5 Dariya News

ਉਕਰੇਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਅੰਨ ਦੀ ਬਰਬਾਦੀ ਰੋਕਣ ਲਈ ਜਾਗਰੂਕਤਾ ਲਹਿਰ ਸ਼ੁਰੂ ਕੀਤੀ

ਸਕੂਲ ਤੋਂ ਸ਼ੁਰੂ ਹੋ ਕੇ ਘਰਾਂ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅੰਨ ਦੀ ਬਰਬਾਦੀ ਨਾ ਕਰਨ ਅਤੇ ਵਾਧੂ ਅੰਨ ਜ਼ਰੂਰਤਮੰਦਾਂ ਵਿਚ ਵੰਡਣ ਦੀ ਕੀਤੀ ਜਾ ਰਹੀ ਅਪੀਲ

5 Dariya News

ਐਸ.ਏ.ਐਸ. ਨਗਰ (ਮੁਹਾਲੀ) 29-Jan-2018

ਕਹਿੰਦੇ ਹਨ ਕਿ ਬੇਸ਼ੱਕ ਪੈਸਾ ਤੁਹਾਡਾ ਆਪਣਾ ਹੁੰਦਾ ਹੈ ਪਰ ਉਸ ਪੈਸੇ ਨਾਲ ਖ਼ਰੀਦਿਆਂ ਰਿਜ਼ਕ ਜਾਂ ਖਾਦ ਪਦਾਰਥ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਸ ਸਰਮਾਏ ਦੀ ਵਰਤੋ ਬਹੁਤ ਧਿਆਨ ਨਾਲ ਕੀਤੀ ਜਾਣੀ ਚਾਹੀਦੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਉਕਰੇਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਵਿਦਿਆਰਥੀਆਂ ਵੱਲੋਂ ਅੰਨ ਦੀ ਬਰਬਾਦੀ ਨੂੰ ਰੋਕਣ ਲਈ ਇਕ ਜਾਗਰੂਕਤਾ ਲਹਿਰ ਚਲਾਈ ਜਾ ਰਹੀ ਹੈ। ਇਸ ਜਾਗਰੂਕਤਾ ਲਹਿਰ ਦੀ ਸ਼ੁਰੂਆਤ ਸਕੂਲ ਤੋਂ ਕੀਤੀ ਗਈ। ਇਸ ਦੌਰਾਨ ਸਕੂਲ ਮੈਨੇਜਮੈਂਟ ਵੱਲੋਂ  ਵਿਦਿਆਰਥੀਆਂ ਨੂੰ ਅੰਨ ਦੀ ਬਰਬਾਦੀ ਰੋਕਣ ਲਈ ਸਾਂਝੇ ਉਪਰਾਲਾ ਸ਼ੁਰੂ ਕਰਦੇ ਹੋਏ ਦੱਸਿਆਂ ਗਿਆ ਕਿ ਹਰ ਇਨਸਾਨ ਨੂੰ ਆਪਣੀ ਪਲੇਟ ਵਿਚ ਸਿਰਫ਼ ਉਨ੍ਹਾਂ ਹੀ ਅੰਨ ਪਾਉਣਾ ਚਾਹੀਦਾ ਹੈ ਜਿਨ੍ਹਾਂ ਕਿ ਉਹ ਖਾ ਸਕਣ। ਲੋੜ ਤੋਂ ਵੱਧ ਪਲੇਟ ਵਿਚ ਪਾਇਆ ਖਾਣਾ ਬਰਬਾਦ ਹੋ ਕੇ ਕਚਰੇ ਵਿਚ ਜਾਂਦਾ ਹੈ। ਇਸ ਬਰਬਾਦੀ ਨੂੰ ਰੋਕਣ ਲਈ ਇਸ ਉਪਰਾਲੇ ਦੀ ਸ਼ੁਰੂਆਤ ਸਕੂਲ ਤੋਂ ਸ਼ੁਰੂ ਹੋ ਕੇ ਘਰਾਂ ਅਤੇ ਆਲੇ ਦੁਆਲੇ ਤੋਂ ਸਮਾਜ ਵਿਚ ਫੈਲਾਉਣੀ ਚਾਹੀਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਦੱਸਿਆਂ ਕਿ ਯੂ ਐਨ ਉ ਵੱਲੋਂ  2017  ਵਿਚ ਜਾਰੀ ਕੀਤੀ ਰਿਪੋਰਟ ਅਨੁਸਾਰ ਭਾਰਤ ਵਿਚ ਜਿੱਥੇ ਇਕ ਪਾਸੇ 40% ਖਾਣਾ ਜਾਇਆ ਕੀਤਾ ਜਾਂਦਾ ਹੈ । ਉੱਥੇ ਹੀ 190.7 ਲੱਖ ਲੋਕ ਰੋਜ਼ਾਨਾ ਭੁੱਖੇ ਸੌਦੇ ਹਨ, ਜਦ ਕਿ ਸੈਂਕੜੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ।ਇਨ੍ਹਾਂ ਹਾਲਤਾਂ ਨੂੰ ਵੇਖਦੇ ਹੋਏ ਉਕਰੇਜ਼ ਸਕੂਲ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆਂ ਕਿ ਵਾਧੂ ਖਾਣਾ ਲੋੜਵੰਦਾਂ ਵਿਚ ਵੰਡ ਦਿਤਾ ਜਾਣਾ ਚਾਹੀਦਾ ਹੈ। Àਕਰੇਜ਼ ਸਕੂਲ ਵੱਲੋਂ ਵੀ ਵਾਧੂ ਖਾਣਾ ਪ੍ਰਭ ਆਸਰਾ ਵਿਚ ਦਿਤੇ ਜਾਣ ਦਾ ਫ਼ੈਸਲਾ ਕੀਤਾ ਗਿਆ।ਇਸ ਦੌਰਾਨ ਵਿਦਿਆਰਥੀਆਂ ਨੂੰ ਖਾਣੇ ਨੂੰ ਬਚਾਉਣ ਦੀ ਉਪਰਾਲੇ ਵੀ ਦੱਸੇ ਗਏ ਤਾਂ ਕਿ ਉਹ ਵਾਪਸ ਘਰਾਂ ਵਿਚ ਜਾ ਕੇ ਆਪਣੇ ਮਾਪਿਆਂ ਨੂੰ ਵੀ ਅੰਨ ਦੀ ਬਰਬਾਦੀ ਲਈ ਰੋਕਦੇ ਹੋਏ ਇਸ ਜਾਗਰੂਕਤਾ ਲਹਿਰ ਦਾ ਹਿੱਸਾ ਬਣਨ।