5 Dariya News

ਗਿਆਨ ਜੋਤੀ ਦੇ ਐਨ ਸੀ ਸੀ ਕੈਡਿਟਸ ਨੇ ਵਾਲੀਬਾਲ ਟੂਰਨਾਮੈਂਟ ਵਿਚ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ

ਵੀਹ ਕਾਲਜਾਂ ਦੇ ਮੁਕਾਬਲੇ ਦੇ ਫਾਈਨਲ ਵਿਚ 15-7 ਨਾਲ ਜਿੱਤ ਹਾਸਿਲ ਕੀਤੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 08-Feb-2018

ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ, ਫ਼ੇਜ਼ 2 ਦੇ ਐਨ ਸੀ ਸੀ ਦੇ ਕੈਡਿਟਸ ਨੇ ਨਾਭਾ ਵਿਖੇ 20 ਕਾਲਜਾਂ ਦੇ ਕੈਡਿਟਸ ਦਰਮਿਆਨ ਕਰਵਾਏ ਵਾਲੀਬਾਲ ਮੁਕਾਬਲੇ ਵਿਚ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਹੈ। ਫਾਈਨਲ ਮੁਕਾਬਲਾ ਗਿਆਨ ਜੋਤੀ ਅਤੇ ਖ਼ਾਲਸਾ ਕਾਲਜ ਪਟਿਆਲਾ ਵਿਚ ਕਰਵਾਇਆ ਗਿਆ, ਜਿਸ ਵਿਚ ਗਿਆਨ ਜੋਤੀ ਦੀ ਟੀਮ ਨੇ 15-7 ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ।ਇਸ ਉਪਲਬਧੀ ਲਈ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਗਿਆਨ ਜੋਤੀ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਕੈਡਿਟਸ ਇਹ ਉਪਲਬਧੀਆਂ ਹਾਸਿਲ ਕਰਕੇ ਆਏ ਹਨ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆਂ ਕਿ ਗਿਆਨ ਜੋਤੀ ਗਰੁੱਪ ਦੇ ਕੈਂਡਿਡਸ ਹਰ ਸਾਲ ਦਿੱਲੀ ਵਿਖੇ ਹੋਣ ਵਾਲੀ 15 ਅਗਸਤ ਅਤੇ 26 ਜਨਵਰੀ ਦੀ  ਪਰੇਡ ਵਿਚ ਚੁਣੇ ਜਾਂਦੇ ਹਨ ਅਤੇ ਗਿਆਨ ਜੋਤੀ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਕਰਨ ਲਈ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਨਾ ਦੇਣ ਲਈ ਕੈਂਪਾਂ ਵਿਚ ਭੇਜਿਆਂ ਜਾਂਦਾ ਹੈ ।ਗਿਆਨ ਜੋਤੀ ਦੇ ਡਾਇਰੈਕਟਰ ਅਨੀਤ ਬੇਦੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਵਿਦਿਆਰਥੀ ਜੀਵਨ ਵਿਚ ਪੜਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਤੇ ਵੀ ਖ਼ਾਸ ਧਿਆਨ ਦਿਤਾ ਜਾਂਦਾ ਹੈ। ਜਿਸ ਨਾਲ ਵਿਦਿਆਰਥੀ ਅੱਗੇ ਜਾ ਕੇ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਵੀ ਕਾਮਯਾਬ ਇਨਸਾਨ ਬਣਦੇ ਹਨ।