5 Dariya News

ਆਸ਼ਮਾਂ ਇੰਟਰਨੈਸ਼ਨਲ ਸਕੂਲ ਵਿਚ ਮਨਾਇਆ ਗਿਆ ਗਣਤੰਤਰਤਾ ਦਿਵਸ

ਫੈਸੀ ਡਰੈੱਸ ਮੁਕਾਬਲੇ ਅਤੇ ਪੇਂਟਿੰਗ ਵਰਕਸ਼ਾਪ ਦੇ ਦੌਰਾਨ ਤਰੰਗੇ ਝੰਡੇ ਦੇ ਪੋਸਟਰ ਬਣਾਏ ਗਏ, ਸਾਨੂੰ ਸਭ ਨੂੰ ਦੇਸ਼ ਭਗਤਾਂ ਦੇ ਦਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ- ਚੇਅਰਮੈਨ ਕੇਸਰ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Jan-2018

ਆਸ਼ਮਾਂ ਇੰਟਰਨੈਸ਼ਨਲ ਸਕੂਲ, ਸੈਕਟਰ ੭੦  ਵਿਚ ਗਣਤੰਤਰਤਾ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਅਤੇ  ਸਮੂਹ ਸਟਾਫ਼ ਵੱਲੋਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ  ਅਧਿਆਪਕਾਂ ਵੱਲੋਂ ਛੋਟੇ-ਛੋਟੇ ਵਿਦਿਆਰਥੀਆਂ  ਨੂੰ ਆਜ਼ਾਦੀ ਦਾ ਸਹੀ ਅਰਥ  ਸਮਝਾਉਣ ਲਈ ਕਈ ਤਰਾਂ ਦੇ ਸਟੇਜ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਆਜ਼ਾਦੀ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਗਈਆਂ ਸਨ । ਛੋਟੇ-ਛੋਟੇ ਬੱਚਿਆਂ 'ਚ ਦੇਸ਼ ਦੇ ਮਹਾਨ ਸਪੂਤਾਂ ਦੇ ਪਹਿਰਾਵੇ ਪਹਿਨਾ ਕੇ ਫੈਸੀ ਡਰੈੱਸ ਮੁਕਾਬਲੇ ਕਰਵਾਏ ਗਏ , ਜਦ ਕਿ ਪੇਂਟਿੰਗ ਵਰਕਸ਼ਾਪ ਦੇ ਦੌਰਾਨ  ਛੋਟੇ-ਛੋਟੇ ਬੱਚਿਆਂ ਨੇ ਤਰੰਗੇ ਝੰਡੇ ਦੇ ਕਈ ਪੋਸਟਰ ਬਣਾਏ ।ਸਕੂਲ ਦੇ ਪਿੰ੍ਰਸੀਪਲ ਬਬੀਤਾ ਡੋਗਰਾ ਨੇ ਦੱਸਿਆ  ਕਿ ਸਕੂਲ ਵਿਚ ਗਣਤੰਤਰਤਾ ਦਿਵਸ ਮਨਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਅਤੇ ਇਸ ਆਜ਼ਾਦੀ ਦੇ ਮੁੱਲ ਨਾਲ  ਜਾਣੂ ਕਰਵਾਉਣਾ ਸੀ ਤਾਂ ਜੋ ਉਨ੍ਹਾਂ ਦੇ ਕੋਮਲ ਦਿਲਾਂ ਵਿਚ ਦੇਸ਼ ਲਈ ਦੇਸ਼ ਪਿਆਰ ਜਾਗਰੂਕ ਕੀਤਾ ਜਾਵੇ।ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਇਨ੍ਹਾਂ ਮਹਾਨ ਸਪੂਤਾਂ ਨੂੰ ਸ਼ਰਧਾਂਜਲੀ ਦਿੰਦੇ  ਸਕੂਲ ਦੇ ਡਾਇਰੈਕਟਰ ਜੇ.ਐੱਸ. ਕੇਸਰ  ਨੇ ਕਿਹਾ ਕਿ ਸਾਨੂੰ ਸਭ ਨੂੰ ਉਨ੍ਹਾਂ ਦੇਸ਼ ਭਗਤਾਂ ਦੇ ਦਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਉਸ ਦੇ ਸਵੈਮਾਨ ਲਈ ਆਪਣੀ ਜਾਨ ਗਵਾਉਣ ਲਈ ਇਕ ਪਲ ਵੀ ਨਹੀ ਸੋਚਿਆ । ਸਮਾਰੋਹ ਦੇ ਅੰਤ ਵਿਚ ਰਾਸ਼ਟਰੀ ਗੀਤ ਗਾਇਆ ਗਿਆ ਤੇ ਸਾਰੇ ਵਿਦਿਆਰਥੀਆਂ 'ਚ ਗਣਤੰਤਰਤਾ ਦਿਹਾੜੇ ਮੌਕੇ ਤੇ  ਮਿਠਾਈ ਵੰਡੀ ਗਈ ।