ਸਰਕਾਰੀ ਕਾਲਜ ਐਸ.ਏ.ਐਸ ਨਗਰ ਵਿਖੇ ਇਕ ਰੋਜ਼ਾ ਰੋਜ਼ਗਾਰ ਮੇਲੇ ਦਾ ਆਯੋਜਨ
ਮੇਲੇ ਵਿਚ ਵੱਖ ਵੱਖ 14 ਕੰਪਨੀਆਂ ਦੇ ਨੁਮਾਇੰਦਿਆਂ ਹੋਏ ਸ਼ਾਮਲ, ਕੰਪਨੀਆਂ ਵੱਲੋਂ 216 ਉਮੀਦਵਾਰਾਂ ਦੀ ਕੀਤੀ ਗਈ ਸਿਲੈਕਸ਼ਨ
5 Dariya News
ਐਸ.ਏ.ਐਸ. ਨਗਰ (ਮੁਹਾਲੀ) 08-Mar-2018
ਜਿਲ੍ਹਾ ਰੋਜ਼ਗਾਰ ਜਨਰੇਸ਼ਨ ਦਫਤਰ ਐਸ.ਏ.ਐਸ ਨਗਰ ਵੱਲੋਂ ਸਥਾਨਿਕ ਸਰਕਾਰੀ ਕਾਲਜ ਵਿਖੇ ਇਕ ਰੋਜ਼ਾ, ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿਚ ਯੂਰੀਕ, ਫੋਬਿਜ, ਸੀਸੀਡੀ, ਸੀਐਸਸੀ, ਨਾਹਰ ਸਪਿਨਿੰਗ ਮਿਲਜ਼, ਮੈਟਲੋਨਿਕਸ ਸਮੇਤ 14 ਕੰਪਨੀਆਂ ਦੇ ਨੁਮਾਇੰਦਆਂ ਨੇ ਭਾਗ ਲਿਆ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਨਰਨਦੇਵ ਸਿੰਘ ਮਾਨ ਅਤੇ ਐਸ.ਡੀ.ਐਮ ਮੋਹਾਲੀ ਡਾ. ਆਰ.ਪੀ. ਸਿੰਘ ਨੇ ਮੇਲੇ ਵਿਚ ਸ਼ਿਰਕਤ ਕੀਤੀ । ਉਨਾਂਹ ਵੱਲੋਂ ਕੰਪਨੀਆਂ ਦੇ ਐਗਜੈਕਟਿਵ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਰੋਜ਼ਗਾਰ ਮੇਲੇ ਵਿਚ ਆਏ ਬੇਰੁਜ਼ਗਾਰ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ। ਜਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਦਫਤਰ ਅਤੇ ਸਰਕਾਰੀ ਕਾਲਜ ਵੱਲੋਂ ਐਸ.ਐਮ.ਐਸ ਰਾਹੀਂ ਲੋੜਵੰਦ ਉਮੀਦਵਾਰਾਂ ਨੂੰ ਮੇਲੇ ਵਿਚ ਭਾਗ ਲੈਣ ਲਈ ਬੁਲਾਇਆ ਗਿਆ। ਇਸ ਰੋਜ਼ਗਾਰ ਮੇਲੇ ਵਿਚ 1132 ਬੇਰੋਜ਼ਗਾਰ ਨੌਜਵਾਨਾਂ ਦੀ ਰਿਜਸਟ੍ਰੇਸ਼ਨ ਕੀਤੀ ਗਈ ਅਤੇ ਕੰਪਨੀਆਂ ਵੱਲੋਂ 216 ਉਮੀਦਵਾਰਾਂ ਦੀ ਚੋਣ ਕੀਤੀ ਗਈ। ਸਰਕਾਰੀ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਆਏ ਮਹਿਮਾਨਾ ਨੂੰ ਜੀ ਆਖਿਆ । ਰੋਜ਼ਗਾਰ ਮੇਲਾ ਸਫਲਤਾ ਪੂਰਵਕ ਸੰਪਨ ਹੋਇਆ।