5 Dariya News

'ਮਿਸ਼ਨ ਮਿਲਾਪ ਮੁਹਿੰਮ ਤਹਿਤ ਦੋ ਨੂੰ ਕੀਤਾ ਵਾਰਸਾਂ ਸਪੁਰਦ

5 Dariya News

ਕੁਰਾਲੀ 05-Mar-2018

ਸਥਾਨਕ ਸ਼ਹਿਰ ਦੀ ਹੱਦ ਅੰਦਰ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪਰ੍ਭ ਆਸਰਾ ਦੇ ਮੁਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਦੀ ਦੇਖ ਰੇਖ ਵਿਚ ਚਲ ਰਹੀ 'ਮਿਸ਼ਨ ਮਿਲਾਪ' ਮੁਹਿਮ ਤਹਿਤ ਪ੍ਰਬੰਧਕਾਂ ਵੱਲੋਂ ਦੋ ਲਵਾਰਸ ਪ੍ਰਾਣੀਆਂ ਨੂੰ ਵਾਰਸਾਂ ਦੇ ਸਪੁਰਦ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾਂ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਸ਼ਾਮਇੰਦਰ ਸਰੂਪ (70 ਸਾਲ) ਜੋ ਕਿ ਤਰਸਯੋਗ ਹਾਲਤ ਵਿਚ ਕੁਰਾਲੀ ਵਿਖੇ ਲਵਾਰਿਸ ਘੁੰਮ ਰਹੇ ਸਨ, ਨੂੰ ਉਥੋਂ ਦੇ ਕੌਂਸਲਰ ਅਤੇ ਕੁਝ ਸਮਾਜਦਰਦੀ ਸੱਜਣਾ ਦੇ ਸਹਿਯੋਗ ਨਾਲ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ, ਪਿਆਰ ਭਰੇ ਮਹੌਲ ਵਿਚ ਰਹਿਣ ਮਗਰੋਂ, ਸੇਵਾ ਸੰਭਾਲ ਅਤੇ ਇਲਾਜ ਹੋਣ ਤੇ ਉਹਨਾਂ ਨੇ ਆਪਣਾ ਪਤਾ ਚਮਕੌਰ ਸਾਹਿਬ ਸਾਹਿਬ ਦੱਸਿਆ ਜਿਸਤੋਂ ਬਾਅਦ ਉਹਨਾਂ ਨੂੰ ਲੈਣ ਉਹਨਾਂ ਦਾ ਭਤੀਜਾ ਸੰਸਥਾ ਪਹੁੰਚਿਆ | ਉਸਨੇ ਦੱਸਿਆ ਕਿ ਇਹ ਫੌਜ ਵਿਚ ਨੌਕਰੀ ਕਰਦੇ ਸਨ ਤੇ ਬਾਅਦ ਵਿਚ ਡਿਪਰੈਸ਼ਨ ਵਿਚ ਜਾਣ ਕਾਰਣ ਇਹ ਦਿਮਾਗੀ ਤੋਰ ਤੋਂ ਪ੍ਰੇਸ਼ਾਨ ਰਹਿਣ ਲਗ ਗਏ ਜਿਸ ਕਾਰਣ ਇਹਨਾਂ ਨੂੰ ਨੌਕਰੀ ਛੱਡਣੀ ਪਈ ਤੇ ਇਕ ਦਿਨ ਘਰੋਂ ਸੈਰ ਕਰਨ ਨਿਕਲੇ ਵਾਪਸ ਨਹੀਂ ਪਰਤੇ ਜਿਸਤੋਂ ਬਾਅਦ ਇਹਨਾਂ ਦੇ ਇਸ਼ਤਿਹਾਰ ਵੀ ਛਪਾ ਕੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ | ਇਸੇ ਤਰਾਂ ਮਧੂ (12 ਸਾਲ) ਨੂੰ ਰੋਪੜ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ | ਉਹਨਾਂ ਦੱਸਿਆ ਕੁਝ ਦਿਨ ਪਹਿਲਾਂ ਮਧੂ ਦੀ ਮਾਂ ਅਤੇ ਮਾਸੀ ਵਿਧਵਾ ਹੋਣ ਕਾਰਣ ਗੁਰਦਵਾਰਾ ਸੋਲਖੀਆਂ ਸਾਹਿਬ ਅੱਗੇ ਆਪਣੇ ਬੱਚਿਆਂ ਨੂੰ ਪਾਲਣ ਲਈ ਕੁਝ ਸਮਾਨ ਵੇਚਣ ਵਾਲੀ ਫੜੀ ਲਗਾ ਕੇ ਬੈਠੀਆਂ ਸਨ ਜਿਸਤੋਂ ਬਾਅਦ ਕਿਸੀ ਅਣਜਾਣ ਔਰਤ ਨੇ ਇਹਨਾਂ ਤੇ ਚੋਰੀ ਕਰਨ ਦਾ ਦੋਸ਼ ਲਗਾ ਕੇ ਪੁਲਿਸ ਨੂੰ ਫੜਾ ਦਿਤਾ ਸੀ, ਜਿਸਤੋਂ ਬਾਅਦ ਮਧੂ ਲਵਾਰਿਸ ਹਾਲਤ ਵਿਚ ਘੁੰਮਣ ਲਗ ਗਈ ਜਿਸਨੂੰ ਵੇਖਦੇ ਪੁਲਿਸ ਵੱਲੋਂ ਇਸਨੂੰ ਸੰਸਥਾ ਵਿਚ ਦਾਖਲ ਕਰਵਾਇਆ ਗਿਆ | ਕਿਸੇ ਸਮਾਜਦਰਦੀ ਸੱਜਣ ਵਲੋਂ ਇਹਨਾਂ ਦੀ ਜਮਾਨਤ ਕਰਵਾਈ ਗਈ, ਜਿਸਤੋਂ ਬਾਅਦ ਮਧੂ ਦੀ ਮਾਂ ਅਤੇ ਭਰਾ ਉਸਨੂੰ ਲੈਣ ਸੰਸਥਾ ਪੁਹੰਚੇ | ਇਸ ਮੌਕੇ ਆਪਣਿਆਂ ਨੂੰ ਮਿਲ ਕੇ ਵਾਰਸ ਖੁਸ਼ ਬਹੁਤ ਹੋਏ ਅਤੇ ਉਹਨਾਂ ਨੇ ਸੰਸਥਾਂ ਦੇ ਪ੍ਰਬੰਦਕਾਂ ਦਾ ਧੰਨਵਾਦ ਕੀਤਾ| ਪ੍ਰਬੰਧਕਾਂ ਵੱਲੋਂ ਵਾਰਸਾਂ ਦੀ ਸਨਾਖ਼ਤ ਕਰਨ ਉਪਰੰਤ ਇਹਨਾਂ ਸਤਿਕਾਰਯੋਗ ਨਾਗਰਿਕਾਂ ਨੂੰ ਉਹਨਾਂ ਦੇ ਸਪੁਰਦ ਕੀਤਾ ਗਿਆ |