ਜ਼ਿਲ੍ਹਾ ਗਜ਼ਟੀਅਰ ਲਈ ਵੱਖ-ਵੱਖ ਵਿਭਾਗਾਂ ਤੋਂ ਮੰਗੀ ਸੂਚਨਾ 7 ਮਾਰਚ ਤੱਕ ਦੇਣ ਨੂੰ ਯਕੀਨੀ ਬਣਾਇਆ ਜਾਵੇ : ਚਰਨਦੇਵ ਸਿੰਘ ਮਾਨ
ਲੇਖਕਾਂ, ਪੱਤਰਕਾਰਾਂ, ਸਹਿਤਕਾਰਾਂ, ਸਾਬਕਾ ਅਫ਼ਸਰ ਅਤੇ ਜੋ ਨਾਗਰਿਕ ਜ਼ਿਲ੍ਹੇ ਦੇ ਪਛੋਕੜ ਸਬੰਧੀ ਜਾਣਕਾਰੀ ਰੱਖਦੇ ਹੋਣ ਨੂੰ ਪੁਰਾਤਨ ਅਤੇ ਨਵੀਨ ਜਾਣਕਾਰੀ ਦੇਣ ਦੀ ਕੀਤੀ ਅਪੀਲ
5 Dariya News
ਐਸ.ਏ.ਐਸ. ਨਗਰ (ਮੁਹਾਲੀ) 01-Mar-2018
ਵਿੱਤ ਕਮਿਸਨਰਜ਼ ਸਕੱਤਰੇਤ ਦੇ ਗਜਟੀਅਰ ਸੰਗਠਨ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਜ਼ਿਲ੍ਹਾ ਗਜਟੀਅਰ ਦੀ ਤਿਆਰੀ ਦਾ ਕੰਮ ਸ਼ੁਰੂ ਹੈ। ਜਿਲ੍ਹਾ ਗਜਟੀਅਰ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਹਿਲੂਆਂ ਸਬੰਧੀ ਵਿਸ਼ਥਾਰਪੂਰਵਕ ਜਾਣਕਾਰੀ ਦਰਜ ਕੀਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ । ਸ੍ਰੀ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਗਜਟੀਅਰ ਵਿੱਚ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ਤੋਂ ਪ੍ਰਾਪਤ ਸੂਚਨਾਂ ਤੋਂ ਇਲਾਵਾ ਜ਼ਿਲ੍ਹੇ ਦੇ ਪਿਛੋਕੜ, ਇਤਿਹਾਸ ਅਤੇ ਸਭਿਆਚਾਰ ਸਬੰਧੀ ਵਿਸ਼ਥਾਰਪੂਰਵਕ ਜਾਣਕਾਰੀ ਦਰਜ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕੁਝ ਵਿਭਾਗਾਂ ਵੱਲੋਂ ਗਜ਼ਟੀਅਰ ਵਿੱਚ ਪ੍ਰਕਾਸ਼ਤ ਹੋਣ ਵਾਲੀ ਜਾਣਕਾਰੀ ਨਾ ਭੇਜਣ ਦਾ ਸਖ਼ਤ ਨੋਟਿਸ ਲੈਂਦਿਆਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਖ ਵੱਖ ਵਿਭਾਗਾਂ ਤੋਂ ਮੰਗੀ ਗਈ ਸੂਚਨਾ 07 ਮਾਰਚ ਤੱਕ ਸਬੰਧਤ ਵਿਭਾਗ ਕੋਲ ਪੁੱਜਦੀ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਭੇਜੀ ਗਈ ਸੂਚਨਾ ਸਬੰਧੀ ਡਿਪਟੀ ਕਮਿਸ਼ਨਰ ਦਫਤਰ ਨੂੰ ਵੀ ਜਾਣੂ ਕਰਵਾਇਆ ਜਾਵੇ। ਸੂਚਨਾਂ ਨਾ ਭੇਜਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਗਜ਼ਟੀਅਰ ਤਿਆਰ ਕਰਨ ਦਾ ਮੁੱਖ ਮੰਤਵ ਜ਼ਿਲ੍ਹੇ ਦੇ ਪਿਛੋਕੜ ਅਤੇ ਵਰਤਮਾਨ ਨੂੰ ਸੰਜੋਅ ਕੇ ਆਉਣ ਵਾਲੀਆਂ ਪੀੜੀਆਂ ਦਾ ਮਾਰਗ ਦਰਸ਼ਨ ਕਰਨਾ ਹੈ ਇਹ ਸਾਰਾ ਕੰਮ ਵੱਖ ਵੱਖ ਵਿਭਾਗਾਂ ਦੇ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈ।
ਸ੍ਰੀ ਮਾਨ ਨੇ ਜ਼ਿਲ੍ਹੇ ਦੇ ਸਮੂਹ ਲੇਖਕਾਂ, ਪੱਤਰਕਾਰਾਂ, ਸਹਿਤਕਾਰਾਂ, ਸਾਬਕਾ ਅਫ਼ਸਰਾਂ ਅਤੇ ਜੋ ਨਾਗਰਿਕ ਜ਼ਿਲ੍ਹੇ ਦੇ ਪਛੋਕੜ ਸਬੰਧੀ ਜਾਣਕਾਰੀ ਰੱਖਦੇ ਹੋਣ ਨੂੰ ਦੁਬਾਰਾ ਅਪੀਲ ਕੀਤੀ ਹੈ ਕਿ ਜ਼ਿਲ੍ਹੇ ਸਬੰਧੀ ਪੁਰਾਤਨ ਅਤੇ ਨਵੀਨ ਜਾਣਕਾਰੀ ਜੋ ਜ਼ਿਲ੍ਹਾ ਗਜਟੀਅਰ ਵਿੱਚ ਦਰਜ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਦੇ ਦਫ਼ਤਰ ਦੀ ਈ ਮੇਲ ਆਡੀ segpbgovt0gmail.com ਤੇ ਭੇਜੀ ਜਾ ਸਕਦੀ ਹੈ। ਜ਼ਿਲ੍ਹਾ ਗਜਟੀਅਰ ਮਾਲ ਵਿਭਾਗ ਦਾ ਇੱਕ ਅਹਿਮ ਸਰਕਾਰੀ ਦਸਤਾਵੇਜ ਹੈ ਜੋ ਵਿੱਤੀ ਕਮਿਸ਼ਨਰਜ ਸਕੱਤਰੇਤ ਦੇ ਗਜਟੀਅਰਜ ਸੰਗਠਨ ਵੱਲੋ ਕੇਂਦਰ ਸਰਕਾਰ ਦੀ ਰਿਵੀਜਨ ਆਫ ਡਿਸਟ੍ਰਿਕਟ ਗਜਟੀਅਰਜ ਸਕੀਮ ਅਧੀਨ ਤਿਆਰ ਕੀਤੇ ਜਾਂਦੇ ਹਨ। ਜਿਲ੍ਹਾ ਗਜਟੀਅਰ ਵਿੱਚ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ, ਰੂਪ ਰੇਖਾ ਤੋਂ ਇਲਾਵਾ ਜ਼ਿਲ੍ਹੇ ਵਿੱਚ ਆਈਆਂ ਸਮਾਜਿਕ, ਆਰਥਿਤ, ਰਾਜਨੀਤਕ ਅਤੇ ਪ੍ਰਸ਼ਾਸਨਿਕ ਤਬਦੀਲੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਉਪਲੱਬਧ ਹੋਣ ਕਾਰਣ ਗਜਟੀਅਰ ਨੂੰ ਜ਼ਿਲ੍ਹੇ ਦਾ ਐਨਸਾਈਕਲੋਪੀਡੀਆ (5ncyclopedia) ਵੀ ਕਿਹਾ ਜਾਂਦਾ ਹੈ। ਇਹ ਬੁੱਧੀ ਜੀਵੀਆਂ, ਪ੍ਰਸ਼ਾਸਕਾਂ, ਪ੍ਰਬੰਧਕਾਂ ਅਤੇ ਖੋਜ ਵਿਦਿਆਰਥੀਆਂ ਲਈ ਬਹੁਮੁੱਲਾ ਗਿਆਨ ਦਾ ਸਰੋਤ ਹੈ। ਇਸ ਮੌਕੇ ਵਿੱਤ ਕਮਿਸ਼ਨਰਜ਼ ਸਕੱਤਰੇਤ ਮਾਲ ਤੇ ਪੁਨਰਵਾਸ ਵਿਭਾਗ(ਗਜ਼ਟੀਅਰਜ ਸੰਗਠਨ) ਦੇ ਰਾਜ ਸੰਪਾਦਕ ਗਜਟੀਅਰਜ਼ ਸ੍ਰੀਮਤੀ ਗੁਰਦੀਪ ਕੌਰ ਖੋਖੜ, ਐਸ.ਡੀ.ਐਮ ਮੋਹਾਲੀ ਡਾ. ਆਰ.ਪੀ. ਸਿੰਘ, ਐਸ.ਡੀ.ਐਮ ਖਰੜ ਸ੍ਰੀਮਤੀ ਅਮਨਿੰਦਰ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ.ਪਲਿਕਾ ਆਰੋੜਾ, ਡੀ.ਐਸ.ਪੀ (ਸਿਟੀ-1) ਆਲਮ ਵਿਜੇ ਸਿੰਘ, ਤਹਿਸੀਲਦਾਰ ਸ. ਜਸਪਾਲ ਸਿੰਘ ਬਰਾੜ,ਉਪ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਸ. ਰਵਿੰਦਰ ਸਿੰਘ ਸੰਧੂ,ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤ ਬਾਲਾ, ਸਹਾਇਕ ਕਮਿਸ਼ਨਰ ਨਗਰ ਨਿਗਮ ਸ. ਸਰਬਜੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਸਨ।