5 Dariya News

ਗੁੰਡਾ ਟੈਕਸ, ਜਾਅਲੀ ਵੋਟਾਂ ਅਤੇ ਬੂਥ ਕੈਪਚਰਿੰਗ, ਲੁਧਿਆਣਾ ਨਿਗਮ ਚੌਣਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਵੱਲੋ ਬੈਂਕ ਧੋਖਾਧੜੀ ਨੂੰ ਉਜਾਗਰ ਕੀਤਾ ਗਿਆ : ਸੁਖਬੀਰ ਬਾਦਲ, ਰਣਜੀਤ ਸਿੰਘ ਬਹ੍ਰਮਪੂਰਾ

5 Dariya News

ਅੰਮ੍ਰਿਤਸਰ 27-Feb-2018

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ, ਐਮ.ਪੀ. ਜਥੇ ਰਣਜੀਤ ਸਿੰਘ ਬ੍ਰਹਮਪੂਰਾ ਜੀ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਜਿਨਾਂ ਵਿਚ ਸੀਨੀਅਰ ਅਕਾਲੀ ਲੀਡਰ ਸ੍ਰ ਵਿਰਸਾ ਸਿੰਘ ਵਲਟੋਹਾ, ਸ੍ਰ ਹਰਮੀਤ ਸਿੰਘ ਸੰਧੂ, ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ, ਸ੍ਰ ਗੁਰਪ੍ਰਤਾਪ ਸਿੰਘ ਟਿੱਕਾ ਵਿਸ਼ੇਸ਼ ਤੌਰ ਤੇ ਹਾਜਰ ਸਨ, ਪੰਜਾਬ ਕਾਂਗਰਸ ਸਰਕਾਰ ਵੱਲੋ ਗੁੰਡਾ ਟੈਕਸ ਦੀ ਵਸੂਲੀ ਜੋ ਕਿ ਰਿਫਾਇਨਰੀ ਵੱਲੋ ਬਾਹਰ ਨਿਕਲ ਰਹੇ ਹਰ ਟਰੱਕ ਉਤੇ 20,000/- ਰੁਪਏ ਗੁੰਡਾ ਟੈਕਸ ਵੱਜੋ ਵਸੂਲ ਕੀਤਾ ਜਾਂਦਾ ਹੈ ਇਸਦੇ ਬਾਰੇ ਜੋਰਦਾਰ ਸ਼ਬਦਾਂ ਵਿਚ ਪੰਜਾਬ ਕਾਂਗਰਸ ਸਰਕਾਰ ਦੀਆਂ ਨਾਕਾਮਯਾਬੀਆਂ ਬਾਰੇ ਨਖੇਦੀ ਕੀਤੀ ਅਤੇ ਇਸ ਗੁੰਡਾਂ ਟੈਕਸ ਨੂੰ ਖਤਮ ਕਰਨ ਦੀ ਵੀ ਗੱਲ ਕੀਤੀ। ਉਨਾਂ ਵੱਲੋ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਲੁਧਿਆਣਾ ਨਿਗਮ ਚੌਣਾਂ ਵਿਚ ਐਮ.ਪੀ. ਰਵਨੀਤ ਸਿੰਘ ਬਿਟੂ ਅਤੇ ਵਿਧਾਇਕ ਭਰਤ ਭੂਸ਼ਣ ਆਸ਼ੂ ਵੱਲੋ ਆਪਣੇ ਗੁੰਡਾ ਬ੍ਰਰਿਗੇਡ ਨਾਲ ਮਿਲ ਕੇ ਪੁਲਿਸ ਦੀ ਛੱਤਰ ਛਾਇਆ ਹੇਠ ਪੰਜਾਬ ਕਾਂਗਰਸ ਸਰਕਾਰ ਵੱਲੋ ਧੋਖੇ ਨਾਲ ਬੂਥ ਕੈਪਚਰਿੰਗ ਕੀਤੀ ਅਤੇ ਜਾਅਲੀ ਵੋਟਾ ਪੁਵਾਇਆ ਜੋ ਕਿ ਲੋਕਤੰਤਰ ਉਤੇ ਇਕ ਗੰਦਾ ਧੱਬਾ ਹੈ। ਉਨਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਕੈਪਟਨ ਦੇ ਜਵਾਈ, ਗੁਰਪਾਲ ਸਿੰਘ ਜੋ ਯੂ.ਪੀ. ਵਿਚ ਇਕ ਨਿੱਜੀ ਖੰਡ ਮਿਲ ਦਾ ਐਮ.ਡੀ. ਹੈ ਅਤੇ ਆਪਣੇ ਨਾਲ ਦੂਸਰੇ ਆਹੁਦੇਦਾਰਾਂ ਨੂੰ ਮਿਲਾ ਕੇ ਕਿਸਾਨਾਂ ਦੀ ਅਦਾਇਗੀ ਲਈ ਬੈਂਕ ਤੋ ਲੋਨ ਲੈ ਕੇ 109-110 ਕਰੋੜ ਰੁਪਏ ਦੀ ਮੋਟੀ ਠੱਗੀ ਮਾਰੀ ਹੈ ਅਤੇ ਧੋਖਾਧੜੀ ਕੀਤੀ ਹੈ, ਅਜਿਹੀ ਕਰਤੂਤ ਨਾਲ ਦੋਹਰਾ ਨੁਕਸਾਨ ਹੋਇਆ, ਇਕ ਤਾਂ ਕਿਸਾਨਾਂ ਨੂੰ ਰਾਸ਼ੀ ਦਾ ਭੁਗਤਾਨ ਨਹੀ ਕੀਤਾ ਗਿਆ ਦੂਜਾ ਬੈਂਕ ਵੱਲੋ ਲਏ ਕਰਜੇ ਦੀ ਰਾਸ਼ੀ ਦੀ ਦੂਰਵਰਤੋ ਕੀਤੀ ਗਈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਖੇਤਰ ਵਿਚ ਫੇਲ ਹੋ ਚੁੱਕੀ ਹੈ ਅਤੇ ਇਸ ਦਾ ਸੱਤਾ ਵਿਚ ਬਣੇ ਰਹਿਣ ਦਾ ਕੋਈ ਹੱਕ ਨਹੀ ਰਹਿ ਜਾਂਦਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋ ਕੀਤੀ ਜਾ ਰਹੀ ਠੱਗੀਬਾਜੀ ਅਤੇ ਧੋਖੇਬਾਜੀ ਦਾ ਜਵਾਬ ਪੰਜਾਬ ਦੀ ਜਨਤਾ ਇਨਾਂ ਕਾਂਗਰਸੀਆਂ ਦੇ ਵਿਰੁੱਧ ਸਮਾਂ ਆਊਣ ਤੇ ਫਤਵਾ ਇਨਾਂ ਦੇ ਵਿਰੁੱਧ ਦਵੇਗੀ।ਸ੍ਰ ਸੁਖਬੀਰ ਸਿੰਘ ਬਾਦਲ ਨੇ ਇਹ ਜਿਲਾਂ ਪਧੱਰ ਉਤੇ ਮਾਝੇ ਵਿਚ ਪੰਜਾਬ ਕਾਂਗਰਸ ਸਰਕਾਰ ਦੇ ਵਿਰੁੱਧ ਪੋਲ ਖੋਲ ਰੈਲੀਆਂ ਦਾ ਪ੍ਰਬੰਧ ਵੀ ਜਲਦੀ ਕੀਤਾ ਜਾਵੇਗਾ ਤਾਂ ਜੋ ਜਨਤਾ ਵਿਚ ਪੰਜਾਬ ਕਾਂਗਰਸ ਸਰਕਾਰ ਦੇ ਘਿਨੋਣੇ ਕੰਮਾਂ ਨੂੰ ਨੰਗਿਆ ਕੀਤਾ ਜਾ ਸਕੇ। ਉਨਾਂ ਨੇ ਆਖਿਆ ਕਿ ਪੰਜਾਬ ਕਾਂਗਰਸ ਸਰਕਾਰ ਨੇ  ਰੇਤ ਬੱਜਰੀ ਦੀ ਸਪਲਾਈ ਨੂੰ ਖਨਣ ਮਾਫੀਆਂ ਦੇ ਹੱਥਾਂ ਵਿਚ ਵੇਚ ਕੇ ਪੰਜਾਬ ਦੀ ਜਨਤਾ ਨਾਲ ਵੱਡਾ ਧੋਖਾ ਕੀਤਾ ਹੈ ਜੋ ਕਿ ਖਨਣ ਮਾਫੀਆਂ ਨੇ ਇਨਾਂ ਚੀਜਾਂ ਦੇ ਭਾਵ ਆਪਣੀ ਮਰਜੀ ਨਾਲ ਬਹੁਤ ਵਧਾ ਦਿੱਤੇ ਹਨ ਅਤੇ ਸਭ ਕੁਝ ਕਾਂਗਰਸ ਸਰਕਾਰ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।ਸ੍ਰ ਸੁਖਬੀਰ ਸਿੰਘ ਬਾਦਲ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤਰਨ ਤਾਰਨ ਦੀਆਂ ਜੱਥੇਬੰਦੀਆਂ ਨੂੰ ਨਵੇਂ ਸਿਰੇ ਤੋ ਤਿਆਰ ਕੀਤਾ ਜਾਵੇਗਾ। ਇਸ ਮੌਂਕੇ ਸ੍ਰ ਰਣਜੀਤ ਸਿੰਘ ਬ੍ਰਹਮਪੂਰਾ ਜੀ ਦੇ ਗ੍ਰਹਿ ਵਿਖੇ ਸ੍ਰ ਵਿਰਸਾ ਸਿੰਘ ਵਲਟੋਹਾ, ਸ੍ਰ ਹਰਮੀਤ ਸਿੰਘ ਸੰਧੂ, ਸ੍ਰ ਗੁਰਪ੍ਰਤਾਪ ਸਿੰਘ ਟਿੱਕਾ, ਸ੍ਰ ਕੰਵਰ ਸੰਧੂ ਬ੍ਰਹਮਪੂਰਾ, ਸ੍ਰ ਦਮਨਜੀਤ ਸਿੰਘ ਆਦਿ ਹਾਜਰ ਸਨ।