5 Dariya News

ਓਕਰੇਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੌਮੀ ਪੱਧਰ 'ਤੇ ਕੀਤਾ ਮੁਹਾਲੀ ਦਾ ਨਾਮ ਰੌਸ਼ਨ

ਬਿਨਾਂ ਮਿੱਟੀ ਦੇ ਪੌਦੇ ਤਿਆਰ ਕਰਕੇ ਇਕ ਨਵੀਂ ਖੋਜ ਲਈ ਰਾਹ ਕੀਤਾ ਪੱਧਰਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Feb-2018

ਓਕਰੇਜ ਇੰਟਰਨੈਸ਼ਨਲ ਸਕੂਲ ਮੁਹਾਲੀ ਦੇ 7ਵੀਂ ਕਲਾਸ ਦੇ ਅਰਜੁਨ ਜੈਨ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਬਿਨਾਂ ਮਿੱਟੀ ਤੋਂ ਪੌਦੇ ਪੈਦਾ ਕਰਨ ਅਤੇ ਉਸ ਤੋਂ ਪੈਦਾਵਾਰ ਹਾਸਿਲ ਵਾਲੀ ਤਕਨੀਕ ਤਿ ਇਕ ਉਪਕਰਨ ਤਿਆਰ  ਕਰਕੇ ਮੋਹਾਲੀ ਦਾ ਨਾਮ ਕੌਮਾਂਤਰੀ ਪੱਧਰ ਤੇ ਰੌਸ਼ਨ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਬੂਟਿਆਂ ਨੂੰ ਦੇ ਤਜਰਬੇ ਨੂੰ ਪ੍ਰਤੱਖਤਾ ਦਿੰਦੇ ਹੋਏ ਦਿੱਲੀ ਵਿਖੇ ਨੈਸ਼ਨਲ ਸਾਇੰਸ ਸੈਂਟਰ ਵੱਲੋਂ ਆਯੋਜਿਤ  ਰਾਸ਼ਟਰੀ ਇਨੋਵੇਸ਼ਨ ਫੇਅਰ ਪ੍ਰਤੀਯੋਗਤਾ ਵਿਚ ਪੂਰੇ ਭਾਰਤ ਵਿਚੋਂ ਤੀਸਰਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਈਆਂ ਕਾਢਾਂ ਲਈ ਇਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਇਹ ਖੋਜ ਇਕ ਵਿਲੱਖਣ ਅਤੇ ਸ਼ਾਨਦਾਰ ਇਨੋਵੇਸ਼ਨਾਂ ਵਿਚੋਂ ਇਕ ਸੀ ਜੋ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ । ਆਪਣੀ ਖੋਜ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਅਰਜੁਨ ਜੈਨ ਨੇ ਦੱਸਿਆਂ ਕਿ ਉਨ੍ਹਾਂ ਵੱਲੋਂ ਬੂਟੇ ਤਿਆਰ ਕਰਨ ਦੀ ਵਿਧੀ ਬਹੁਤ ਸੌਖੀ ਅਤੇ ਲਾਹੇਵੰਦ ਹੈ। ਜਿਸ ਵਿਚ ਥੋੜੀ ਜਿਹੀ ਜ਼ਮੀਨ ਜਾਂ ਸ਼ਹਿਰ ਵਿਚ ਥੋੜੀ ਜਿਹੀ ਥਾਂ, ਗਮਲੇ ਜਾਂ ਛੱਤ ਤੇ ਬੂਟੇ ਤਿਆਰ ਕਰਕੇ ਸਬਜ਼ੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਬੂਟੇ ਤਿਆਰ ਕਰਕੇ ਸਬਜ਼ੀਆਂ ਜਾਂ ਫਲ ਲੈਣ ਦੀ ਇਸ ਵਿਧੀ ਨੂੰ ਏਰੋਪੋਨਿਕ ਵਿਧੀ ਕਿਹਾ ਜਾਂਦਾ ਹੈ, ਜਿਸ ਵਿਚ ਇਹ ਵਿਧੀ ਬਿਨਾਂ ਮਿੱਟੀ ਦੀ ਵਰਤੋਂ ਕੀਤੇ ਹਵਾ ਅਤੇ ਨਮੀ ਰਾਹੀਂ ਪੌਦੇ ਨੂੰ ਵੱਧਣ-ਫੁੱਲਣ ਵਿਚ ਮਦਦ ਕਰਦਾ ਹੈ। ਅਰਡਿਊਨੋ ਸੈਂਸਰ, ਹੁਮਡਿਟੀ ਸੈਂਸਰ, ਟੈੱਮ ਅਤੇ ਸੀ. ਓ. 2 ਸੈਂਸਰ ਕੁੱਝ ਪ੍ਰਮੁੱਖ ਯੰਤਰ ਹਨ ਜੋ ਇਸ ਉਪਕਰਨ ਨੂੰ ਸਫਲ ਕਰਨ ਲਈ ਵਰਤੇ ਗਏ ਹਨ ਅਤੇ ਜਦੋਂ ਨਮੀ ਦਾ ਪੱਧਰ ਘੱਟ ਜਾਂਦਾ ਹੈ ਤਾਂ ਇਹ ਸਿਸਟਮ ਨੂੰ ਇਕ ਸੰਦੇਸ਼ ਭੇਜਦਾ ਹੈ ਜੋ ਪੌਦੇ 'ਤੇ ਪੌਸ਼ਟਿਕ ਤੱਤ ਦੁਆਰਾ ਆਪਣਾ ਪ੍ਰਭਾਵ ਪਾਉਂਦਾ ਹੈ।ਇਸ ਮੌਕੇ ਖ਼ੁਸ਼ੀ ਪ੍ਰਗਟ ਕਰਦਿਆਂ ਓਕਰੇਜ ਸਕੂਲ ਦੀ ਪਿੰ੍ਰਸੀਪਲ ਰਮਨਜੀਤ ਘੁੰਮਣ ਨੇ ਕਿਹਾ ਕਿ ਉਨ੍ਹਾਂ ਨੂੰ ਅਰਜੁਨ ਵਰਗੇ ਵਿਦਿਆਰਥੀ 'ਤੇ ਮਾਣ ਹੈ, ਜਿਸ ਨੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਕੌਮੀ ਪੱਧਰ 'ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰਾਂ ਨਾਲ ਖੇਤੀ ਦੀ ਜ਼ਮੀਨ ਘੱਟ ਹੋ ਰਹੀ ਹੈ ਅਤੇ ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਮਿੱਟੀ ਵਿਚ ਸਬਜ਼ੀਆਂ ਅਤੇ ਫਲਾਂ ਦੇ ਮਾਰੂ ਸਿੱਟੇ ਆਉਣੇ ਸ਼ੁਰੂ ਹੋ ਚੁੱਕੇ ਹਨ। ਅਜਿਹੇ ਸਮੇਂ ਵਿਚ ਇਸ ਤਰਾਂ ਦੇ ਤਕਨੀਕਾਂ ਮਨੁੱਖੀ ਜਾਤੀ ਲਈ ਬਹੁਤ ਲਾਭਕਾਰੀ ਸਿੱਧ ਹੋ ਸਕਦੀਆਂ ਹਨ ।  ਉਨ੍ਹਾਂ ਬਾਕੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਮਿਹਨਤ ਕਰਕੇ  ਮਨੁੱਖਤਾ ਦੀ ਭਲਾਈ ਲਈ ਕੁੱਝ ਕਰਨ ਲਈ ਅੱਗੇ ਆਉਣ ਦੀ ਪ੍ਰੇਰਨਾ ਦਿਤੀ।