5 Dariya News

ਸੀਨੀਅਰ ਕਪਤਾਨ ਪੁਲਿਸ ਰੂਪਨਗਰ ਰਾਜ ਬਚਨ ਸਿੰਘ ਸੰਧੂ ਨੇ ਦੁਰਗਾ ਰੰਗੀਲਾਨਾਲ ਮੀਟਿੰਗ ਕੀਤੀ

5 Dariya News

ਰੂਪਨਗਰ 13-Feb-2018

ਪੰਜਾਬ ਦੇ ਨੌਜਵਾਨਾਂ ਨੂੰ ਲੱਚਰਤਾ, ਨਸ਼ੇ ਅਤੇ ਹਥਿਆਰਾਂ ਵੱਲ ਅਕਰਸ਼ਿਤ ਕਰਨ ਵਾਲੇ ਗੀਤਾਂ ਤੋ ਰੋਕਣ ਲਈ ਦੁਰਗਾ ਰੰਗੀਲਾ ਪੰਜਾਬੀ ਕਲਾਕਾਰ ਨਾਲ ਮੀਟਿੰਗ ਕੀਤੀ ਗਈ, ਜਿਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ ਵੱਲ ਜਾਣ ਤੋ ਰੋਕਣ ਲਈ ਅਤੇ ਪੰਜਾਬ ਦੀ ਜਵਾਨੀ ਅਤੇ ਵਿਰਸੇ ਨੂੰ ਬਚਾਉਣ ਲਈ ਲੱਚਰਤਾ, ਨਸ਼ੇ ਅਤੇ ਹਥਿਆਰਾਂ ਵੱਲ ਅਕਰਸ਼ਿਤ ਕਰਨ ਵਾਲੇ ਗੀਤ ਨਾ ਹੀ ਲਿਖੇ ਜਾਣ ਅਤੇ ਨਾ ਹੀ ਗਾਏ ਜਾਣ, ਸਮਾਜ ਪ੍ਰਤੀ ਆਪਣੀ ਜੰਮੇਵਾਰੀ ਸਮਝਣ, ਕਿਉਕਿ ਨੌਜਵਾਨ ਲੱਚਰਤਾ ਅਤੇ ਹਥਿਆਰਾਂ ਵੱਲ ਅਕਰਸ਼ਿਤ ਹੋਣ ਤੋ ਬਾਅਦ ਗੈਰ-ਕਾਨੂੰਨੀ ਸਗਰਮੀਆਂ ਵੱਲ ਤੁਰ ਪੈਂਦੇ ਹਨ। ਇਸ ਮੌਕੇ ਕਲਾਕਾਰ ਦੁਰਗਾ ਰੰਗੀਲਾ ਨੇ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਲੱਚਰਤਾ ਅਤੇ ਹਥਿਆਰਾਂ ਵਾਲੇ ਗੀਤਾਂ ਦੇ ਪਹਿਲਾਂ ਹੀ ਵਿਰੁੱਧ ਹਨ, ਉਹਨਾਂ ਦੀ ਗਾਇਕੀ ਬਹੁਤ ਹੀ ਸਾਫ ਸੁਥਰੀ ਅਤੇ ਇਸ ਸਾਫ ਸੁਥਰੀ ਗਾਇਕੀ ਦੇ ਨਾਲ ਹੀ ਇਸ ਮੁਕਾਮ ਤੇ ਪੁੱਜਾ ਹੈ ਅਤੇ ਉਹ ਆਪਣੇ ਦੂਸਰੇ ਸਾਥੀ ਕਲਾਕਾਰਾਂ ਨੂੰ ਵੀ ਇਹ ਸੰਦੇਸ਼ ਦਿੰਦਾ ਹੈ ਕਿ ਲੱਚਰਤਾ ਅਤੇ ਹਥਿਆਰਾਂ ਵਾਲੇ ਗੀਤ ਲਿਖਣ ਅਤੇ ਗਾਉਣ ਤੋ ਗੁਰੇਜ ਕਰਨ।