ਦੀ ਨਾਲੇਂਜ ਬਸ ਗਲੋਬਲ ਸਕੂਲ ਵੱਲੋਂ ਐਡਵੈਂਚਰ ਸਪੋਰਟਸ ਫੈਸਟ ਦਾ ਆਯੋਜਨ, ਬੱਚਿਆਂ ਨੇ ਵਿਖਾਏ ਆਪਣੀ ਕਲਾ ਜੌਹਰ
5 Dariya News
ਖਰੜ 07-Feb-2018
ਦੀ ਨਾਲੇਂਜ ਬੱਸ ਗਲੋਬਲ ਸਕੂਲ ਵੱਲੋਂ ਬੱਚਿਆਂ ਦੇ ਅੰਦਰ ਨਵੇਕਲੀ ਊਰਜਾ ਪੈਦਾ ਕਰਨ ਦੇ ਮੰਤਵ ਨਾਲ ਕੈਂਪਸ ਵਿਚ ਐਡਵੈਂਚਰ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿਚ ਫਲਾਇੰਗ ਫਾਕਸ, ਰੈਪਲਿੰਗ,ਵੈਲੀ ਕਰਾਸਿੰਗ, ਕਮਾਂਡੋ ਨੈੱਟ, ਵਾਲ ਕੰਲੀਬਿੰਗ, ਬਰਮ ਬ੍ਰਿਜ, ਬੰਜੀ ਟ੍ਰੋਪੋਲਿਨ, ਜਾਰਵਿੰਗ ਬਾਲ, ਗੰਨ ਸ਼ੂਟਿੰਗ, ਬਾਲ ਜੰਪਿਗ, ਟਾਇਰ ਸਵਿੰਗ ਸਮੇਤ ਕਈ ਐਡਵੈਂਚਰ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਦੇ ਇਲਾਵਾ ਵੈਲੀ ਕਰਾਸਿੰਗ, ਗੰਨ ਸ਼ੂਟਿੰਗ, ਵਾਲ ਕਲੀਬਿੰਗ ਸਮੇਤ ਹੋਰ ਖੇਡਾਂ ਵਿਚ ਹਿੱਸਾ ਲੈਦੇ ਹੋਏ ਵਿਦਿਆਰਥੀ ਰੁਮਾਂਚਿਤ ਨਜ਼ਰ ਆਏ। ਇਸ ਕੈਂਪ ਵਿਚ 700 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੇ ਇਲਾਵਾ ਬੱਚਿਆਂ ਨੇ ਸਟੇਜ ਤੇ ਗੀਤ ਗਾ ਕੇ ਅਤੇ ਸੰਗੀਤ ਧੁਨਾਂ ਤੇ ਵੱਖ ਵੱਖ ਤਰਾਂ ਦੇ ਡਾਂਸ ਕਰਕੇ ਆਪਣੇ ਜਲਵੇ ਵਿਖਾਏ।ਸਕੂਲ ਦੇ ਪ੍ਰਿੰਸੀਪਲ ਜੀ ਐੱਸ ਭਾਰਦਵਾਜ ਨੇ ਦੱਸਿਆਂ ਕਿ ਇਸ ਤਰਾਂ ਦੇ ਆਯੋਜਨ ਜਿੱਥੇ ਵਿਦਿਆਰਥੀਆਂ ਅੰਦਰ ਡਰ ਨੂੰ ਖ਼ਤਮ ਕਰਦੇ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਕਿਸੇ ਵੀ ਕੁਦਰਤੀ ਆਫ਼ਤ ਦਾ ਸਾਹਮਣਾ ਕਰਦੇ ਹੋਏ ਦੂਜਿਆਂ ਦੀ ਵੀ ਮਦਦ ਕਰਨ ਦਾ ਤਰੀਕਾ ਦੱਸਦੇ ਹਨ। ਇਸ ਦੌਰਾਨ ਵਿਦਿਆਰਥੀਆਂ ਦੇ ਖਾਣ ਪੀਣ ਦਾ ਵੀ ਖ਼ਾਸ ਖਿਆਲ ਰੱਖਿਆਂ ਗਿਆ ਜਦ ਕਿ ਕਿਸੇ ਵੀ ਤਰਾਂ ਦੀ ਮੈਡੀਕਲ ਸਹਾਇਤਾ ਲਈ ਬਕਾਇਦਾ ਕੈਂਪਸ ਵਿਚ ਇਕ ਅਨੁਭਵੀ ਡਾਕਟਰ ਦੀ ਦੇਖ ਰੇਖ ਵਿਚ ਇਕ ਟੀਮ ਵੀ ਤਾਇਨਾਤ ਕੀਤੀ ਗਈ ਸੀ ਪਰ ਕੈਂਪ ਬਹੁਤ ਹੀ ਵਧੀਆਂ ਤਰੀਕੇ ਨਾਲ ਵਿਦਿਆਰਥੀਆਂ ਨੂੰ ਨਵੇਕਲੀ ਜਾਣਕਾਰੀ ਦਿੰਦਾ ਸਮਾਪਤ ਹੋਇਆ।