5 Dariya News

ਗਿਆਨ ਜੋਤੀ ਵਿਚ ਮਨਾਇਆ ਗਿਆ ਗਣਤੰਤਰਤਾ ਦਿਵਸ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Jan-2018

ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ ਵਿਚ ਗਣਤੰਤਰਤਾ ਦਿਵਸ ਦਾ ਦਿਨ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦਾ ਚੇਅਰਮੈਨ ਜੇ ਐੱਸ ਬੇਦੀ ਨੇ ਝੰਡਾ ਲਹਿਰਾਇਆ । ਸਮੂਹ ਸਟਾਫ਼ ਨੇ ਇਸ ਮੌਕੇ ਤੇ ਦੇਸ਼ ਭਗਤੀ ਦਾ ਗੀਤ ਗਾਏ ਜਦ ਕਿ ਗਿਆਨ ਜੋਤੀ ਸਕੂਲ ਦੇ ਬੱਚਿਆਂ ਨੇ ਇਸ ਮੌਕੇ ਤੇ  ਦੇਸ਼ ਭਗਤੀ ਭਰੇ ਗੀਤਾਂ ਤੇ ਨ੍ਰਿਤ ਪੇਸ਼ ਕਰਕੇ ਮਾਹੌਲ ਨੂੰ ਪੂਰੀ ਤਰਾਂ ਰੰਗਾ-ਰੰਗ ਕਰ ਦਿਤਾ।ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਇਨ੍ਹਾਂ ਮਹਾਨ ਸਪੂਤਾਂ ਨੂੰ ਸ਼ਰਧਾਂਜਲੀ ਦਿੰਦੇ  ਗਿਆਨ ਜੋਤੀ ਗਰੁੱਪ ਦੇ ਚੇਅਰਮੈਨ  ਬੇਦੀ ਨੇ ਕਿਹਾ ਕਿ ਸਾਨੂੰ ਸਭ ਨੂੰ ਉਨ੍ਹਾਂ ਦੇਸ਼ ਭਗਤਾਂ ਦੇ ਦਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਉਸ ਦੇ ਸਵੈਮਾਨ ਲਈ ਆਪਣੀ ਜਾਨ ਗਵਾਉਣ ਲਈ ਇਕ ਪਲ ਵੀ ਨਹੀ ਸੋਚਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਲਈ ਇਸ ਆਜ਼ਾਦੀ ਦਾ ਮੁੱਲ ਪੂਰੀ ਸਮਝਣਾ ਮੁਸ਼ਕਿਲ ਹੋਵੇਗਾ ਕਿਉਂਕਿ ਅਸੀ ਸ਼ਾਇਦ ਗੁਲਾਮੀ ਦਾ ਅਰਥ ਪੂਰੀ ਤਰਾਂ ਨਹੀ ਸਮਝਦੇ ਹਾਂ ਪਰ ਆਜ਼ਾਦ ਦੇਸ਼ ਦੀ ਤਰੱਕੀ ਲਈ ਸਾਨੂੰ ਸਦਾ ਉਨ੍ਹਾਂ ਦੇਸ਼ ਦੇ ਮਹਾਨ ਸਪੂਤਾਂ ਦੇ ਕਦਮਾਂ ਤੇ ਚਲਣਾ ਜ਼ਰੂਰੀ ਹੈ ।ਗਿਆਨ ਜੋਤੀ ਦੇ ਡਾਇਰੈਕਟਰ ਨੇ ਆਪਣੇ ਸੰਬੋਧਨ ਵਿਚ  ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਯੋਗਦਾਨ ਪਾਇਆ ਪਰ ਅੱਜ ਸਾਡੇ ਸੂਬੇ ਦੇ ਨੌਜਵਾਨ ਨਸ਼ੇ ਜਿਹੇ ਕੋਹੜ ਵਿਚ ਜਕੜਦੇ ਜਾ ਰਹੇ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਕੋਹੜ ਨੂੰ ਜੜੋਂ੍ਹ ਪੁੱਟਣ ਲਈ ਉਹ ਅੱਗੇ ਆਉਣ ।ਇਸ ਮੌਕੇ ਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੇ ਇਕ ਸਹੁੰ ਚੁੱਕੀ ਕਿ ਉਹ ਆਪਣੀ ਵਿਦਿਆ ਨੂੰ ਦੇਸ਼ ਦੀ ਤਰੱਕੀ ਲਈ ਅੱਗੇ ਲੈਂਦੇ ਆਉਣਗੇ । ਕਾਲਜ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਨਜ਼ਰ ਆਏ ਜਦ ਕਿ ਕੁੱਝ ਵਿਦਿਆਰਥੀਆਂ ਨੇ ਤਾਂ ਆਪਣੇ ਮੂੰਹ ਤੇ ਰੰਗਾਂ ਨਾਲ ਤਿਰੰਗੇ ਬਣਾਏ ਹੋਏ ਸਨ । ਸਮਾਰੋਹ ਦੀ ਸਮਾਪਤੀ  ਰਾਸ਼ਟਰੀ ਗੀਤ ਨਾਲ ਹੋਈ ਅਤੇ ਸਾਰੇ ਵਿਦਿਆਰਥੀਆਂ ਵਿਚ ਮਿਠਾਈ ਵੰਡੀ ਗਈ ।