5 Dariya News

ਰੂਪਨਗਰ ਪੁਲਿਸ ਨੇ ਡੇਢ ਸਾਲ ਪੁਰਾਣੇ ਕਤਲ ਦੇ ਕੇਸ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ

5 Dariya News

ਰੂਪਨਗਰ 21-Feb-2018

ਜਿਲ੍ਹਾ ਪੁਲਿਸ ਵਲੋ ਡੇਢ ਸਾਲ ਪੁਰਾਣੇ ਕਤਲ ਦੇ ਕੇਸ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ  ਕੀਤੀ ਹੈ।ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਜਬਚਨ ਸਿੰਘ ਸੰਧੂ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦਸਿਆ ਕਿ 14ਦਸੰਬਰ 2016 ਨੂੰ ਪ੍ਰਸ਼ੋਤਮ ਕੁਮਾਰ ਪੁੱਤਰ ਹੰਸ ਰਾਜ ਵਾਸੀ ਸਾਲਾਪੁਰ ਥਾਣਾ ਸਿੰਘ ਭਗਵੰਤਪੁਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 19 ਅਕਤੂਬਰ 2016 ਨੂੰ ਸ਼ਾਮ ਦੇ ਸਮੇਂ ਉਹਨਾ ਦੇ ਘਰ ਪਿੰਡ ਬਾਲਸੰਡਾ ਦਾ ਦਿਲਪ੍ਰੀਤ ਸਿੰਘ ਉਰਫ ਭਾਨਾ ਪੁੱਤਰ ਅਮਰੀਕ ਸਿੰਘ ਆਇਆ , ਜੋ ਉਸਦੇ ਲੜਕੇ ਪ੍ਰਦੀਪ ਕੁਮਾਰ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਸਨੇ ਆਪਣੀ ਭੂਆ ਦੇ ਘਰ ਸੰਧਾਰਾ ਦੇਣ ਜਾਣਾ ਹੈ। ਉਸ ਤੋ ਬਾਅਦ ਉਸਦਾ ਲੜਕਾ ਵਾਪਿਸ ਘਰ ਨਹੀਂ ਆਇਆ। ਜਿਸ ਤੇ ਮੁਕੱਦਮਾਂ ਨੰਬਰ 101 ਮਿਤੀ 14-12-2016 ਅ/ਧ 364 ਹਿੰ; ਦੰ: ਥਾਣਾ ਸਿੰਘ ਭਗਵੰਤਪੁਰ ਦਰਜ ਰਜਿਸਟਰ ਹੋਇਆ। ਜੋ ਇਸ ਮੁਕੱਦਮਾ ਦੀ ਤਫਤੀਸ਼ ਉਪ-ਕਪਤਾਨ ਪੁਲਿਸ (ਜਾਂਚ) ਰੂਪਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਤੁਲ ਸੋਨੀ ਇੰਚਾਰਜ ਸੀ.ਆਈ.ਏ. ਰੂਪਨਗਰ ਤੇ ਥਾਣਾ ਸਿੰਘ ਭਗਵੰਤਪੁਰ ਦੀ ਪੁਲਿਸ ਪਾਰਟੀ ਵਲੋ ਡੂੰਘਾਈ ਅਤੇ ਅਸਰਦਾਰ ਢੰਗ ਨਾਲ ਕਰਦੇ ਹੋਏ ਦਿਲਪ੍ਰੀਤ ਸਿੰਘ ਉਰਫ ਭਾਨਾ ਤੋ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ। ਜਿਸ ਨੇ ਪੁੱਛ ਗਿੱਛ ਤੇ ਇੰਕਸਾਫ ਕੀਤਾ ਕਿ ਪ੍ਰਦੀਪ ਕੁਮਾਰ ਉਸਦਾ ਦੋਸਤ ਸੀ ਅਤੇ ਉਹ ਦੋਵੇਂ ਚਿੱਟੇ ਦਾ ਨਸ਼ਾ ਕਰਨ ਦੇ ਆਦੀ ਸਨ ਤੇ ਉਹ ਪ੍ਰੀਦਪ ਕੁਮਾਰ ਨੂੰ ਨਾਲ ਲੈ ਕੇ ਆਪਣੀ ਭੂਆ ਦੇ ਘਰ ਪਿੰਡ ਪੰਮੋਰ ਗਿਆ ਸੀ ਜਿਥੋ ਸ਼ਾਮ ਦੇ ਸਮੇਂ ਉਹ ਨਸ਼ਾ ਲੈ ਕੇ ਪਿੰਡ ਬਾਲਸੰਡਾ ਦੀ ਪੱਕੀ ਨਹਿਰ ਦੀ ਝਾਲ ਪਾਸ ਨਹਿਰ ਦੀਆਂ ਪੱਕੀਆਂ ਪੋੜੀਆਂ ਤੇ ਬੈਠ ਕੇ ਨਸ਼ਾ ਕਰਨ ਬਗ਼ਰ/। ਜਿਥੇ ਵਾਧੂ ਨਸ਼ਾ ਲੈਣ ਲਈ ਉਸਦਾ ਪ੍ਰਦੀਪ ਕੁਮਾਰ ਨਾਲ ਝਗੜਾ ਹੋ ਗਿਆ ਅਤੇ ਇਸ ਝਗੜੇ ਦੌਰਾਨ ਉਸਨੇ ਪ੍ਰਦੀਪ ਕੁਮਾਰ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ।  ਜੋ ਦਿਲਪ੍ਰੀਤ ਸਿੰਘ ਉਰਫ ਭਾਨਾ ਨੂੰ  21 ਫਰਵਰੀ  ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਤੋ ਹੋਰ ਪੁੱਛ ਗਿੱਛ ਜਾਰੀ ਹੈ।