5 Dariya News

ਧਰਾ ਪ੍ਰਦੇਸ਼ ਬੈਂਕ ਦੇ ਬ੍ਰਾਂਚ ਮੈਨੇਜਰ 'ਤੇ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਜਬਰ ਜਿਨਾਹ ਕਰਨ ਦੇ ਲਾਏ ਦੋਸ਼

ਔਰਤ ਨੇ ਕਿਹਾ ਕਿ ਗਰਭਵਤੀ ਕਰਨ ਤੋਂ ਬਾਅਦ ਹੁਣ ਵਿਆਹ ਤੋਂ ਕਰ ਰਿਹਾ ਹੈ ਇਨਕਾਰ, ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਵੀ ਨਹੀਂ ਦਰਜ਼ ਕੀਤਾ ਗਿਆ ਮਾਮਲਾ ,ਸੋਮਵਾਰ ਤਕ ਕਾਰਵਾਈ ਨਾਲ ਹੋਈ ਤਾਂ ਐਸਐਸਪੀ ਦਫਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠਣ ਦੀ ਦਿੱਤੀ ਚੇਤਾਵਨੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 09-Feb-2018

ਮੂਲ ਰੂਪ ਤੋਂ ਅਮ੍ਰਿਤਸਰ ਦੀ ਰਹਿਣ ਵਾਲੀ ਇਕ ਔਰਤ ਨੇ ਆਂਧਰਾ ਪ੍ਰਦੇਸ਼ ਬੈਂਕ ਦੇ ਬ੍ਰਾਂਚ ਮੈਨੇਜਰ ਅਰਜੁਨ ਚੌਹਾਨ 'ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਿਨਾਹ ਕਰਨ ਦਾ ਦੋਸ਼ ਲਾਇਆ ਹੈ। ਪੀਤੜ ਔਰਤ ਨੇ ਸ਼ੁੱਕਰਵਾਰ ਨੂੰ ਮੋਹਾਲੀ ਪ੍ਰੈਸ ਕਲੱਬ 'ਚ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਰਜੁਨ ਚੌਹਾਨ ਜੋਕਿ ਮੋਤੀਆ ਰਾਇਲ ਸਿਟੀ ਜੀਰਕਪੁਰ ਦਾ ਰਹਿਣ ਵਾਲਾ ਹੈ ਨੇ ਉਸ ਨੂੰ ਧੋਖੇ 'ਚ ਰੱਖ ਕੇ ਉਸ ਦਾ ਕਰੀਬ 6 ਮਹੀਨੇ ਤਕ ਸ਼ਾਰੀਰਕ ਸ਼ੋਸ਼ਣ ਕੀਤਾ ਅਤੇ ਉਸ ਨੂੰ ਗਰਭਵਤੀ ਬਣਾ ਕੇ ਹੁਣ ਵਿਆਹ ਤੋਂ ਮਨ•ਾਂ ਕਰ ਰਿਹਾ ਹੈ। ਪੀੜਤ ਔਰਤ ਦਾ ਇਹ ਵੀ ਕਹਿਣਾ ਹੈ ਕਿ ਅਰਜੁਨ ਚੌਹਾਨ ਦੇ ਖਿਲਾਫ ਉਸ ਨੇ ਜੀਰਕਪੁਰ ਥਾਣੇ 'ਚ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਦੀ ਮਿਲੀ ਭੁਗਤ ਦੇ ਚਲਦਿਆਂ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ। ਉੱਥੇ, ਜੀਰਕਪੁਰ ਪੁਲਿਸ ਤੋਂ ਆਹਤ ਹੋ ਕੇ ਪੀੜਤਾ ਨੇ ਐਸਐਸਪੀ ਮੋਹਾਲੀ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਅਰਜੁਨ ਚੌਹਾਨ ਨਾਲ ਉਸ ਦਾ ਵਿਆਹ ਕਰਵਾਇਆ ਜਾਏ ਜਾਂ ਫੇਰ ਉਸ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ। ਉਸ ਨੇ ਦੱਸਿਆ ਕਿ ਜੇਕਰ 12 ਫਰਵਰੀ ਤਕ ਉਸ ਨੂੰ ਇੰਸਾਫ ਨਾ ਦਵਾਇਆ ਗਿਆ ਤਾਂ ਉਹ ਐਸਐਸਪੀ ਦਫਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇਗੀ। ਪੀੜਤਾ ਨੇ ਕਿਹਾ ਕਿ ਹੁਣ ਜਦੋਂ ਉਹ ਗਰਭਵਤੀ ਹੈ ਅਤੇ ਉਸ ਦੇ ਪਰਿਵਾਰ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਦੇ ਪਰਿਵਾਰ ਨੇ ਵੀ ਉਸ ਨਾਲ ਰਿਸ਼ਤਾ ਖਤਮ ਕਰ ਦਿੱਤਾ ਹੈ। 

ਪੀੜਤਾ ਨੇ ਦੱਸਿਆ ਕਿ ਉਹ ਤਰਨਤਾਰਨ (ਅਮ੍ਰਿਤਸਰ) ਦੀ ਰਹਿਣ ਵਾਲੀ ਹੈ ਅਤੇ ਉਸ ਨੇ ਵਿਦੇਸ਼ ਜਾਣ ਲਈ ਜਾਲੰਧਰ ਵਾਸੀ ਦਵਿੰਦਰ ਨਾਂ ਦੇ ਇਕ ਟ੍ਰੈਵਲ ਏਜੈਂਟ ਨਾਲ ਸੰਪਰਕ ਕੀਤਾ ਸੀ ਜਿਸ ਨੇ ਉਸ ਨੂੰ ਅਰਜੁਨ ਚੌਹਾਨ ਨਾਲ ਇਹ ਕਹਿ ਕੇ ਮਿਲਵਾਇਆ ਸੀ ਕਿ ਅਰਜੁਨ ਚੌਹਾਨ ਆਂਧਰਾ ਬੈਂਕ ਪੰਚਕੁਲਾ ਵਿੱਚ ਬ੍ਰਾਂਚ ਮੈਨੇਜਰ ਹੈ ਅਤੇ ਉਹ ਵਿਦੇਸ਼ ਜਾਣ ਲਈ ਉਸ ਦਾ ਐਜੂਕੇਸ਼ਨ ਲੋਨ ਕਰਵਾ ਦੇਵੇਗਾ। ਅਰਜੁਨ ਚੌਹਾਨ ਦੇ ਸੰਪਰਕ ਵਿੱਚ ਆਣ ਤੋਂ ਬਾਅਦ ਉਸ ਨੇ ਪੀੜਤਾ ਨੂੰ ਕਿਹਾ ਕਿ ਇਸ ਲੋਨ ਲਈ ਉਸ ਕਈ ਵਾਰ ਜੀਰਕਪੁਰ ਆਉਣਾ ਪਏਗਾ। ਪੀੜਤਾ ਦੇ ਅਨੁਸਾਰ 9 ਜੂਨ 2017 ਨੂੰ ਅਰਜੁਨ ਚੌਹਾਨ ਨੇ ਉਸ ਨੂੰ ਲੋਨ ਸਬੰਧੀ ਆਪਣੇ ਕੋਲ ਬੁਲਾਇਆ ਅਤੇ ਝੂਠਾ ਲਾਰਾ ਲਾਉਂਦਿਆਂ ਉਸ ਨੂੰ ਜੀਰਕਪੁਰ ਵਿੱਚ ਹੀ ਬਿਜਨੇਸ ਖੋਲਣ ਦਾ ਝਾਂਸਾ ਦਿੱਤਾ। ਪੀੜਤਾ ਨੇ ਕਿਹਾ ਕਿ ਉਹ ਅਰਜੁਨ ਚੌਹਾਨ ਦੇ ਝਾਂਸੇ ਵਿੱਚ ਆ ਗਈ ਅਤੇ ਉਸ ਨਾਲ ਅਰਜੁਨ ਦੇ ਮੋਤੀਆ ਰਾਇਲ ਸਿਟੀ ਜੀਰਕਪੁਰ ਸਥਿਤ ਫਲੈਟ ਵਿੱਚ ਰਹਿਣ ਲਗੀ। ਇਸ ਦੌਰਾਨ ਅਰਜੁਨ ਨੇ ਉਸ 'ਤੇ ਭਰੋਸਾ ਬਣਾ ਲਿਆ ਅਤੇ ਉਸ ਨੂੰ ਵਿਆਹ ਕਰਨ ਦੀ ਗੱਲ ਕਹਿ ਕੇ ਉਸ ਨਾਲ 6 ਮਹੀਨੇ ਤਕ ਜਬਰ ਜਿਨਾਹ ਕਰਦਾ ਰਿਹਾ। ਉਸ ਨੇ ਦੱਸਿਆ ਕਿ ਅਰਜੁਨ ਦੀ ਪਹਿਲਾਂ ਮੰਗਣੀ ਹੋ ਚੁਕੀ ਸੀ ਪਰ ਉਸ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਪਹਿਲੀ ਮੰਗੇਤਰ ਨਾਲ ਮੰਗਣੀ ਤੋੜ ਕੇ ਉਸ ਨਾਲ ਵਿਆਹ ਕਰਵਾਏਗਾ ਪਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਅਰਜੁਨ ਉਸ ਨੂੰ 26 ਜਨਵਰੀ 2018 ਨੂੰ ਛੱਡ ਕੇ ਚਲਾ ਗਿਆ। ਇਸ ਸਬੰਧੀ ਉਸ ਨੇ 27 ਜਨਵਰੀ 2018 ਨੂੰ ਜੀਰਕਪੁਰ ਥਾਣੇ 'ਚ ਅਰਜੁਨ ਚੌਹਾਨ ਦੇ ਖਿਲਾਫ ਸ਼ਿਕਾਇਤ ਦਿੱਤੀ ਅਤੇ ਜਾਂਚ ਅਧਿਕਾਰੀ ਏਐਸਆਈ ਗੁਰਮੇਲ ਸਿੰਘ ਨੇ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਪੀੜਤ ਔਰਤ ਦੇ ਇੰਸਾਫ ਲਈ ਸ਼ਿਵ ਸੈਨਾ ਦੇ ਮਾਲਵਾ ਜੋਨ ਦੇ ਇੰਚਾਰਜ ਦੀਪਕ ਦਾਨਿਆ ਅਤੇ ਸੰਜੀਵ ਸਿੰਗਲਾ ਉਸ ਦੀ ਮਦਦ ਲਈ ਸਾਮ•ਣੇ ਆਏ ਹਨ। ਉੱਥੇ ਪੀੜਤ ਦੇ ਕਹਿਣਾ ਹੈ ਕਿ ਅਰਜੁਨ ਚੌਹਾਨ ਦਾ ਪਾਰਟਨਰ ਲਵਲੀਸ਼ ਜਿਸ ਨਾਲ ਉਸ ਨੇ ਆਈਲੈਟਸ ਇੰਸਟੀਟਿਉਟ ਖੋਲਿਆ ਹੋਇਆ ਹੈ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਉਸ ਨੇ ਕਿਹਾ ਕਿ ਲਵਲੀਸ਼ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਅਰਜੁਨ ਚੌਹਾਨ ਦਾ ਪਿੱਛਾ ਨਹੀਂ ਛੱਡੀਆ ਤਾਂ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਇਸ ਸਬੰਧੀ ਸੰਪਰਕ ਕਰਨ 'ਤੇ ਅਰਜੁਨ ਚੌਹਾਨ ਨੇ ਕਿਹਾ ਕਿ ਉਸ 'ਤੇ ਲਾਏ ਸਾਰੇ ਦੋਸ਼ ਝੂਠੇ ਹਨੇ। ਉਸ ਨੇ ਕਿਹਾ ਕਿ ਉਸ ਨੇ ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ ਅਤੇ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ। 

ਅਰਜੁਨ ਦੇ ਦੋਸਤ ਲਵਲੀਸ਼ ਨੇ ਕਿਹਾ ਕਿ ਅਰਜੁਨ ਉਸ ਦਾ ਪਾਰਟਨਰ ਨਹੀਂ ਹੈ। ਉਹ ਅਰਜੁਨ ਨੂੰ ਜਾਣਦਾ ਜਰੂਰ ਹੈ ਪਰ ਉਸ ਨੇ ਕਿਸੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਨਹੀਂ ਦਿੱਤੀ। ਉਸ 'ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਜਾਂਚ ਅਧਿਕਾਰੀ ਏਐਸਆਈ ਗੁਰਮੇਲ ਸਿੰਘ ਨੇ ਕਿਹਾ ਕਿ ਔਰਤ ਦੀ ਸ਼ਿਕਾਇਤ ਆਈ ਸੀ। ਜਾਂਚ ਕਰਨ 'ਤੇ ਪਤਾ ਚਲਿਆ ਕਿ ਦੋਵੇਂ ਆਪਸੀ ਰਜਾਮੰਦੀ ਨਾਲ ਘਰ 'ਚ ਰਹਿ ਰਹੇ ਸਨ। ਉਨ•ਾਂ ਕਿਹਾ ਕਿ ਇਸ ਦੀ ਰਿਪੋਰਟ ਬਣਾ ਕੇ ਐਸਐਸਪੀ ਦਫਤਰ ਭੇਜ ਦਿੱਤੀ ਗਈ ਹੈ। ਇਸ ਸਬੰਧੀ ਐਸ.ਐਸ.ਪੀ ਮੋਹਾਲੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮਾਮਲਾ ਮੇਰੇ ਧਿਆਨ ਵਿੱਚ ਆਇਆ ਸੀ। ਇਸ ਸਬੰਧੀ ਡੀਐਸਪੀ ਡੇਰਾਬੱਸੀ ਪੁਰਸ਼ੋਤਮ ਨੂੰ ਕਾਰਵਾਈ ਲਈ ਸ਼ਿਕਾਇਤ ਮਾਰਕ ਕਰ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਜਲਦ ਹੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ