5 Dariya News

1984 'ਚ ਸਿੱਖ ਨਸਲਕੁਸ਼ੀਕ ਰਵਾਉਣ ਵਾਲੇ ਗਾਂਧੀ ਪਰਿਵਾਰ ਤੇ ਕਾਂਗਰਸ ਨੂੰ ਕਲੀਨ ਚਿੱਟ ਦੇ ਕੇ ਰਾਣਾ ਗੁਰਜੀਤ ਨੇ ਸਿੱਖ ਪੰਥ ਨਾਲ ਗੱਦਾਰੀ ਕੀਤੀ : ਮਹੇਸ਼ਇੰਦਰ ਸਿੰਘ ਗਰੇਵਾਲ

ਰੇਤ ਖੱਡ ਘੁਟਾਲੇ 'ਚ ਨਾਂ ਆਉਣ ਕਾਰਨ ਆਪਣੀ ਕੁਰਬੀ ਬਚਾਉਣ ਖਾਤਰ ਮਨੋਰਗੀ ਵਾਲਾ ਵਿਹਾਰ ਕੀਤਾ

5 Dariya News

ਚੰਡੀਗੜ 13-Jan-2018

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ 1984 ਦੀ ਸਿੱਖ ਨਸਲਕੁਸ਼ੀ ਕਰਵਾਉਣ ਵਾਲੇਗਾਂਧੀ ਪਰਿਵਾਰ ਤੇ ਕਾਂਗਰਸ ਨੂੰ ਕਲੀਨ ਚਿੱਟ ਦੇ ਕੇ ਸਿੱਖ ਪੰਥ ਨਾਲ ਗੱਦਾਰੀ ਕੀਤੀ ਹੈ ਤੇ ਇਹ ਕਾਰਵਾਈ ਉਹਨਾਂ ਨੇ ਰੇਤ ਖੱਡਾਂ ਦੀ ਨਿਲਾਮੀ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਮਗਰੋਂ ਆਪਣਾ ਮੰਤਰਾਲਾ ਬਚਾਉੁਣ ਦੀ ਖਾਤਰ ਕੀਤੀ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ  ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਵਿਸ਼ਵਾਸਯੋਗ ਨਹੀਂ ਕਿ ਕੋਈ ਵੀ ਸਿੱਖ 1984 ਦੀ ਸਿੱਖ ਨਸਲਕੁਸ਼ੀ ਵਿਚ ਕਾਂਗਰਸ ਦਾ ਹੱਥ ਹੋਣ ਦਾ ਖੰਡਨ ਕਰੇ ਕਿਉਂਕਿ ਇਹ ਇਕ ਸਥਾਪਿਤ ਸੱਚਾਈ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਸਿੱਖ ਪੰਥ ਨੂੰ ਇਹ ਵਿਸ਼ਵਾਸ ਹੈ ਕਿ ਇਹ ਗਾਂਧੀ ਪਰਿਵਾਰ ਤੇ ਇਸਦੀਆਂ ਕਠਪੁਤਲੀਆਂ ਹੀ ਸਨ ਜਿਹਨਾਂ ਨੇ ਦਿੱਲੀ ਤੇ ਦੇਸ਼ ਦੇ 40 ਹੋਰ ਸ਼ਹਿਰਾਂ ਤੇ ਕਸਬਿਆਂ ਵਿਚ ਸਿੱਖ ਨਸ਼ਲਕੁਸ਼ੀ ਨੂੰ ਉਤਸ਼ਾਹਿਤ ਕੀਤਾ।  ਉਹਨਾਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਨੇ ਉਹਨਾਂ ਭੀੜਾਂ ਦੀ ਅਗਵਾਈ ਕੀਤੀ ਜਿਹਨਾਂ ਨੇ ਸਿੱਖਾਂ ਨੂੰ ਜਿਉਂਦੇ ਸਾੜਿਆ ਤੇ ਉਹਨਾਂ ਦਾ ਕਤਲੇਆਮ ਕੀਤਾ।  ਪੀੜਤ ਪਰਿਵਾਰਾਂ ਨੇ ਆਪਣੀਆਂ ਗਵਾਹੀਆਂ ਦਿੱਤੀਆਂ ਤੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਲੀਡਰਾਂ ਦੇ ਨਾਮ ਦੰਸੇ। ਪਰ ਰਾਣਾ ਗੁਰਜੀਤ ਨੇ ਇਸ ਸਭ ਦਾ ਖੰਡਨ ਕਰ ਕੇ ਨਾ ਸਿਰਫ ਸਿੱਖ ਪੰਥ ਨਾਲ ਧਰੋਹ ਕਮਾਇਆ ਹੈ ਬਲਕਿ ਉਹਨਾਂ ਨੇ  ਕਾਂਗਰਸ ਦੇ ਗੁੰਡਿਆਂ ਹੱਥੋਂ ਮਾਰੇ ਗਏ 8000 ਸਿੱਖਾਂ ਦੀ ਯਾਦ ਦਾ ਵੀ ਅਪਮਾਨ ਕੀਤਾ ਹੈ।

ਰਾਣਾ ਗੁਰਜੀਤ ਸਿੰਘ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਵਿਚ ਕਾਂਗਰਸ ਦਾ ਹੱਥ ਹੋਣ ਦਾ ਖੰਡਨ ਕਰਨ ਦੇ ਦਿੱਤੇ ਬਿਆਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਸਮਝ ਤੋਂ ਬਾਹਰ ਹੈ ਕਿ ਰਾਣਾ ਗੁਰਜੀਤ ਨੇ ਅਜਿਹਾ ਬਿਆਨ ਕਿਉਂ ਦਿੱਤਾ। ਉਹਨਾਂ ਕਿਹਾ ਕਿ ਬਹੁ ਕਰੋੜੀ ਰੇਤ ਖੱਡ ਨਿਲਾਮੀ ਭ੍ਰਿਸ਼ਟਾਚਾਰ ਮਾਮਲੇ ਵਿਚ ਨਾਂ ਆਉਣ ਮਗਰੋਂ ਕਾਂਗਰਸ ਹਾਈਕ ਮਾਂਡ ਨੇ  ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰੰਡਲ ਵਿਚੋਂ ਹਟਾਉਣ ਦੇ ਸਪਸ਼ਟ ਸੰਕੇਤ ਦਿੱਤੇ ਹਨ। ਰਾਣਾ ਗੁਰਜੀਤ ਨੇ ਹੁਣ ਉਹ ਕੁਝ ਆਖ ਦਿੱਤਾ ਹੈ ਜਿਸਦੀ ਇਕ ਸਿੱਖ ਕਲਪਨਾ ਵੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਭਾਵੇਂ ਉਹ ਆਪਣੀ ਇਸ ਮਨੋਰਗੀ ਕਾਰਵਾਈ ਦੀ ਬਦੌਲਤ ਆਪਣੀ ਕੁਰਸੀ ਬਚਾਉਣ ਵਿਚ ਕਾਮਯਾਬ ਹੋ ਜਾਣ ਪਰ ਸਿੱਖ ਪੰਥ ਇਸ ਬਜਰ ਗੁਨਾਹ ਲਈ ਉਹਨਾਂ ਨੂੰ ਕਦੇ ਮੁਆਫ ਨਹੀਂ ਕਰੇਗਾ।ਰਾਣਾ ਗੁਰਜੀਤ ਸਿੰਘ ਨੂੰ ਤੁਰੰਤ ਸਿੱਖ ਪੰਥ ਤੋਂ ਮੁਆਫੀ ਮੰਗਣ  ਲਈ ਆਖਦਿਆਂ ਸ੍ਰੀ ਹਮੇਸ਼ਾ ਇੰਦਰ ਸਿੰਘ ਗਰੇਵਾਲ ਨੇ ਿਕਹਾ ਕਿ ਉਹਨਾਂ ਨੂੰ  ਸਾਰੇ ਸਿੱਖਾਂ ਵੱਲੋਂ ਦੁਨੀਆਂ ਭਰ ਵਿਚ ਲਏ ਇਕ ਹੀ ਸਟੈਂਡ ਦੀ ਪ੍ਰੋੜਤਾ ਕਰਨੀ ਚਾਹੀਦੀ ਹੈ ਤੇ  ਮੁਆਫੀ ਮੰਗ ਕੇ ਹੀ ਉਹ ਆਪਣੇ ਗੁਨਾਹ ਤੋਂ ਬਚ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਾ ਕੀਤਾ ਤਾਂ ਫਿਰ ਇਹ ਮੰਨਿਆ ਜਾਵੇਗਾ ਕਿ ਤੁਸੀਂ ਕਾਂਗਰਸ ਦੇ ਉਹਨਾਂ ਅਪਰਾਧੀ ਤੱਤਾਂ ਦੀ ਵਕਾਲਤ ਕਰ ਰਹੇ ਹੋ ਜਿਹਨਾਂ ਨੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ  ਆਧੁਨਿਕ ਇਤਿਹਾਸ ਵਿਚੋਂ ਇਕ ਨਸਲ ਖਤਮ ਕਰਨ ਦੀ ਸਾਜ਼ਿਸ਼ ਰਚੀ। ਜਿਵੇਂ ਕਿ ਐਚ ਕੇ ਐਲ ਭਗਤ, ਧਰਮਦਾਸ ਸ਼ਾਸਤਰੀ, ਅਰਜੁਨ ਦਾਸ, ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੇ ਸਿੱਖਾਂ ਦਾ ਕਤਲੇਆਮ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕੀਤੀ, ਰਾਣਾ ਗੁਰਜੀਤ ਨੇ ਗਾਂਧੀ ਪਰਿਵਾਰ ਦੇ ਮੱਥੇ 'ਤੇ ਲੱਗਿਆ 1984 ਦੀ ਸਿੱਖ ਨਸਲਕੁਸ਼ੀ ਦਾ ਦਾਗ ਧੋਣ ਲਈ ਖਤਰਨਾਕ ਮੁਹਿੰਮ ਛੇੜ ਦਿੱਤੀ ਹੈ। ਇਹ ਰੁਝਾਨ ਬੇਹੱਦ ਨਿਖੇਧੀਯੋਗ ਹੈ। ਸ੍ਰੀ ਗਰੇਵਾਲ ਨੇ ਕਿਹਾ ਕਿ ਉਹ ਸਿੱਖਲ ਸਮਾਜ ਨੂੰ ਅਪੀਲ ਕਰਦੇ ਹਨ ਕਿ ਇਸ ਕੋਝੀ ਸਾਜ਼ਿਸ਼ ਨੂੰ ਇਸਦੀ ਸ਼ੁਰੂਆਤ ਵਿਚ ਹੀ ਨਕੇਲ ਪਾ ਦਿੱਤੀ ਜਾਵੇ।