5 Dariya News

ਮਾਂ ਬੋਲੀ ਦੇ ਸਤਿਕਾਰ 'ਚ ਗਿਆਨ ਜੋਤੀ ਗਰੁੱਪ ਵਿਚ ਮਨਾਇਆ ਗਿਆ ਮਾਂ ਬੋਲੀ ਹਫ਼ਤਾ

ਨਵੀ ਭਾਸ਼ਾ ਯਕੀਨਨ ਸਿੱਖੋ, ਪਰ ਮਾਂ ਬੋਲੀ ਤੋਂ ਵਿਸਰਨਾ ਆਪਣਾ ਵਜੂਦ ਖ਼ਤਮ ਕਰਨਾ - ਚੇਅਰਮੈਨ ਬੇਦੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 23-Feb-2018

ਗਿਆਨ ਜੋਤੀ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ  ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਕੈਂਪਸ ਵਿਚ ਹਫ਼ਤਾਵਾਰੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਨਾ ਦਿੰਦੇ ਹੋਏ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਹਫ਼ਤਾਵਾਰੀ ਪ੍ਰੋਗਰਾਮਾਂ ਦੇ ਅਖੀਰਲੇ ਦਿਨ  ਪੰਜਾਬੀਆਂ ਦਾ ਮਾਣ ਅਤੇ ਵਿਸ਼ਵ ਪੱਧਰ ਤੇ  ਉਨ੍ਹਾਂ ਨੂੰ ਪਹਿਚਾਣ ਦੇ ਵਾਲੀ  ਮਾਂ ਬੋਲੀ ਪੰਜਾਬੀ ਦੀ ਘੱਟ ਰਹੀ ਵਰਤੋਂ ਅਤੇ ਇਸ ਦੇ ਕਾਰਨਾਂ  ਤੇ ਵਿਚਾਰ ਚਰਚਾ ਕਰਨ ਅਤੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਬਾਰੇ ਅਹਿਮ ਜਾਣਕਾਰੀ  ਦਿਤੀ ਗਈ। ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਕੰਪਿਊਟਰ,ਇੰਜੀਨੀਅਰਿੰਗ ਅਤੇ ਮੈਨੇਜਮੈਂਟ ਵਿਭਾਗਾਂ ਦਰਮਿਆਨ ਪੰਜਾਬੀ ਬੋਲੀ ਨਾਲ ਸਬੰਧਿਤ ਇਕ ਕੁਇਜ਼ ਦਾ ਵੀ ਆਯੋਜਨ ਕੀਤਾ ਗਿਆ।ਚੇਅਰਮੈਨ ਬੇਦੀ ਨੇ  ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਈ ਵੀ ਭਾਸ਼ਾ ਕਿਸੇ ਦੂਜੀ ਭਾਸ਼ਾ ਦੇ ਵਿਰੁੱਧ ਨਹੀਂ ਹੁੰਦੀ, ਇਕ ਪਾਸੇ ਜਿੱਥੇ ਅੰਗਰੇਜ਼ੀ ਅੰਤਰਰਾਸ਼ਟਰੀ ਪੱਧਰ ਤੇ ਸਾਂਝੀ ਭਾਸ਼ਾ ਵਜੋਂ ਵਿਕਸਤ ਹੈ ਉੱਥੇ ਹੀ ਹਿੰਦੀ ਸਾਨੂੰ ਕੌਮੀ ਪੱਧਰ ਤੇ ਇਕ ਸਾਂਝ ਦੀ ਲੜੀ 'ਚ ਪਰੋਂਦੀ ਹੈ । ਜਦ ਕਿ ਮਾਂ ਬੋਲੀ ਪੰਜਾਬੀ ਸਾਨੂੰ ਦੁਨੀਆ ਭਰ 'ਚ ਸਾਡੀ ਪਹਿਚਾਣ ਨਾਲ ਜਾਣੂ ਕਰਾਉਂਦੀ ਹੈ । ਇਸ ਲਈ ਜੇਕਰ ਅਸੀ ਆਪਣੀ ਮਾਂ ਬੋਲੀ ਤੋਂ ਦੂਰ ਹੋ ਗਏ ਤਾਂ ਆਉਣ ਵਾਲੀਆਂ ਪੀੜੀਆਂ ਆਪਣੇ ਵਿਰਸੇ ਅਤੇ ਪਹਿਚਾਣ ਵੀ ਮੁਹਤਾਜ ਹੋ ਜਾਣਗੀਆਂ । ਇਸ ਲਈ ਮਾਂ ਬੋਲੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ ।ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ  ਚੀਨ ਦੀ ਮਿਸਾਲ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਪੱਧਰ ਤੇ ਸਭ ਤੋਂ ਜ਼ਿਆਦਾ ਬੋਲੀ ਵਾਲੀ ਭਾਸ਼ਾ ਚੀਨੀ ਭਾਸ਼ਾ ਹੈ ਜੋ ਅੰਗਰੇਜ਼ੀ ਤੋਂ ਵੀ ਵੱਧ ਬੋਲੀ ਜਾਂਦੀ ਹੈ ਅਤੇ ਚੀਨ ਨੇ ਆਪਣੀ ਬੋਲੀ,ਵਿਰਸੇ ਅਤੇ ਪਹਿਚਾਣ ਨੂੰ ਵਿਸ਼ਵ ਪੱਧਰ ਤੇ ਪਛਾਣ ਦਿਤੀ ਹੈ । ਜਦ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਵਿੱਸਰ ਰਹੇ ਹਾਂ । ਉਨ੍ਹਾਂ ਗੁਰੂਆਂ ਵਰਦਾਨ  ਵਜੋਂ ਮਿਲੀ ਪੰਜਾਬੀ ਭਾਸ਼ਾ ਨੂੰ ਆਪਣੇ ਘਰਾਂ ਅਤੇ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦੱਸਿਆ ਕਿ ਵਿਸ਼ਵ ਭਰ ਤਾਂ ਪੰਜਾਬੀ ਭਾਸ਼ਾ ਵਿਦੇਸ਼ੀਆਂ ਵੱਲੋਂ ਵੀ ਬੋਲੀ ਜਾਣ ਲੱਗੀ ਹੈ ਪਰ ਪੰਜਾਬ 'ਚ ਪੰਜਾਬੀ ਨੂੰ ਵਿਸਾਰਿਆ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ । ਇਸ ਦੇ ਨਾਲ ਹੀ ਉਨ੍ਹਾਂ ਮਾਣ ਮੱਤੀਂ ਭਾਸ਼ਾ ਪੰਜਾਬੀ ਨੂੰ ਆਪਣੇ ਘਰਾਂ ਤੇ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਨਾ ਦਿਤੀ ।