5 Dariya News

ਸੀ.ਜੀ.ਸੀ. ਝੰਜੇੜੀ ਵਿਚ ਰੈਸਲਿੰਗ ਮੁਕਾਬਲਿਆਂ ਦਾ ਆਯੋਜਨ

ਭਾਰਤੀ ਰੈਸਲਰ ਟਾਈਗਰ ਨੇ ਜਿੱਤੀ ਵਿਸ਼ਵ ਰੈਸਲਿੰਗ ਪੇਸ਼ੇਵਾਰ ਚੈਂਪੀਅਨਸ਼ਿਪ

5 Dariya News

ਐਸ.ਏ.ਐਸ. ਨਗਰ (ਮੁਹਾਲੀ) 11-Feb-2018

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵਿਚ ਹੋਈ ਵਿਸ਼ਵ ਰੈਸਲਿੰਗ ਪੇਸ਼ਾਵਰ ਚੈਂਪੀਅਨਸ਼ਿਪ ਯਾਦਗਾਰੀ ਹੋ ਨਿੱਬੜੀ। ਕੌਮਾਂਤਰੀ ਪੱਧਰ ਦੇ ਇਨ੍ਹਾਂ ਰੈਸਲਿੰਗ ਮੁਕਾਬਲਿਆਂ ਵਿਚ ਭਾਰਤੀ ਅਤੇ ਵਿਦੇਸ਼ੀ ਰੈਸਲਰਾਂ ਨੇ ਰਿੰਗ ਵਿਚ ਆਪਣਾ ਪਸੀਨਾ ਵਹਾਉਂਦੇ ਹੋਏ ਇਕ ਦੂਜੇ ਨੂੰ ਕਾਂਟੇ ਦੀ ਟੱਕਰ ਦਿਤੀ। ਇਨ੍ਹਾਂ ਮੁਕਾਬਲਿਆਂ ਵਿਚ ਭਾਰਤੀ ਰੈਸਲਰ ਟਾਈਗਰ ਨੇ ਵਿਸ਼ਵ ਰੈਸਲਿੰਗ ਪੇਸ਼ੇਵਾਰ ਚੈਂਪੀਅਨਸ਼ਿਪ ਆਪਣੀ ਨਾ ਕਰਦੇ ਹੋਏ ਭਾਰਤੀ ਰੈਸਲਰਾਂ ਦਾ ਨਾਮ ਉੱਚਾ ਕੀਤਾ। ਹਲ਼ਾਂ ਕਿ ਸ਼ੁਰੂ ਦੇ ਮੁਕਾਬਲਿਆਂ ਵਿਚ ਵਿਦੇਸ਼ੀ ਰੈਸਲਰ ਭਾਰਤੀ ਰੈਸਲਰਾਂ ਤੇ ਭਾਰੂ ਨਜ਼ਰ ਆ ਰਹੇ ਹਨ।ਇਸ ਤੋਂ ਪਹਿਲਾ ਸਟਿਰਗਜ਼ ਐਨ ਵੁੱਡਜ਼ ਦੇ ਬੈੱਡ ਅਤੇ ਮਨੀ ਔਜਲਾ,ਰਾਈਜ਼,ਅਜੀਤ ਸਮੇਤ ਕਈ ਗਾਇਕਾਂ ਨੇ ਆਪਣੀ ਗਾਇਕੀ ਰਾਹੀ ਦਰਸ਼ਕਾਂ ਦਾ ਮੌਨਰੰਜਨ ਕੀਤਾ।ਇਸ ਮੌਕੇ ਤੇ ਹਿਮਾਚਲ ਪ੍ਰਦੇਸ਼ ਦੇ ਜੰਗਲਾਤ,ਖੇਡਾਂ,ਟਰਾਂਸਪੋਰਟ ਕੈਬਿਨੇਟ ਮੰਤਰੀ ਖ਼ਾਸ ਮਹਿਮਾਨ ਸਨ।ਕੁਸ਼ਤੀ ਮੁਕਾਬਲਿਆਂ ਨੂੰ ਵੇਖਣ ਆਏ ਭਾਰੀ ਸੰਖਿਆ ਵਿਚ ਵਿਦਿਆਰਥੀਆਂ ਅਤੇ ਹੋਰ ਦਰਸ਼ਕ ਭਾਰਤੀ ਰੈਸਲਰਾਂ ਨੂੰ ਹੱਲਾ ਸ਼ੇਰੀ ਦਿੰਦੇ ਨਜ਼ਰ ਆਏ ਪਹਿਲਾਂ ਮੁਕਾਬਲਾ ਵਿਸ਼ਵ ਪ੍ਰਸਿੱਧ ਰੈਸਲਰ ਰਾਕ ਦੇ ਭਰਾ ਅਲੋਫਾ ਅਤੇ ਭਾਰਤੀ ਰੈਸਲਰ ਜਲਵਾ ਦਰਮਿਆਨ ਹੋਇਆ। ਇਸ ਮੁਕਾਬਲੇ ਵਿਚ ਅਲੋਫਾ ਨੇ ਆਪਣੇ ਜ਼ਬਰਦਸਤ ਮੁੱਕਿਆਂ ਦੇ ਸਦਕਾ ਜਲਵਾ ਨੂੰ ਮਾਤ ਦੰਦੇ ਹੋਏ ਮੈਚ ਆਪਣੇ ਨਾਮ ਕਰ ਲਿਆ। ਦੂਜੇ ਮੈਚ ਨਾਈਟ ਮੇਅਰ ਅਤੇ ਗ੍ਰੇਟ ਮਰਾਠਾ ਦਰਮਿਆਨ ਹੋਇਆ ਜਿਸ ਵਿਚ ਨਾਈਟ ਮੇਅਰ ਨੇ ਆਪਣੇ ਸਟੰਟ ਅਤੇ ਚਿੱਟੀਆਂ ਅੱਖਾਂ ਦੀ ਵਿਲੱਖਣ ਦਿੱਖ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਹੋਏ ਗ੍ਰੇਟ ਮਰਾਠਾ ਨੂੰ ਢੇਰ ਕਰਦੇ ਹੋਏ ਮੈਚ ਜਿੱਤਿਆਂ। ਇਸ ਦੌਰਾਨ ਵਿਦਿਆਰਥੀ ਵੀ ਰੈਸਲਰਾਂ ਦੇ ਸਟੰਟਾਂ ਤੋਂ ਪ੍ਰਭਾਵਿਤ ਹੋ ਕੇ ਰੁਮਾਂਚਿਤ ਹੁੰਦੇ ਨਜ਼ਰ ਆਏ।ਔਰਤਾਂ ਦੇ ਮੈਚ, ਜੋ ਕਿ ਜੈਲਡਾ ਅਤੇ ਬਲੈਕ ਵਿੰਡੋ ਦਰਮਿਆਨ ਹੋਇਆ, ਜਿਸ ਵਿਚ ਜੈਲਡਾ ਨੇ ਆਸਾਨੀ ਨਾਲ ਬਲੈਕ ਵਿੰਡੋ ਨੂੰ ਹਰਾ ਦਿਤਾ। 

ਇਸ ਤੋਂ ਬਾਅਦ ਬੇਸ਼ੱਕ ਬਰੂਡੀ ਸਟੀਲ ਅਤੇ ਗੂੰਗਾ ਅੰਮ੍ਰਿਤਸਰੀਆ ਦਰਮਿਆਨ ਹੋਏ ਮੈਚ ਦੀ ਸ਼ੁਰੂਆਤ ਰੁਮਾਂਚਿਤ ਤਰੀਕੇ ਨਾਲ ਹੋਈ। ਜਿਸ ਵਿਚ ਗੂੰਗਾ ਅੰਮ੍ਰਿਤਸਰੀਆ ਨੇ ਬੇਹੱਦ ਤਜਰਬੇਕਾਰ ਬਰੂਡੀ ਦੇ ਮੁੱਕਿਆਂ ਅਤੇ ਤਕਨੀਕ ਦਾ ਮੁਕਾਬਲਾ ਵੀ ਵਧੀਆਂ ਢੰਗ ਨਾਲ ਕੀਤਾ।ਇਸ ਦੌਰਾਨ ਗੂੰਗਾ ਬਰੂਡੀ ਤੇ ਭਾਰੂ ਹੁੰਦੇ ਵੀ ਨਜ਼ਰ ਆਏ। ਪਰ ਅਖੀਰ ਵਿਚ ਸਮੇਂ ਦੀ ਭੱਠੀ ਵਿਚ ਤਜਰਬੇ ਨਾਲ ਪੱਕ ਚੁੱਕੇ ਬਰੂਡੀ ਨੇ ਗੂੰਗੇ ਨੂੰ ਹਰਾ ਕੇ ਮੈਚ ਜਿੱਤ ਲਿਆ।ਅਖੀਰਲਾ ਮੈਚ ਟੈਗ ਟੀਮ ਮੈਚ ਦਰਸ਼ਕਾਂ ਲਈ ਸਭ ਤੋਂ ਵੱਧ ਰੁਮਾਂਚਿਤ ਰਿਹਾ ਜਿਸ ਵਿਚ ਇਕ ਪਾਸੇ ਅੰਜਾਂਨੀ, ਕਾਰਲਿੰਟੋ ਅਤੇ ਐਕਸ ਟਰਮੀਨੇਟਰ ਸਨ ਜਦ ਕਿ ਦੂਜੇ ਪਾਸੇ ਬਾਬੀ ਲੈਸਲੇ,ਮਿਸਟਰ ਰੈਸਲਿੰਗ ਅਤੇ ਟਾਈਗਰ ਰਪਟਾ ਸਨ। ਇਸ ਮੈਚ ਵਿਚ ਜਿੱਥੇ ਦਰਸ਼ਕ ਬੇਹੱਦ ਰੁਮਾਂਚਿਤ ਨਜ਼ਰ ਆਏ ਉੱਥੇ ਹੀ ਰੈਸਲਰਾਂ ਨੇ ਵੀ ਰਿੰਗ ਵਿਚ ਇਕ ਦੂਜੇ ਨੂੰ ਚੰਗੀ ਤਰਾਂ ਕੁਟਾਈ ਕਰਦੇ ਹੋਏ ਹੋਰ ਰੋਮਾਂਚ ਪੈਦਾ ਕਰ ਦਿਤਾ। ਅਖੀਰ ਵਿਚ ਹੋਏ ਕਰੜੇ ਮੁਕਾਬਲੇ ਵਿਚ ਟਾਈਗਰ ਰਪਟਾ ਵਿਸ਼ਵ ਰੈਸਲਿੰਗ ਪ੍ਰੋਫੈਸ਼ਨਲ ਨੇ ਚੈਂਪੀਅਨ ਬਣੇ। ਇਸ ਮੌਕੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਆਈ ਪੀ ਡਬਲਿਊ ਚੈਂਪੀਅਨਸ਼ਿਪ ਦੇ ਚੈਂਪੀਅਨ ਟਾਈਗਰ ਰਪਟਾ ਨੂੰ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਸੀ ਜੀ ਸੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਇਕ ਉਪਰਾਲਾ ਕੀਤਾ ਗਿਆ ਸੀ, ਜੋ ਕਿ ਪੂਰੀ ਤਰਾਂ ਕਾਮਯਾਬ ਰਿਹਾ। ਪ੍ਰੈਜ਼ੀਡੈਂਟ ਧਾਲੀਵਾਲ ਅਨੁਸਾਰ ਨੌਜਵਾਨਾਂ ਨੂੰ ਨਸ਼ਾ ਰਹਿਤ ਜ਼ਿੰਦਗੀ ਲਈ ਪ੍ਰੇਰਿਤ ਕਰਨ ਦੇ ਇਸ ਤਰਾਂ ਦੇ ਉਪਰਾਲੇ ਅਗਾਂਹ ਵੀ ਕੀਤੇ ਜਾਂਦੇ ਰਹਿਣਗੇ।