5 Dariya News

ਡਿਪਟੀ ਕਮਿਸ਼ਨਰ ਰੂਪਨਗਰ ਨੇ ਸੈਨਟਰੀ ਨੈਪਕਿਨਜ਼ ਵੈਂਡਿੰਗ ਮਸ਼ੀਨ ਦਾ ਉਦਘਾਟਨ ਕੀਤਾ

5 Dariya News

ਨੂਰਪੁਰ ਬੇਦੀ 23-Feb-2018

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਐਸ. ਐਮ. ਐਲ ਇਸਯੂ ਵਲੋਂ ਲਗਾਈ ਗਈ ਸੈਨਟਰੀ ਨੈਪਕਿਨਜ਼ ਵੈਂਡਿੰਗ ਮਸ਼ੀਨ ਦਾ ਡਿਪਟੀ ਕਮਿਸ਼ਨਰ ਰੂਪਨਗਰ ਗੁਰਨੀਤ ਤੇਜ ਉਦਘਾਟਨ ਨੇ ਕੀਤਾ। ਇਸ ਮਸ਼ੀਨ ਰਾਹੀਂ ਵਿਦਿਆਰਥਣਾਂ ਨੂੰ ਮਹਾਂਵਾਰੀ ਦੌਰਾਨ ਉਕਤ ਮਸ਼ੀਨ 'ਚ 10 ਰੁਪਏ ਦਾ ਸਿੱਕਾ ਪਾ ਕੇ ਤਿੰਨ ਨੈਪਕਨਜ਼ ਦਾ ਪੈਕੇਟ ਮਿਲੇਗਾ ਜਿਸਨੂੰ ਵਿਦਿਆਰਥਣਾਂ ਵਲੋਂ ਵਰਤਿਆ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ 'ਚ ਸਕੂਲਾਂ 'ਚ ਬਾਥਰੂਮ  ਨਾ ਹੋਣ ਕਾਰਣ ਜ਼ਿਆਦਾਤਰ ਬੱਚੀਆਂ ਸਕੂਲ ਛੱਡ ਜਾਂਦੀਆਂ ਸਨ ਪਰੰਤੂ ਹੁਣ ਸਾਡੀ ਕੋਸ਼ਿਸ਼ ਹੈ ਕਿ ਅਜਿਹਾ ਨਾ ਹੋਵੇ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਕਿਸ਼ੋਰ ਅਵਸਥਾ 'ਚ ਆਉਣ ਵਾਲੀਆਂ ਤਬਦੀਲੀਆਂ ਸਬੰਧੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਬਾਹਰਲੀ ਸੁੰਦਰਤਾ ਦੇ ਨਾਲ ਨਾਲ ਅੰਦਰਲੀ ਸੁੰਦਰਤਾ ਵੀ ਕਾਇਮ ਰੱਖ ਸਕਣ। ਨਕਲ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਸਮੱਸਿਆ ਹੈ। ਗਿਆਨ ਵੰਡਣ ਲਈ ਹੈ ਨਾ ਕਿ ਨਕਲ ਲਈ। ਉਨ੍ਹਾਂ ਵਿਦਿਆਰਥਣਾਂ ਨੂੰ ਵੱਡੀਆਂ ਮੰਜ਼ਿਲਾਂ ਸਰ ਕਰਨ ਦਾ ਟੀਚਾ ਮਿਥਣ ਦਾ ਸੰਦੇਸ਼ ਦਿੱਤਾ ਤੇ ਆਣ ਵਾਲੀਆਂ ਪ੍ਰੀਖਿਆਵਾਂ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਉਕਤ ਸਕੂਲ ਵਲੋਂ ਕਬੱਡੀ ਤੇ ਸਿੱਖਿਆ ਦੇ ਖੇਤਰ 'ਚ ਮਾਰੀਆਂ ਮੱਲਾਂ ਲਈ ਪ੍ਰਿੰਸੀਪਲ ਤੇ ਸਕੂਲ ਸਟਾਫ ਦੀ ਸ਼ਲਾਘਾ ਕੀਤੀ। ਨੋਡਲ ਅਫਸਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਇਸਯੂ ਵਲੋਂ ਜ਼ਿਲ੍ਹੇ ਦੇ 7 ਕੰਨਿਆ ਸਕੂਲ ਨੰਗਲ, ਢੇਰ, ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਤਖ਼ਤਗੜ੍ਹ, ਰੋਪੜ ਤੇ ਚਮਕੌਰ ਸਾਹਿਬ ਵਿਖੇ ਅਜਿਹੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਤੇ ਇਹ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਦਾ 'ਡ੍ਰੀਮ ਪ੍ਰਾਜੈਕਟ' ਸੀ।ਪ੍ਰਿੰ. ਮਨੀਰਾਮ ਨੇ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਤੇ ਉਕਤ ਮਸ਼ੀਨ ਲਗਾਉਣ ਲਈ ਇਸਯੂ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਪ੍ਰਿੰ. ਮਨੀ ਰਾਮ ਤੇ ਸਮੂਹ ਸਕੂਲ ਸਟਾਫ ਵਲੋਂ ਡੀ.ਸੀ ਗੁਰਨੀਤ ਤੇਜ ਤੇ ਗੋਪਾਲ ਬਾਂਸਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਸ਼੍ਰੀ ਕੇਵਲ ਕ੍ਰਿਸ਼ਨ, ਪ੍ਰਿੰ. ਵਰਿੰਦਰ ਸ਼ਰਮਾ, ਪ੍ਰਿੰ. ਰਾਜ ਕੁਮਾਰ ਖੋਸਲਾ, ਪ੍ਰਿੰ. ਹਰਦੀਪ ਢੀਂਡਸਾ, ਸ਼੍ਰੀ ਗੁਰਬਿੰਦਰ ਸਿੰਘ ਬਜਰੂੜ, ਸ਼੍ਰੀ ਸੁਖਦੇਵ ਸਿੰਘ, ਸ਼੍ਰੀ ਕਿਸ਼ੋਰ ਸਿੰਘ ਬੰਗੜ, ਲੈਕ. ਬਲਵੀਰ ਚੰਦ, ਡਾ. ਪਰਮਜੀਤ ਕੌਰ, ਸ਼੍ਰੀ ਮਨਜੀਤ ਸਿੰਘ, ਨਵਦੀਪ ਸਿੰਘ, ਨੀਰਜ ਪੁੰਜ, ਹਰਪ੍ਰੀਤ ਕੌਰ, ਸ਼੍ਰੀ ਜੀਵਨ ਦਾਸ, ਸ਼੍ਰੀ ਭੁਪਿੰਦਰ ਸਿੰਘ, ਸ਼੍ਰੀ ਸਤਵੀਰ ਸਿੰਘ, ਜਸਵਿੰਦਰ ਕੌਰ, ਮਮਤਾ, ਨੀਲਮ, ਹਰਪ੍ਰੀਤ ਕੌਰ, ਸ਼੍ਰੀ ਰੋਹਿਤ ਸ਼ਰਮਾ, ਸ਼੍ਰੀ ਨਿਤਿਨ ਸ਼ਰਮਾ, ਮਨਜੀਤ ਕੌਰ ਸਹਿਤ ਸਮੂਹ ਸਟਾਫ ਹਾਜ਼ਰ ਸੀ।