ਸੇਵਾ ਸੰਮਤੀ ਚੈਰਿਟੇਬਲ ਸੋਸਾਇਟੀ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ
5 Dariya News
ਰੂਪਨਗਰ 17-Mar-2018
ਸੇਵਾ ਸੰਮਤੀ ਚੈਰਿਟੇਬਲ ਸੋਸਾਇਟੀ ਰਣਜੀਤ ਐਵਿਨਿਉ ਵਲੋਂ ਅੱਜ ਇਥੇ ਰਣਜੀਤ ਐਵਿਨਿਉ ਵਿਖੇ ਇਕ ਮੁਫਤ ਮੈਡੀਕਲ ਮਲਟੀ ਸਪੈਸ਼ਲਟੀ ਕੈਂਪ ਦਾ ਆਯੋਜਨ ਕੀਤਾ ਗਿਆ ।ਜਿਸ ਦਾ ਉਘੇ ਸਮਾਜ ਸੇਵੀ ਤੇ ਸਰਜਨ ਡਾਕਟਰ ਆਰ.ਐਸ.ਪਰਮਾਰ ਨੇ ਦੀ ਹਾਜ਼ਰੀ ਵਿਚ ਮੈਡੀਕਲ ਚੈਕਅਪ ਕਰਾਉਣ ਲਈ ਪਹੁੰਚੇ ਇਕ ਸੀਨੀਅਰ ਸਿਟੀਜ਼ਨ ਮਹਿਲਾ ਵਲੋਂ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ।ਇਸ ਮੌਕੇ ਡਾਕਟਰ ਆਰ.ਐਸ.ਪਰਮਾਰ ਨੇ ਕਿਹਾ ਕਿ ਸੇਵਾ ਸੰਮਤੀ ਚੈਰਿਟੇਬਲ ਸੋਸਾਇਟੀ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ ਇਸ ਕੈਂਪ ਦੇ ਆਯੋਜਨ ਨਾਲ, ਅਜਿਹੇ ਵਿਅਕਤੀ ਜੋ ਕਿਸੇ ਕਾਰਣ ਕਰਕੇ ਚੈਕਅਪ ਲਈ ਮਾਹਿਰ ਡਾਕਟਰਾਂ ਪਾਸ ਪਹੁੰਚ ਨਹੀਂ ਕਰ ਸਕਦੇ,ਉਹ ਵੀ ਇਸ ਕੈਂਪ ਵਿਚ ਸੇਵਾ ਭਾਵਨਾ ਨਾਲ ਪਹੁੰਚੇ ਮਾਹਿਰ ਡਾਕਟਰਾਂ ਤੋਂ ਚੈਕਅਪ ਕਰਵਾ ਕੇ ਆਪਣੀ ਬਿਮਾਰੀ ਤੋਂ ਨਿਜਾਤ ਪਾ ਸਕਣਗੇ।ਇਸ ਤੋਂ ਇਲਾਵਾ ਇਸ ਸੋਸਾਇਟੀ ਵਲੋਂ ਇਸ ਕੈਂਪ ਦੌਰਾਨ ਜਿਥੇ ਮੁਫਤ ਦਵਾਈਆਂ ਦਿਤੀਆਂ ਜਾ ਰਹੀਆਂ ਹਨ ਉਥੇ ਟੈਸਟ ਵੀ ਕਰਵਾਏ ਜਾ ਰਹੇ ਹਨ ਜੋ ਕਿ ਲੋੜਵੰਦ ਵਿਅਕਤੀਆਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ ।ਉਨਾਂ ਕਿਹਾ ਕਿ ਇਹ ਸੁਸਾਇਟੀ ਸ਼੍ਰੀ ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸਮਾਜ ਸੇਵਾ ਵਿਚ ਬਹੁਤ ਚੰਗਾ ਯੋਗਦਾਨ ਪਾ ਰਹੀ ਹੈ ਜਿਸ ਕਾਰਣ ਸਮਾਜ ਦੇ ਲੋੜਵੰਦ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।ਉਨਾਂ ਕਿਹਾ ਕਿ ਇਸ ਸੰਸਥਾ ਵਲੋਂ ਜਿਥੇ ਸਕੂਲੀ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਤੇ ਸਟੇਸ਼ਨਰੀ ਮੁਹਈਆ ਕਰਵਾਈ ਜਾਂਦੀ ਉਥੇ ਇਸ ਸੰਸਥਾ ਵਲੋਂ ਸਮੇਂ-ਸਮੇਂ ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਵਾਕੇ ਲੋਕਾਂ ਨੂੰ ਧਰਮ ਨਾਲ ਵੀ ਜੋੜਿਆ ਜਾਂਦਾ ਹੈ।ਉਨਾਂ ਇਹ ਵੀ ਕਿਹਾ ਕਿ ਪਿਛਲੇ ਥੋੜੇ ਸਮੇਂ ਵਿਚ ਹੀ ਇਸ ਸੰਸਥਾ ਸਮਾਜ ਸੇਵਾ ਦੇ ਕੰਮਾ ਕਰਕੇ ਹੀ ਸ਼ਹਿਰ ਵਿਚਲੀਆਂ ਪ੍ਰਮੁਖ ਸੰਸਥਾਵਾਂ ਵਿਚੋਂ ਉਭਰ ਕੇ ਸਾਹਮਣੇ ਆਈ ਹੈ ।ੳਨਾਂ ਕਿਹਾ ਕਿ ਆਸ ਹੈ ਕਿ ਭਵਿਖ ਵਿਚ ਵੀ ਇਸ ਸੋਸਾਇਟੀ ਵਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਇਸ ਤਰਾਂ ਦੇ ਉਪਰਾਲੇ ਜਾਰੀ ਰਹਿਣਗੇ।
ਇਸ ਕੈਂਪ ਦੌਰਾਨ ਡਾਕਟਰ ਸਿਮਰਜੀਤ ਸਿੰਘ(ਮੈਡੀਸਨ),ਡਾਕਟਰ ਕੇ.ਐਸ.ਦੇਵ(ਡੈਂਟਲ), ਡਾਕਟਰ ਗੋਪੀ ਨਾਥ(ਆਰਥੋ), ਡਾਕਟਰਰਵਿੰਦਰ ਪੰਨੂੰ(ਗਾਇਨੀ), ਡਾਕਟਰ ਸੋਨੀਆ(ਚਮੜੀ), ਡਾਕਟਰ ਅਵਨੀਸ਼ ਸਾਹਨੀ(ਫਿਜ਼ੀੳ) ਨੇ ਮਰੀਜ਼ੋਂ ਕਾ ਮੁਆਇਨਾ ਕੀਆ।ਇਸ ਤੋਂ ਪਹਿਲਾਂ ਇਸ ਮੌਕੇ ਆਏ ਪਤਵੰਤੇ ਵਿਅਕਤੀਆਂ ਦਾ ਸਵਾਗਤ ਕਰਦਿਆਂ ਸੰਸਥਾ ਪ੍ਰਧਾਨ ਸ਼੍ਰੀ ਮਨਜੀਤ ਸਿੰਘ ਨੇ ਸੇਵਾ ਸੰਮਤੀ ਚੈਰਿਟੇਬਲ ਸੋਸਾਇਟੀ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਟਰ ਪੂਰਵਕ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸੰਸਥਾ ਵਲੋਂ ਭੰਗਾਲਾ ਸਕੂਲ ਨੂੰ ਅਡਾਪਟ ਕੀਤਾ ਹੋਇਆ ਅਤੇ ਇਸ ਸਕੂਲ ਦੇ ਵਿਦਿਆਥੀਆਂ ਦੂ ਪੜਾਈ ਦਾ ਖਰਚਾ ਤੇ ਮੁਫਤ ਸਟਸ਼ਨਰੀ ਤੇ ਵਰਦੀ ਆਦਿ ਮੁਹਈਆ ਕਰਵਾਈ ਜਾਂਦੀ ਹੈ ਇਸ ਤੋਂ ਇਲਾਵਾ ਧਾਰਮਿਕ ਸਮਾਗਮ ਤੇ ਸਕੂਲੀ ਬਚਿਆਂ ਤੇ ਆਮ ਲੋਕਾਂ ਲਈ ਵਾਟਰ ਕੂਲਰ ਵੀ ਲਗਵਾਇਆ ਹੇ।ਇਸ ਮੌਕੇ ਸੇਵਾ ਸੰਮਤੀ ਦੇ ਸਕੱਤਰ ਸ਼੍ਰੀ ਨਰਿੰਦਰ ਅਵਸਥੀ ਨੇ ਆਏ ਪਤਵੰਤੇ ਵਿਅਕਤੀਆਂ ਦਾ ਸੇਵਾ ਸੰਮਿਤੀ ਵਲੌਂ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਦੀ 125 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਇਸ ਮੋਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਵਿਜੇ ਕੁਮਾਰ ਸ਼ਰਮਾ ,ੳਘੇ ਡਾਕਟਰ ਭੀਮ ਸੈਨ,ਸ਼੍ਰੀ ਐਨ.ਕੇ.ਬਸੀ, ਸ਼੍ਰੀ ਐਸ.ਪੀ. ਸ਼ਰਮਾ, ਸ਼੍ਰੀ ਸੁਰੇਸ਼ ਵਾਸੁਦੇਵਾ, ਸ਼੍ਰੀ ਸੀ.ਐਸ.ਸੈਣੀ,ਡਾਕਟਰ ਮੇਵਾ ਰਾਮ, ਸ਼੍ਰੀ ਕਰਨ ਕੁਮਾਰ ਐਰੀ, ਸ਼੍ਰੀ ਰਾਜੇਸ਼ ਭਾਟੀਆ, ਸ਼੍ਰੀ ਸੋਰਭ ਸ਼ਰਮਾ,ਸ਼੍ਰੀ ਘਨਸ਼ਿਆਮ ਅਗਰਵਾਲ,ਡਾਕਟਰ ਜੇ.ਐਸ.ਕੰਵਰ,ਸ਼੍ਰੀ ਮੁਕੇਸ਼ ਸਰਮਾ, ਨਗਰ ਕੌਂਸਲਰ ਸ਼੍ਰੀ ਕੁਲਵੰਤ ਸਿੰਘ,ਸ਼੍ਰੀ ਰਾਜੇਸ਼ ਵਾਸੂਦੇਵਾ,ਸ਼੍ਰੀ ਸੁਭਾਸ਼ ਕੱਕੜ,ਸ਼੍ਰੀ ਰੋਹਿਤ ਜੇਤਲੀ,ਸ਼੍ਰੀ ਗਗਨ ਰਿਸਿ,ਸ਼੍ਰੀ ਜਸਪਾਲ ਸਿੰਘ,ਸ਼੍ਰੀ ਅਮਰੀਕ ਸਿੰਘ,ਸ਼੍ਰੀ ਐਚ.ਐਨ.ਸ਼ਰਮਾ, ਸ਼੍ਰੀ ਸੁਨੀਲ ਕੁਮਾਰ ਤੇ ਕਲੋਨੀ ਨਿਵਾਸੀ ਹਾਜਰ ਸਨ।