ਭਸੀਨ ਪੈਲੇਸ ਫ਼ਿਰੋਜ਼ਪੁਰ ਛਾਉਣੀ ਵਿਖੇ ਕੀਤਾ ਜਾਵੇਗਾ ਪੁਲਿਸ ਕਾਰਜ ਪ੍ਰਣਾਲੀ ਸਬੰਧੀ ਵਰਕਸ਼ਾਪ ਦਾ ਆਯੋਜਨ
ਸਕੂਲੀ ਬੱਚਿਆ ਨੂੰ ਆਪਣੇ ਅਧਿਕਾਰਾਂ, ਕਾਨੂੰਨ ਵਿਵਸਥਾ ਅਤੇ ਪੁਲਿਸ ਵਿਭਾਗ ਦੀ ਕਾਰਜ ਵਿਧੀ ਬਾਰੇ ਦਿੱਤੀ ਜਾਵੇਗੀ ਜਾਣਕਾਰੀ
5 Dariya News
ਫ਼ਿਰੋਜ਼ਪੁਰ 05-Feb-2018
ਸਕੂਲੀ ਬੱਚਿਆ ਲਈ ਪੁਲਿਸ ਵਿਭਾਗ ਅਤੇ ਪੁਲਿਸ ਕਾਰਜ ਪ੍ਰਣਾਲੀ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਫ਼ਿਰੋਜ਼ਪੁਰ ਅਤੇ ਨੈਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ ਫ਼ਾਰ ਟੀਨਏਜਰਜ਼ ਦੁਆਰਾ ਸਾਂਝੇ ਰੂਪ ਵਿਚ ਸਟੇਟ ਪੁਲਿਸ ਕੋਰ ਕਮੇਟੀ ਚੰਡੀਗੜ੍ਹ ਦੀ ਅਗਵਾਈ ਹੇਠ ਮਿਤੀ 7 ਫਰਵਰੀ 2018 ਨੂੰ ਸਵੇਰੇ 10.30 ਵਜੇ ਭਸੀਨ ਪੈਲੇਸ ਫ਼ਿਰੋਜ਼ਪੁਰ ਛਾਉਣੀ ਵਿਖੇ ਵਿਖੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਪੁਲਿਸ ਵਿਭਾਗ ਦੀ ਕਾਰਜ ਵਿਧੀ ਤੋਂ ਲੈ ਕੇ ਜ਼ਿਲ੍ਹਾ ਪੁਲਿਸ ਦੇ ਪ੍ਰਮੁੱਖ ਕੰਮਾਂ ਬਾਰੇ, ਸਟਾਰ ਅਤੇ ਰੈਂਕ ਸਿਸਟਮ, ਕਾਨੂੰਨ ਵਿਵਸਥਾ, ਪੁਲਿਸ ਵਿਭਾਗ ਦੁਆਰਾ ਵਰਤੇ ਜਾਣ ਵਾਲੇ ਹਥਿਆਰ ਅਤੇ ਸੰਸਾਧਨਾਂ ਬਾਰੇ ਪ੍ਰਯੋਗਿਕ ਰੂਪ ਵਿਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਅਜਮੇਰ ਸਿੰਘ ਬਾਠ ਐਸ.ਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਲੋਕਾਂ ਦਾ ਪੁਲਿਸ ਵਿਭਾਗ ਨਾਲ ਦਿਨ ਰਾਤ ਵਾਸਤਾ ਪੈਂਦਾ ਹੈ, ਚਾਹੇ ਕੋਈ ਧਾਰਮਿਕ ਸਮਾਜਿਕ ਆਯੋਜਨ ਹੋਵੇ, ਟ੍ਰੈਫਿਕ ਵਿਵਸਥਾ ਹੋਵੇ ਜਾਂ ਕਿਸੇ ਅਣਸੁਖਾਂਵੀ ਘਟਨਾ ਸਮੇਂ ਜਦ ਤੁਰੰਤ ਪੁਲਿਸ ਨਾਲ ਸੰਪਰਕ ਕਰਦੇ ਹਾਂ ਪਰ ਫਿਰ ਵੀ ਲੋਕਾਂ ਨੂੰ ਅਤੇ ਵਿਸ਼ੇਸ਼ਕਰ ਸਕੂਲੀ ਬੱਚਿਆਂ ਨੂੰ ਪੁਲਿਸ ਦੀ ਸੰਪੂਰਨ ਕਾਰਜ ਵਿਵਸਥਾ ਬਾਰੇ, ਆਪਣੇ ਅਧਿਕਾਰਾਂ ਅਤੇ ਡਿਊਟੀ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ। ਇਸ ਸਥਿਤੀ ਨੂੰ ਮੁੱਖ ਰੱਖਦਿਆਂ ਅਤੇ ਸ਼ਹਿਰ ਦੇ ਨਾਗਰਿਕਾਂ ਤੇ ਪੁਲਿਸ ਪ੍ਰਸ਼ਾਸਨ ਦੇ ਆਪਸੀ ਸੰਬੰਧਾਂ ਵਿਚ ਸਥਾਪਨਾ ਕਰਨ ਲਈ ਹੀ ਇਸ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿਚ ਸ਼੍ਰੀ ਰਾਜਿੰਦਰ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਫ਼ਿਰੋਜ਼ਪੁਰ ਰੇਂਜ ਅਤੇ ਸ੍ਰ: ਭੁਪਿੰਦਰ ਸਿੰਘ ਸਿੱਧੂ ਐਸ.ਐਸ.ਪੀ ਫ਼ਿਰੋਜ਼ਪੁਰ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਐਸ.ਪੀ ਹੈੱਡਕੁਆਟਰ ਸ੍ਰ: ਅਮਰਜੀਤ ਸਿੰਘ ਅਤੇ ਐਸ.ਪੀ.ਡੀ ਸ੍ਰ: ਅਜਮੇਰ ਸਿੰਘ ਬਾਠ, ਮੈਡਮ ਕਸ਼ਮੀਰ ਕੌਰ ਐਸ.ਪੀ ਕ੍ਰਾਈਮ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਵਿਚ 20 ਸਕੂਲਾਂ ਦੇ ਲਗਭਗ 600 ਵਿਦਿਆਰਥੀ ਅਤੇ ਸਮੂਹ ਜ਼ਿਲ੍ਹਾ ਪੁਲਿਸ ਦੇ ਐਸ.ਐਸ.ਓ ਅਤੇ ਅਫ਼ਸਰ ਮੌਜੂਦ ਹੋਣਗੇ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸ੍ਰ: ਮਨਮੋਹਨ ਸਿੰਘ ਔਲਖ ਡੀ.ਐਸ.ਪੀ ਸਿਟੀ ਅਤੇ ਹੈੱਡਕੁਆਟਰ ਫ਼ਿਰੋਜ਼ਪੁਰ ਹੋਣਗੇ ਅਤੇ ਉਨ੍ਹਾਂ ਦਾ ਸਹਿਯੋਗ ਸ੍ਰ: ਜਸਪਾਲ ਸਿੰਘ ਧਾਮੀ ਡੀ.ਐਸ.ਪੀ ਸਬ ਡਵੀਜ਼ਨ ਫ਼ਿਰੋਜ਼ਪੁਰ ਦੇਣਗੇ। ਉਨ੍ਹਾਂ ਕਿਹਾ ਕਿ ਕਿ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਸਮਾਜ ਨੂੰ ਸੋਧ ਦੇਣ ਲਈ ਸਿਰਜਣਾ ਕਰਨ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।