5 Dariya News

'ਹੈਪੀ ਰਾਏਕੋਟੀ' ਅਗਲਾ ਪਾਰਟੀ ਹਿੱਟ ਗੀਤ 'ਪੈੱਗ ਸ਼ੈੱਗ' ਲੈ ਕੇ ਤਿਆਰ

ਇਹ ਗੀਤ 'ਵ੍ਹਾਈਟ ਹਿੱਲ ਮਿਊਜ਼ਿਕ' ਅਤੇ 'ਟਰੂ ਮੇਕਰਸ ਫਿਲਮ' ਦੀ ਪੇਸ਼ਕਸ਼ ਹੈ

5 Dariya News

ਚੰਡੀਗੜ੍ਹ 16-Jan-2018

ਉਹ ਦਿਨ ਗਏ ਜਦੋਂ ਲੋਕ ਸਿਰਫ ਇੱਕ ਹੀ ਕੰਮ ਕਰਦੇ ਸਨ, ਪਰ ਅੱਜ ਕੱਲ ਹਰ ਕੋਈ ਇੱਕ ਟਾਇਮ ਤੇ ਕਈ ਕੰਮ ਕਰਨ ਚ ਵਿਸ਼ਵਾਸ ਰੱਖਦਾ ਹੈ। ਪੰਜਾਬੀ ਇੰਡਸਟਰੀ ਵਿੱਚ ਵੀ ਹਰ ਕੋਈ ਆਪਣੀ ਕਾਬਿਲਿਅਤ ਨਾਲ ਪ੍ਰਯੋਗ ਕਰ  ਰਿਹਾ ਹੈ ਜਿਵੇਂ ਇੱਕ ਗਾਇਕ ਇੱਕ ਗੀਤਕਾਰ ਵੀ ਹੈ ਅਤੇ ਇੱਕ ਗੀਤਕਾਰ ਇੱਕ ਅਦਾਕਾਰ ਵੀ ਹੈ।ਇਸ ਬਹੁ ਗੁਣੀਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਨਾਮ ਹੈ 'ਹੈਪੀ ਰਾਏਕੋਟੀ' ਦਾ ਜੋ ਸਿਰਫ ਵਧੀਆ ਲਿਖਦੇ ਹੀ ਨਹੀਂ ਬਲਕਿ ਉਹਨਾਂ ਦੀ ਆਵਾਜ਼ ਵੀ ਓਨੀ ਹੀ ਸ਼ਾਂਤ ਹੈ।'ਰੋਸ਼ਨ ਪ੍ਰਿੰਸ' ਦੇ ਗੀਤ 'ਵਹਿਮ', 'ਅਖਿਲ' ਦੇ ਗੀਤ 'ਤੇਰੀ ਕਮੀ', 'ਜੱਸੀ ਗਿੱਲ' ਦੇ ਗੀਤ 'ਲਾਦੇਨ' ਦੇ ਬੋਲ ਲਿਖਣ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਤੋਂ ਲੈ ਕੇ '7 ਕਨਾਲਾਂ','ਪਾਗਲ', 'ਕੁੜੀ ਮਰਦੀ ਏ ਤੇਰੇ ਤੇ' ਜਿਹੇ ਗੀਤ ਗਾਉਣ ਤੋਂ ਦਾਰਾ, ਟੇਸ਼ਨ ਅਤੇ ਮੋਟਰ ਮਿੱਤਰਾਂ ਦੀ ਫ਼ਿਲਮਾਂ ਵਿੱਚ ਕੰਮ ਕਰਨ ਤੱਕ ਹੈਪੀ ਰਾਏਕੋਟੀ ਨੇ ਹਰ ਜਗਾਹ ਆਪਣੇ ਆਪ ਨੂੰ ਸਾਬਿਤ ਕੀਤਾ ਹੈ।ਆਪਣੇ ਆਖ਼ਿਰੀ ਸਿੰਗਲ ਟਰੈਕ 'ਟੌਪ-ਟੌਪ' ਦੀ ਅਪਾਰ ਸਫ਼ਲਤਾ ਤੋਂ ਬਾਅਦ ਹੈਪੀ ਰਾਏਕੋਟੀ ਆਪਣੀ ਲਿਸਟ ਵਿੱਚ ਅਗਲਾ ਹਿੱਟ ਗੀਤ 'ਪੈੱਗ ਸ਼ੈੱਗ' ਪਾਉਣ ਲਈ ਤਿਆਰ ਹਨ।ਇਸ ਗੀਤ ਦੇ ਬੋਲ ਲਿਖੇ ਹਨ ਖੁਦ 'ਹੈਪੀ ਰਾਏਕੋਟੀ' ਨੇ।'ਪੈੱਗ ਸ਼ੈੱਗ' ਨੂੰ ਸੰਗੀਤ ਦਿੱਤਾ ਹੈ 'ਵੀ ਰਾਕਸ' (ਰਾਕੇਸ਼ ਵਰਮਾ) ਨੇ।ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ 'ਟਰੂ ਮੇਕਰਸ ਫਿਲਮ' ਦੇ 'ਦਿਲਸ਼ੇਰ ਸਿੰਘ' ਅਤੇ 'ਖੁਸਪਾਲ ਸਿੰਘ' ਨੇ। 'ਵ੍ਹਾਈਟ ਹਿੱਲ ਮਿਊਜ਼ਿਕ' ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੰਘ ਸਿੱਧੂ ਵਲੋਂ ਇਸ ਗੀਤ ਦਾ ਨਿਰਮਾਣ ਕੀਤਾ ਗਿਆ ਹੈ।  

ਇਸ ਮੌਕੇ ਤੇ ਹੈਪੀ ਰਾਏਕੋਟੀ ਨੇ ਕਿਹਾ, “ਮੈਂ ਕਦੇ ਨਹੀਂ ਸੋਚਿਆ ਸੀ ਕਿ ਦਰਸ਼ਕ ਮੈਂਨੂੰ ਇਹਨਾਂ ਪਿਆਰ ਕਰਨਗੇ ਪਰ ਜਦੋਂ ਮੈਂ ਇਹਨਾਂ ਦਾ ਪਿਆਰ ਅਤੇ ਸਹਿਯੋਗ ਦੇਖਦਾ ਤਾਂ ਮੈਂਨੂੰ ਬਹੁਤ ਖੁਸ਼ੀ ਹੁੰਦੀ ਹੈ ਪਰ ਮੈਂਨੂੰ ਲੱਗਦਾ ਇਸ ਨਾਲ ਮੇਰੀ ਉਹਨਾਂ ਪ੍ਰਤੀ ਜਿੰਮੇਵਾਰੀ ਵੀ ਵੱਧਦੀ ਹੈ।ਇਸ ਲਈ ਮੈਂ ਕੋਸ਼ਿਸ਼ ਕਰਦਾ ਹਾਂ ਹਰ ਵਾਰ ਪਿਛਲੇ ਕੰਮ ਤੋਂ ਕੁਝ ਵਧੀਆ ਹੀ ਪੇਸ਼ ਕਰਾਂ ਪੈਗ ਸ਼ੈੱਗ ਵੀ ਮੇਰੀ ਇੱਕ ਕੋਸ਼ਿਸ਼ ਹੈ ਉਹਨਾਂ ਦਾ ਮਨੋਰੰਜਨ ਕਰਨ ਦਾ। ਮੈਂ ਸਿਰਫ ਇਹੀ ਉਮੀਦ ਕਰਦਾ ਕਿ ਲੋਕ ਇਸ ਟਰੈਕ ਨੂੰ ਵੀ ਉਹਨਾਂ ਹੀ ਪਿਆਰ ਤੇ ਸਹਿਯੋਗ ਦੇਣਗੇ ਜਿਹਨਾਂ ਉਹ ਹਮੇਸ਼ਾ ਤੋਂ  ਦਿੰਦੇ ਹਨ”।ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੰਘ ਸਿੱਧੂ ਨੇ ਕਿਹਾ, “ਅਸੀਂ ਇੱਕ ਟੀਮ ਦੇ ਰੂਪ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਦਰਸ਼ਕ ਲਈ ਕੁਝ ਪੇਸ਼ ਕਰੀਏ।ਇਸ ਵਿੱਚ ਵੀ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਗਲਤ ਢੰਗ ਨਾਲ ਸਾਹਮਣੇ ਨਾ ਆਵੇ ਅਤੇ ਨਾ ਹੀ ਨੌਜਵਾਨ ਗਲਤ ਰਸਤੇ ਤੇ ਜਾਣ।ਪੈੱਗ ਸ਼ੈੱਗ ਹਰ ਪਾਰਟੀ ਵਿੱਚ ਚਲੇਗਾ।ਹੈਪੀ ਰਾਏਕੋਟੀ ਦੇ ਵਾਰੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਉਹ ਇਸ ਟਾਇਮ ਤੇ ਪੂਰੀ ਪੰਜਾਬੀ ਇੰਡਸਟਰੀ ਦੇ ਸਭ ਤੋਂ ਵਿਲੱਖਣ ਗੀਤਕਾਰ-ਗਾਇਕ-ਅਦਾਕਾਰ ਹਨ।ਇਹ ਗੀਤ ਪੂਰੇ ਦੇਸ਼ ਵਿਚ 'ਵ੍ਹਾਈਟ ਹਿੱਲ' ਦੇ ਔਫ਼ਿਸ਼ਲ ਯੂ ਟਿਊਬ ਚੈਨਲ ਤੇ 16 ਜਨਵਰੀ ਨੂੰ ਰੀਲਿਜ ਹੋ ਚੁੱਕਾ ਹੈ।