5 Dariya News

ਸੀ.ਜੀ.ਸੀ. ਝੰਜੇੜੀ ਦੇ ਐਨ ਸੀ ਸੀ ਵਿੰਗ ਵੱਲੋਂ ਫ਼ੌਜ ਦਿਵਸ ਮਨਾਇਆ ਗਿਆ

ਸੀਨੀਅਰ ਅੰਡਰ ਅਫਸਰ ਕਾਲੀਪ੍ਰਸ਼ਾਦ ਅਤੇ ਅੰਡਰ ਅਫਸਰ ਮਨਪ੍ਰੀਤ ਕੌਰ ਨੂੰ ਚੁਣਿਆਂ ਗਿਆ ਬੈੱਸਟ ਕੈਡਿਟ

5 Dariya News

ਐਸ.ਏ.ਐਸ. ਨਗਰ (ਮੁਹਾਲੀ) 16-Jan-2018

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਦੇ ਐਨ ਸੀ ਸੀ ਵਿੰਗ ਵੱਲੋਂ ਦੇਸ਼ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ  ਕੈਂਪਸ ਵਿਚ ਫ਼ੌਜ ਦਿਵਸ  ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਵਿਚ  ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਯੂਨਿਟ ਦਾ ਝੰਡਾ ਲਹਿਰਾਇਆ। ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ਸਟੇਜ਼ ਤੇ ਸ਼ਹੀਦ ਸੂਰਬੀਰਾਂ ਨੂੰ ਸਮਰਪਿਤ ਕਈ ਪੇਸ਼ਕਾਰੀਆਂ ਦਿਤੀਆਂ ਗਈਆਂ । ਜਦ ਕਿ ਸੀਨੀਅਰ ਅੰਡਰ ਅਫਸਰ ਕਾਲੀਪ੍ਰਸ਼ਾਦ ਅਤੇ ਅੰਡਰ ਅਫਸਰ ਮਨਪ੍ਰੀਤ ਕੌਰ ਨੂੰ ਬੈੱਸਟ ਕੈਡਿਟ ਚੁਣਦੇ ਹੋਏ ਉਨਾਂ ਨੂੰ ਯਾਦਗਾਰੀ ਚਿੰਨ ਅਤੇ ਸੈਟੀਫੀਕੇਟ ਪ੍ਰਦਾਨ ਕੀਤੇ ਗਏ।ਦੇਸ਼ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਵੀਰ ਜਵਾਨਾਂ ਨੂੰ ਯਾਦ ਕਰਦੇ ਹੋਏ  ਪ੍ਰੈਜ਼ੀਡੈਂਟ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫ਼ੌਜ ਦਿਵਸ ਹਰ ਸਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਯਾਦ ਵਿਚ ਮਨਾਇਆਂ ਜਾਂਦਾ ਹੈ ਅਤੇ ਸਾਨੂੰ ਸਭ ਨੂੰ ਵੀ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦੇਸ਼ ਦੇ ਉਨ੍ਹਾਂ ਮਹਾਨ ਸਪੂਤਾਂ ਤੋਂ ਸਿੱਖਿਆਂ ਲੈਣੀ ਚਾਹੀਦੀ ਹੈ ਕਿ ਦੇਸ਼ ਪਿਆਰ ਦਾ ਜਜ਼ਬਾ ਮੌਤ ਦੇ ਡਰ ਤੋਂ ਵੀ ਵੱਡਾ ਹੈ। ਦੇਸ਼ ਦੀ ਆਨ-ਬਾਨ ਲਈ ਜਾਨ ਵਾਰਨਾ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੋਣੀ ਚਾਹੀਦੀ ਹੈ ।ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਫ਼ੌਜ ਦੀ ਕਿਸੇ ਵੀ ਦੇਸ਼ ਲਈ ਮਹੱਤਤਾ ਦੱਸਦੇ ਹੋਏ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਪਿੱਛੇ ਹੋਈਆਂ ਲੜਾਈਆਂ ਲਈ ਸਦਾ ਹੀ ਪੰਜਾਬੀਆਂ ਨੇ ਸਭ ਤੋਂ ਵੱਧ ਹਿੱਸਾ ਪਾਇਆ ਹੈ । ਪਰ ਪਿਛਲੇ ਥੋੜੇ ਸਮੇਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦੇ ਨੌਜਵਾਨ ਫ਼ੌਜ ਵਿਚ ਜਾਣ ਤੋਂ ਕਤਰਾਉਣ ਲੱਗੇ ਹਨ, ਜੋ ਕਿ ਚੰਗੀ ਗੱਲ ਨਹੀਂ ਹੈ । 

ਸੀ ਜੀ ਸੀ ਦੇ ਡਾਇਰੈਕਟਰ ਜਰਨਲ ਜੀ ਡੀ ਬਾਂਸਲ ਨੇ ਐਨ.ਸੀ.ਸੀ ਦੇ ਕੈਡਿਡਸ ਅਤੇ ਸਮੂਹ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਅੱਗੇ ਆਉਣ ਅਤੇ ਫ਼ੌਜ ਵਿਚ ਭਰਤੀ ਹੋਣ ਲਈ ਵੀ ਪ੍ਰੇਰਣਾ ਦਿਤੀ । ਇਸ ਮੌਕੇ ਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਵੀ ਗਾਏ। ਸਮਾਗਮ ਦੇ ਅੰਤ ਵਿਚ 2 ਮਿੰਟ ਦਾ ਮੌਨ ਰੱਖਕੇ ਦੇਸ਼ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦਿਤੀ ਗਈ।