5 Dariya News

ਐਲ ਸੀ ਈ ਟੀ ਦੇ ਖਿਡਾਰੀ ਲਾਅਨ ਟੈਨਿਸ ਮੁਕਾਬਲਿਆਂ ਵਿਚ ਯਾਦਗਾਰੀ ਪ੍ਰਦਰਸ਼ਨ

ਇੰਟਰ ਕਾਲਜ ਮੁਕਾਬਲਿਆਂ ਵਿਚ ਕਰੜੇ ਮੁਕਾਬਲੇ ਤੋਂ ਬਾਅਦ ਹਾਸਿਲ ਕੀਤੀ ਦੂਜੀ ਪੁਜ਼ੀਸ਼ਨ

5 Dariya News

ਲੁਧਿਆਣਾ 10-Feb-2018

ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਖਿਡਾਰੀਆਂ ਨੇ ਲਾਅਨ ਟੈਨਿਸ ਮੁਕਾਬਲਿਆਂ ਵਿਚ ਯਾਦਗਾਰੀ ਪ੍ਰਦਰਸ਼ਨ ਕਰਦੇ ਹੋਏ ਯਾਦਗਾਰੀ ਮੈਚ ਖੇਡੇ ਹਨ। ਗੁਰੁ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਖੇਡ ਮੈਦਾਨ ਵਿਚ ਕਰਵਾਏ ਗਏ  ਇੰਟਰ ਕਾਲਜ ਲਾਅਨ ਟੈਨਿਸ ਮੁਕਾਬਲਿਆਂ ਵਿਚ ^ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ।ਇਸ ਦੌਰਾਨ ਐਲ ਸੀ ਈ ਟੀ ਦੇ ਖਿਡਾਰੀ ਸੁਗੰਧਾ, ਜਸਪ੍ਰੀਤ, ਦਿਲਜੀਤ, ਲਾਡੀ, ਸੋਨਮ ਅਤੇ ਅਮਰਜੀਤ ਨੇ ਆਪਣੀ ਖੇਡ ਪ੍ਰਤਿਭਾ ਦਾ ਯਾਦਗਾਰੀ ਪ੍ਰਦਰਸ਼ਨ ਕੀਤਾ। ਅਖੀਰ ਵਿਚ ਫਾਈਨਲ ਮੁਕਾਬਲਾ ਜੀ ਐਨ ਡੀ ਈ ਸੀ ਅਤੇ ਐਲ ਸੀ ਈ ਟੀ ਦਰਮਿਆਨ ਰਿਹਾ। ਜਿਸ ਵਿਚ ਜੀ ਐਨ ਡੀ ਈ ਸੀ ਨੇ  ਅੰਕਾਂ ਦੇ ਥੋੜੇ ਜਿਹੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ।ਇਸ ਜਿੱਤ ਲਈ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਜਿੱਥੇ ਵਿਦਿਆਰਥੀ ਜੀਵਨ ਦਾ ਹਿੱਸਾ ਹਨ। ਉੱਥੇ ਹੀ ਉਨ੍ਹਾਂ ਲਈ ਇਕ ਬਿਹਤਰੀਨ ਕੈਰੀਅਰ ਵੀ ਬਣ ਸਕਦੀਆਂ ਹਨ। ਜਦ ਕਿ ਖੇਡਾਂ ਨੂੰ ਕਿੱਤੇ ਵਜੋਂ ਵਿਕਸਤ ਕਰਨ ਨਾਲ ਨਾਲ ਸਿਰਫ਼ ਉਨ੍ਹਾਂ ਨੂੰ ਧਨ ਮਿਲਦਾ ਹੈ ਬਲਕਿ ਸਮਾਜ ਵਿਚ ਵੀ ਮਾਨ ਸਨਮਾਨ ਮਿਲਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਵਿਦਿਆਰਥੀ ਨੂੰ ਘਟੋਂ ਘੱਟ ਇਕ ਖੇਡ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣੀ ਚਾਹੀਦੀ ਹੈ। ਚੇਅਰਮੈਨ ਗੁਪਤਾ ਨੇ ਅੱਗੇ ਕਿਹਾ ਕਿ ਐਲ ਸੀ ਈ ਟੀ ਵਿਚ ਹਰ ਖਿਡਾਰੀ ਦੀ ਖੇਡ ਯੋਗਤਾ ਦਾ ਖ਼ਾਸ ਧਿਆਨਰੱਖਿਆਂ ਜਾਂਦਾ ਹੈ। ਉਸ ਦੀ ਹਰ ਜ਼ਰੂਰਤ ਨੂੰ ਪੂਰਾ ਕਰਦੇ ਬਿਹਤਰੀਨ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਹ ਖੇਡਾਂ ਵਿਚ ਵੀ ਨਾਮ ਚਮਕਾ ਸਕਣ।