾਰੀ, ਜੁਡੀਸ਼ੀਅਲ ਅਫਸਰ ਅਤੇ ਇਲਾਕੇ ਦੇ ਹੋਰ ਪਤਵੰਤੇ ਮੌਜੂਦ ਸਨ।