ਲਾਰੇਂਸ ਸਕੂਲ 'ਚ ਇਸਰੋਂ ਵੱਲੋਂ 2 ਦਿਨਾਂ ਸੈਟੇਲਾਈਟ ਮਾਡਲਾਂ ਦੀ ਲਾਈ ਗਈ ਪ੍ਰਦਰਸ਼ਨੀ
ਪਹਿਲੇ ਦਿਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨੀ ਬਣਨ ਦੇ ਦੱਸੇ ਗਏ ਤਰੀਕੇ
5 Dariya News
ਐਸ.ਏ.ਐਸ. ਨਗਰ (ਮੁਹਾਲੀ) 23-Jan-2018
ਭਾਰਤ ਦਾ ਮਾਣ ਇਸਰੋਂ ਵੱਲੋਂ ਭਵਿੱਖ ਦੇ ਵਿਗਿਆਨੀ ਤਿਆਰ ਕਰਨ ਦੇ ਮੰਤਵ ਨਾਲ ਲਾਰੇਂਸ ਪਬਲਿਕ ਸਕੂਲ ਵਿਚ ਦੋ ਦਿਨਾਂ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਇਸਰੋਂ ਵੱਲੋਂ ਹੁਣ ਤੱਕ ਬ੍ਰਹਿਮੰਡ ਵਿਚ ਭੇਜੇ ਗਏ ਸੈਟੇਲਾਈਟ ਦੀ ਪ੍ਰਦਰਸ਼ਨੀ ਲਗਾਈ ਗਈ। ਪਹਿਲੇ ਦਿਨ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਤਿੰਨ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਸ਼ਿਰਕਤ ਕਰਦੇ ਹੋਏ ਇਸਰੋਂ ਵੱਲੋਂ ਹੁਣ ਤੱਕ ਰਚੇ ਗਏ ਸਪੇਸ ਦੇ ਇਤਿਹਾਸ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੇਖੀ। ਜਦ ਕਿ ਇਸਰੋ ਦੇ ਆਏ ਵਿਗਿਆਨੀਆਂ ਨੇ ਵਿਦਿਆਰਥੀਆਂ ਨੂੰ ਵਿਗਿਆਨੀ ਬਣਨ ਦੇ ਲਈ ਲੋੜੀਂਦੀ ਸਿੱਖਿਆਂ ਅਤੇ ਇਸਰੋ ਨੂੰ ਜੁਆਇਨ ਕਰਾਉਣ ਦੀ ਵਿਧੀ ਸਾਂਝੀ ਕੀਤੀ। ਇਸ ਦੌਰਾਨ ਧਰਤੀ ਦੇ ਆਲੇ ਦੁਆਲੇ ਘੁੰਮਦੇ ਸੈਟਾਲਾਈਟ ਦੀ ਵੀਡਿਉ ਵਿਖਾ ਕੇ ਸੈਟੇਲਾਈਟ ਦੇ ਕੰਮ ਕਰਨ ਦੀ ਵਿਧੀ ਸਾਂਝੀ ਕੀਤੀ ਗਈ। ਜਦ ਕਿ ਇਨਸੈੱਟ, ਆਈ ਆਰ ਐੱਸ, ਉਸੀਸਾਟ, ਆਰੀਆ ਭੱਟ, ਭਾਸਕਰ, ਰਿਸਤ, ਡੈਟ ਅਤੇ ਐਪਲ ਜਿਹੇ ਸੈਟੇਲਾਈਟ ਵਿਦਿਆਰਥੀਆਂ ਦੀ ਖਿੱਚ ਦਾ ਮੁੱਖ ਕੇਂਦਰ ਰਹੇ।ਇਸ ਪ੍ਰਦਰਸ਼ਨੀ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਰੇਂਸ ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਦੱਸਿਆਂ ਕਿ ਇਸਰੋਂ ਦੇ ਸਹਿਯੋਗ ਨਾਲ ਲਾਰੇਂਸ ਸਕੂਲ ਵਿਚ ਲਗਾਈ ਗਈ ਇਸ ਪ੍ਰਦਰਸ਼ਨੀ ਵਿਚ ਚੰਦਰਯਾਨ,ਸ਼ੁੱਕਰ ਗ੍ਰਹਿ ਤੇ ਜਾਣ ਲਈ ਵਰਤੇ ਗਏ ਰਾਕਟਾਂ ਅਤੇ ਸੈਟੇਲਾਈਟ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਦੇ ਨਾਲ ਹੀ ਸਪੇਸ ਵਿਚ ਜਾਣ ਸਮੇਂ ਦੀਆਂ ਵੀਡੀਓ ਅਤੇ ਫ਼ੋਟੋਆਂ ਰਾਹੀਂ ਵਿਚ ਵਿਦਿਆਰਥੀਆਂ ਨੂੰ ਉਸ ਰੁਮਾਂਚਿਤ ਪਲਾਂ ਨਾਲ ਜਾਣੂ ਕਰਵਾਇਆਂ ਜਾ ਰਿਹਾ ਹੈ। ਪ੍ਰਿੰਸੀਪਲ ਮਲਹੋਤਰਾ ਅਨੁਸਾਰ ਇਹ ਪ੍ਰਦਰਸ਼ਨੀ ਐਂਟਰੀ ਵੀ ਮੁਫ਼ਤ ਅਤੇ ਸਭ ਲਈ ਖੁੱਲ੍ਹੀ ਰੱਖੀ ਗਈ ਹੈ। ਤਾਂ ਕਿ ਵਿਦਿਆਰਥੀ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰ ਸਕਣ।