5 Dariya News

ਪਰ੍ਭ ਆਸਰਾ ਦੇ ਬੱਚਿਆਂ ਨੇ ਗੁਜਰਾਤ ਵਿਖੇ ਹੋਏ ਨੈਸ਼ਨਲ ਕੋਚਿੰਗ ਕੈਂਪ ਵਿਚ ਲਿਆ ਹਿੱਸਾ

5 Dariya News

ਕੁਰਾਲੀ 24-Feb-2018

ਸ਼ਹਿਰ ਵਿਚ ਲਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪਰ੍ਭ ਆਸਰਾ ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਪੱਤਰਕਾਰਾਂ ਨਾਲ ਗਲ-ਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ  ਗੁਜਰਾਤ ਵਿਖੇ ਹੋਏ  ਸਪੈਸ਼ਲ ਉਲੰਪਿਕਸ ਭਾਰਤ ਵੋਲੀਬਾਲ ਨੈਸ਼ਨਲ ਕੋਚਿੰਗ ਕੈਂਪ ਲਈ ਚੁਣੇ ਗਏ ਪੰਜਾਬ ਦੇ 14 ਬੱਚਿਆਂ ਵਿੱਚੋ ਪਰ੍ਭ ਆਸਰਾ ਦੇ 6 ਬੱਚੇ ਚੁਣੇ ਗਏ ਸਨ | ਇਹ ਬੱਚੇ ਬੀਬੀ ਰਾਜਿੰਦਰ ਕੌਰ ਦੀ ਅਗਵਾਈ ਵਿਚ ਹਫਤੇ ਦੇ ਟੂਰ ਮਗਰੋਂ ਵਾਪਿਸ ਪੁੱਜੇ ਹਨ | ਉਹਨਾਂ ਕਿਹਾ ਕਿ ਪੂਰੇ ਭਾਰਤ ਵਿੱਚੋ ਸਪੈਸ਼ਲ ਕੋਚ ਵੀ ਚੁਣੇ ਗਏ ਸਨ ਜਿਹਨਾਂ ਵਿਚ ਪਰ੍ਭ ਆਸਰਾ ਦੇ ਬੀਬੀ ਰਾਜਿੰਦਰ ਕੌਰ ਵੀ ਸ਼ਾਮਲ ਸਨ | ਉਧਰ ਗੁਜਰਾਤ ਵਿਖੇ ਹੋਏ ਕੋਚਿੰਗ ਕੈਂਪ ਵਿਚ ਇਹਨਾਂ ਬੱਚਿਆਂ ਦੇ ਰਹਿਣ ਸਹਿਣ ਤੇ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤੇ ਕੈਂਪ ਵਿੱਚੋ 1 ਦਿਨ ਬੱਚਿਆਂ ਨੂੰ ਗਾਂਧੀ ਆਡੀਟੋਰੀਅਮ, ਵਾਟਰ-ਸ਼ੋ ਅਤੇ ਚਿੜੀਆਘਰ ਵਿਖੇ ਘੁਮਾਇਆ ਗਿਆ ਸੀ | ਗੁਜਰਾਤ ਨੈਸ਼ਨਲ ਉਲੰਪਿਕਸ ਦੇ ਚੇਅਰਮੈਨ ਨੇ ਬੱਚਿਆਂ ਦੀ ਪ੍ਰਸੰਸਾ ਕਰਦੇ ਹੋਏ ਇਹਨਾਂ ਨੂੰ ਆਉਣ ਵਾਲੀ ਨੈਸ਼ਨਲ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੱਚਿਆਂ ਦਾ ਸੰਸਥਾ ਪੁਹੰਚਣ ਤੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ ਤੇ ਨਾਲ ਹੀ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਇਹਨਾਂ ਬੱਚਿਆਂ ਦੇ ਹੌਸਲਾ ਵਧਾਉਂਦੇ ਹਨ ਤੇ ਨਾਲ ਹੀ ਇਹਨਾਂ ਦੇ ਵਿਹਾਰ ਨੂੰ ਸੁਧਾਰਣ ਵਿਚ ਲਾਹੇਵੰਦ ਤੇ ਇਹਨਾਂ ਦੇ ਪੁਨਰਵਾਸ ਵਿਚ ਲਾਭਦਾਇਕ ਹੁੰਦੇ ਹਨ I