5 Dariya News

ਰੋਬੋਚੈਂਪਸ ਵੱਲੋਂ ਗਿਨੀਜ਼ ਬੁੱਕ ਵਿਚ ਵਿਸ਼ਵ ਰਿਕਾਰਡ ਬਣਾਉਣ ਲਈ 100 ਦੇ ਕਰੀਬ ਸਕੂਲਾਂ ਦੇ ਤਿੰਨ ਹਜ਼ਾਰ ਵਿਦਿਆਰਥੀਆਂ ਵੱਲੋਂ ਬਣਾਏ ਜਾਣਗੇ ਰੋਬੋਟ

ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਦੀ ਟੀਮ ਦੀ ਦੇਖ ਰੇਖ ਵਿਚ ਹੋਵੇਗਾ ਈਵੈਂਟ

5 Dariya News

ਚੰਡੀਗੜ੍ਹ 19-Jan-2018

ਰੋਬੋਟ ਬਣਾਉਣ ਵਿਚ ਭਾਰਤ ਦਾ ਨਾਮ ਨੰਬਰ ਇਕ ਤੇ ਲਿਖਣ ਲਈ ਵਿਸ਼ਵ ਪੱਧਰ ਤੇ ਲਿਖਣ ਲਈ 30 ਜਨਵਰੀ,2018 ਨੂੰ ਚੰਡੀਗੜ੍ਹ ਵਿਚ ਇਕ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਨਾਲ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਚੰਡੀਗੜ੍ਹ ਅਤੇ ਭਾਰਤ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆਂ ਜਾ ਰਿਹਾ ਹੈ। ਰਾਸ਼ਟਰੀ ਸਨਮਾਨ ਦੇ ਇਸ ਮਾਣਮੱਤੇ ਸਭ ਤੋਂ ਵੱਡੇ ਕਲਾਸ-ਰੂਮ ਲਈ ਟ੍ਰਾਈ ਸਿਟੀ ਦੇ 100 ਦੇ ਕਰੀਬ ਸਕੂਲਾਂ ਦੇ 3000 ਦੇ ਕਰੀਬ ਵਿਦਿਆਰਥੀ ਲਿਖਣ ਜਾ ਰਹੇ ਇਤਿਹਾਸ ਦਾ ਹਿੱਸਾ ਬਣਨਗੇ। ਵਿਸ਼ਵ ਦੇ ਸਭ ਤੋਂ ਵੱਡੇ ਰੋਬੋਟਿਕਸ ਕਲਾਸ-ਰੂਮ ਵਿਚ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੀ ਟੀਮ ਵੀ ਨਿਗਰਾਨੀ ਕਰੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰੋਬੋਚੈਂਪਸ ਇੰਡੀਆ ਦੇ ਸੀ ਟੀ ਉ ਅਸੀਸ ਤੋਂਮਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਰੱਖੀ ਇਕ ਪ੍ਰੈੱਸ ਕਾਂਨਫਰਸ ਦੌਰਾਨ ਕੀਤਾ ਗਿਆ। ਉਨ੍ਹਾਂ ਦੱਸਿਆਂ ਕਿ ਵਿਸ਼ਵ ਦੇ ਸਭ ਤੋਂ ਵੱਡੇ ਇਸ ਕਲਾਸ ਰੂਮ ਵਿਚ ਤੀਸਰੀ ਕਲਾਸ ਤੋਂ ਉੱਪਰ ਦਾ ਵਿਦਿਆਰਥੀ ਹਿੱਸਾ ਲੈ ਸਕਦਾ ਹੈ। ਜਿਸ ਨੂੰ ਰੋਬੋਂਚੈਂਪਸ ਵੱਲੋਂ ਇਕ ਰੋਬੋਟ ਕਿੱਟ ਪ੍ਰਦਾਨ ਕੀਤੀ ਜਾਵੇਗੀ। ਜਦ ਕਿ ਰਿਕਾਰਡ ਬਣਨ ਤੋਂ ਬਾਅਦ ਗਿਨੀਜ਼ ਬੁੱਕ ਵੱਲੋਂ ਇਕ ਸੈਟੀਫੀਕੇਟ ਵੀ ਪ੍ਰਦਾਨ ਕੀਤਾ ਜਾਵੇਗਾ।ਯਕੀਨਨ ਇਨ੍ਹੀਂ ਛੋਟੀ ਉਮਰ ਵਿਚ ਇਹ ਸੈਟੀਫੀਕੇਟ ਹਾਸਿਲ ਕਰਨਾ ਮਾਣ ਦੀ ਗੱਲ ਹੋਵੇਗੀ।

ਰੋਬੋਚੈਂਪਸ ਦੇ ਸੰਸਥਾਪਕ ਅਕਸ਼ੇ ਅਹੂਜਾ ਨੇ ਇਸ ਮੌਕੇ ਦੱਸਿਆਂ ਕਿ ਵਿਸ਼ਵ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰੋਬੋਟਿਕਸ ਕਲਾਸ-ਰੂਮ  ਰਿਕਾਰਡ ਕਲੌਂਬੋ ਵਿਚ 1 ਅਕਤੂਬਰ 2015 ਨੂੰ ਬਣਾਇਆਂ ਗਿਆ ਸੀ। ਜਿਸ ਵਿਚ ਵਿਦਿਆਰਥੀਆਂ ਦੀ ਸੰਖਿਆ 880 ਸੀ। ਜਦ ਕਿ ਹੁਣ ਰੋਬੋਚੈਂਪ  ਨੈਸ਼ਨਲ ਇੰਡੀਪੈਂਡਟ ਸਕੂਲ ਦੇ ਸਹਿਯੋਗ ਨਾਲ  ਇਸ ਰਿਕਾਰਡ ਨੂੰ ਮਾਤ ਦਿੰਦੇ ਹੋਏ ਵਿਸ਼ਵ ਪੱਧਰ ਤੇ ਇਕ ਨਵਾਂ ਰਿਕਾਰਡ ਪੈਦਾ ਕਰਨ ਲਈ ਵਿਸ਼ਵ ਦਾ ਸਭ ਤੋਂ ਵੱਡਾ ਕਲਾਸ-ਰੂਮ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਇਸ ਲਈ ਪਾਮ ਰਿਜ਼ਾਰਟ, ਜ਼ੀਰਕਪੁਰ ਵਿਚ ਇਹ ਕਲਾਸ-ਰੂਮ ਲਗਾਇਆਂ ਜਾਵੇਗਾ ਜਿਸ ਵਿਚ ਤਿੰਨ ਹਜ਼ਾਰ ਵਿਦਿਆਰਥੀ ਆਪਣੀ ਰੋਬੋਟਿਕਸ ਕਿੱਟਾਂ ਰਾਹੀਂ ਰੋਬੋਟ ਬਣਾ ਕੇ ਇਕ ਨਵਾਂ ਰਿਕਾਰਡ ਬਣਾਉਣਗੇ।ਰੋਬੋਚੈਂਪਸ ਇੰਡੀਆ ਦੇ ਡਾਇਰੈਕਟਰ ਆਪ੍ਰੇਸ਼ਨਜ਼ ਸ਼ਿਖਾ ਢਿੱਲੋਂ ਨੇ ਦੱਸਿਆਂ ਕਿ ਇਹ ਇਕ ਪਾਸੇ ਜਿੱਥੇ ਵਿਦਿਆਰਥੀਆਂ ਲਈ ਰੋਬੋਟ ਬਣਾਉਣਾ ਸਿੱਖਣ ਦਾ ਸੁਨਹਿਰੀ ਮੌਕਾ ਹੈ ਉੱਥੇ ਹੀ ਵਿਸ਼ਵ ਰਿਕਾਰਡ ਵਿਚ ਵੀ ਹਿੱਸਾ ਬਣਨ ਲਈ ਵੀ ਅਹਿਮ ਮੌਕਾ ਹੋ ਨਿੱਬੜੇਗਾ। ਸ਼ਿਖਾ ਢਿੱਲੋਂ ਨੇ ਦੱਸਿਆਂ ਕਿ ਵਿਸ਼ਵ ਦੇ ਇਸ ਸਭ ਤੋਂ ਵੱਡੇ ਕਲਾਸ-ਰੂਮ ਦਾ ਹਿੱਸਾ ਬਣਨ ਵਾਲੇ ਵਿਦਿਆਰਥੀਆਂ ਨੂੰ ਗਿਨੀਜ਼ ਬੁੱਕ ਵੱਲੋਂ ਸੈਟੀਫੀਕੇਟ ਵੀ ਪ੍ਰਦਾਨ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਗਿਨੀਜ਼ ਬੁੱਕ ਵੱਲੋਂ ਹੁਣ ਤੱਕ ਭਾਰਤ ਵਿਚ ਸਿਰਫ਼ 77 ਸੈਟੀਫੀਕੇਟ ਦਿਤੇ ਗਏ ਹਨ। ਜਦ ਕਿ ਇਹ ਰਾਸ਼ਟਰੀ ਪੱਧਰ ਤੇ ਪਹਿਲਾਂ ਮੌਕਾ ਹੋਵੇਗਾ ਜਦ ਇਕੱਠੇ 3000 ਸੈਟੀਫੀਕੇਟ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਤੇ ਰੋਬੋਂਚੈਪਸ ਇੰਡੀਆ ਦੇ ਸੀ ਐੱਮ ਉ ਵਿਸ਼ਾਲੀ, ਐਨ ਆਈ ਐੱਸ ਏ ਦੇ ਪ੍ਰੈਜ਼ੀਡੈਂਟ ਕੁਲਭੂਸ਼ਣ, ਪ੍ਰੋ ਏ ਐੱਸ ਮਹਾਜਨ ਅਤੇ ਡੀ ਸੀ ਐੱਮ ਸਕੂਲ ਦੇ ਸੀ ਈ ਉ ਅਨੁਰਿੱਧ ਗੁਪਤਾ ਨੇ ਵੀ ਮੀਡੀਆ ਨਾਲ ਇਸ ਵਿਸ਼ਵ ਪੱਧਰੀ ਕਲਾਸ-ਰੂਮ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ।