5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਟੇਬਲ ਸਾਕਰ ਖਿਡਾਰੀਆਂ ਦਾ ਅਮਰੀਕਾ ਵਿਚ ਬਿਹਤਰੀਨ ਪ੍ਰਦਰਸ਼ਨ

ਸੱਤ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਵੱਖ ਵੱਖ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਤੇ ਰਹੇ ਜੇਤੂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 16-Feb-2018

ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆ ਵੱਲੋਂ ਪਹਿਲਾਂ ਜਿੱਥੇ ਭਾਰਤ ਵਿਚ ਲਗਾਤਾਰ ਜਿੱਤਾਂ ਹਾਸਿਲ ਕੀਤੀਆਂ। ਉੱਥੇ ਹੀ ਇਸ ਜਿੱਤ ਦੀ ਲੜੀ ਨੂੰ ਬਰਕਰਾਰ ਰੱਖਦੇ ਹੋਏ ਅਮਰੀਕਾ ਵਿਚ ਵੀ ਵਕਾਰੀ ਜਿਤ ਪ੍ਰਾਪਤ ਕੀਤੀ ਹੈ।ਅਮਰੀਕਾ ਦੇ ਸ਼ਹਿਰ ਲੇਕਸਿੰਗਟਨ, ਕੇਨਟੂਕੀ ਵਿਚ ਵਿਸ਼ਵ ਦੇ ਸੱਤ ਵੱਡੇ ਦੇਸ਼ਾਂ ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਮੋਰਾਕੋ, ਪੀਰੁ ਅਤੇ ਭਾਰਤ ਦੇ ਕੁੱਲ 276  ਖਿਡਾਰੀਆਂ ਨੇ ਹਿੱਸਾ ਲੈਦੇ ਹੋਏ ਇਕ ਦੂਜੇ ਨੂੰ ਫਸਵੀਂ ਟੱਕਰ ਦਿਤੀ। ਅਖੀਰ ਵਿਚ ਹੋਏ ਸਖ਼ਤ ਮੁਕਾਬਲਿਆਂ ਵਿਚ ਜੂਨੀਅਰ ਸਿੰਗਲ ਵਿਚ ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਦੋ ਪੁਜ਼ੀਸ਼ਨਾਂ ਤੇ ਕਾਬਜ਼ ਰਹੇ। ਸਹਿਜ ਦੀਪ ਸਿੰਘ ਨੇ ਜੇਤੂ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਜਦ ਕਿ ਅਭੇਵੀਰ ਸਿੰਘ ਥਿੰਦ ਨੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ। ਇਸੇ ਤਰਾਂ ਜੂਨੀਅਰ ਡਬਲ ਵਿਚ ਅਭੇਵੀਰ ਸਿੰਘ ਅਤੇ ਸਹਿਜ ਦੀਪ ਸਿੰਘ ਨੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਜਦ ਕਿ ਦਾਨਿਸ਼ ਚੌਹਾਨ ਨੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ। ਅੰਡਰ 12 ਸਿੰਗਲ ਵਿਚ ਵੀ ਓਕਰੇਜ਼ ਦੇ ਖਿਡਾਰੀ ਪਹਿਲੀ ਦੋ ਪੁਜ਼ੀਸ਼ਨਾਂ ਤੇ ਕਾਬਜ਼ ਰਹੇ। ਜਿਸ ਵਿਚ ਸਹਿਜ ਦੀਪ ਸਿੰਘ ਨੇ ਪਹਿਲੀ ਅਤੇ ਮਨਰਾਜ ਸਿੰਘ ਸੰਧੂ ਨੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਅਸ਼ੋਕ ਕੁਮਾਰ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਕਿ ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਅੰਤਰ ਰਾਸ਼ਟਰੀ ਪੱਧਰ ਤੇ ਉਪਲਬਧੀਆਂ ਹਾਸਿਲ ਕਰ ਰਹੇ ਹਨ। ਉਨ੍ਹਾਂ ਦੱਸਿਆਂ ਕਿ ਸਕੂਲ ਵਿਚ ਹਰ ਵਿਦਿਆਰਥੀ ਵਿਚਲੀ ਪ੍ਰਤਿਭਾ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਮਿਆਰੀ ਸਿੱਖਿਆਂ ਦੇ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਰੁਚੀ ਰੱਖਣ ਦੇ ਉਪਰਾਲੇ ਕੀਤੇ ਜਾਂਦੇ ਹਨ। ਜਿਸ ਸਦਕਾ ਵਿਦਿਆਰਥੀ ਹਰ ਖੇਤਰ ਵਿਚ ਬਿਹਤਰੀਨ ਪੁਜ਼ੀਸ਼ਨਾਂ ਲਿਆ ਕੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ।