5 Dariya News

ਜੱਲਿਆਂ ਵਾਲੇ ਬਾਗ ਵਿਖੇ ਸਥਾਪਤ ਕੀਤਾ ਜਾਵੇਗਾ ਸ਼ਹੀਦ-ਏ-ਆਜ਼ਮ ਸ.ਊਧਮ ਸਿੰਘ ਦਾ ਬੁੱਤ-ਕੰਬੋਜ ਸਮਾਜ

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ 20-Feb-2018

ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਵਿਖੇ ਚੌਧਰੀ ਦੌਲਤ ਰਾਮ ਸਰਪ੍ਰਸਤ ਦੀ ਅਗਵਾਈ ਹੇਠ ਕੰਬੋਜ ਭਾਈਚਾਰੇ ਦੀ ਹੰਗਾਮੀ ਮਿਟੰਗ ਹੋਈ। ਜਿਸ ਵਿੱਚ ਕੰਬੋਜ ਭਾਈਚਾਰੇ ਵਲੋਂ ਸ਼ਹੀਦ-ਦੇ-ਆਜ਼ਮ ਸਰਦਾਰ ਊਧਮ ਸਿੰਘ ਜੀ ਦੇ ਆਦਮ ਕੱਦ ਬੁੱਤ ਨੂੰ ਜੱਲਿਆਂ ਵਾਲੇ ਬਾਗ ਵਿਖੇ ਸਥਾਪਤ ਕਰਵਾਏ ਜਾਣ ਵਾਲੇ ਇਤਿਹਾਸਕ ਦਿਹਾੜੇ 13 ਮਾਰਚ 2018 ਨੂੰ ਜੱਲਿਆਂ ਵਾਲੇ ਬਾਗ ਵਿਖੇ ਇਕੱਠ ਕਰਨ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਦੌਰਾਨ ਚੌਧਰੀ ਦੌਲਤ ਰਾਮ ਅਤੇ ਕਿਰਪਾਲ ਸਿੰਘ ਰਾਮ ਦਿਵਾਲੀ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦਾ ਬੁੱਤ ਜੱਲਿਆਂ ਵਾਲਾ ਬਾਗ ਅੰਮ੍ਰਿਤਸਰ ਵਿਖੇ ਲੱਗਣਾ ਕੰਬੋਜ ਬਰਾਦਰੀ ਅਤੇ ਸਮੂਹ ਪੰਜਾਬੀਆਂ ਵਾਸਤੇ ਬਹੁਤ ਫੱਖਰ ਵਾਲੀ ਗੱਲ ਹੈ।ਕਿਉਂਕਿ ਸ਼ਹੀਦਾਂ ਦੀਆਂ ਯਾਦਾਂ ਨੂੰ ਸੰਭਾਲ ਕਿ ਹੀ ਅਸੀਂ ਆਉਣ ਵਾਲੀ ਪੀੜੀ ਨੂੰ ਆਪਣੇ ਇਸ ਕੁਰਬਾਨੀ ਭਰੇ ਇਤਿਹਾਸ ਤੋਂ ਜਾਣੂ ਕਰਵਾ ਸਕਦੇ ਹਾਂ ਅਤੇ ਆਪਣੀਆਂ ਜਾਨਾਂ ਵਾਰ ਕਿ ਲਈ ਅਜ਼ਾਦੀ ਦੀ ਕਦਰ ਨੌਜਵਾਨ ਪੀੜੀ ਨੂੰ ਸਮਝਾ ਸਕਦੇ ਹਾਂ।ਇਸ ਉਪਰੰਤ ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਇਸ ਦਿਹਾੜੇ 'ਤੇ ਪਹੁੰਚਣ ਦੀ ਅਪੀਲ ਵੀ ਕੀਤੀ।ਇਸ ਮੌਕੇ 'ਤੇ ਮੰਗਲ ਸਿੰਘ ਕਿਸ਼ਨਪੁਰੀ, ਦਵਿੰਦਰ ਸਿੰਘ ਜੋਸਨ, ਲੱਖਵਿੰਦਰ ਸਿੰਘ ਸਰਪੰਚ ਤਲਾਵਾਂ, ਸਵਿੰਦਰ ਸਿੰਘ ਚੰਦੀ, ਡਾ.ਰਾਜਵੰਸ਼ ਸਿੰਘ, ਵਰੁਣ, ਹਰਦੀਪ ਸਿੰਘ, ਬਲਵਿੰਦਰ ਸਿੰਘ, ਵਰਿੰਦਰ ਜੀਤ ਸਿੰਘ ਢੋਟ, ਰਿੰਕੂ ਜੰਡਿਆਲਾ, ਬਲਦੇਵ ਸਿੰਘ,ਅਮਰਜੀਤ ਸਿੰਘ, ਲੱਖਵਿੰਦਰ ਸਿੰਘ ਜੋਸਨ, ਚਰਨਜੀਤ ਸਿੰਘ ਢੋਟ ਹਾਜ਼ਰ ਸਨ।