5 Dariya News

ਰਤਨ ਗਰੁੱਪ ਆਫ਼ ਇੰਸੀਟਿਊਸ਼ਨਜ਼ ਵਿਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

5 Dariya News

ਐਸ.ਏ.ਐਸ ਨਗਰ (ਮੁਹਾਲੀ) 13-Jan-2018

ਰਤਨ ਗਰੁੱਪ ਆਫ਼ ਇੰਸੀਟੀਚਿਊਸ਼ਨਜ਼, ਸੋਹਾਣਾ  ਵਿਚ ਵੀ ਲੋਹੜੀ ਦਾ ਇਹ ਤਿਉਹਾਰ ਹਰਸ਼ੋ-ਉਲਹਾਸ ਨਾਲ ਮਨਾਇਆਂ ਗਿਆ ।  ਇਸ ਦੌਰਾਨ ਜਿਥੇ ਵਿਦਿਆਰਥੀਆਂ ਨੇ ਇਸ ਪ੍ਰਪਰਾਗਤ ਤਿਊਹਾਰ ਨੁੰ ਰਵਾਇਤੀ ਤਰੀਕੇ ਨਾਲ ਮਨਾਇਆ ਉਥੇ ਹੀ ਮੈਨਜ਼ਮੈਂਟ ਵਲੋਂ ਲੱਕੜਾਂ ਨਾਲ  ਲੋਹੜੀ ਦਾ ਭੁੱਗਾ ਜਲਾ ਕੇ ਇਸ ਤਿਊਹਾਰ ਦੀ ਮਹੱਤਤਾ ਸਾਂਝੀ ਕੀਤੀ ਗਈ । ਇਸ ਮੌਕੇ ਤੇ ਰਤਨ ਗਰੁੱਪ ਚੇਅਰਮੈਨ ਸੁੰਦਰ ਲਾਲ ਅਗਰਵਾਲ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ, ਜਦ ਕਿ ਸੰਗੀਤਾ ਅਗਰਵਾਲ ਨੇ ਲੋਹੜੀ ਦਾ ਭੁੱਗੇ ਨੂੰ ਅਗਨੀ ਦਿਤੀ। ਇਸ ਦੌਰਾਨ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਮੈਂਬਰਾਂ ਨੇ  ਲੋਹੜੀ ਦੇ ਤਿਉਹਾਰ ਨੂੰ  ਸਭਿਆਚਾਰਕ ਤਰੀਕੇ  ਨਾਲ ਮਨਾਉਂਦੇ ਹੋਏ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ । ਸਮਾਰੋਹ ਵਿਚ ਬੋਲਦੇ ਹੋਏ ਚੇਅਰਮੈਨ  ਅਗਰਵਾਲ ਨੇ ਕਿਹਾ ਕਿ ਲੋਹੜੀ ਦਾ ਜਸ਼ਨ ਨਵਜਾਤ ਲੜਕੇ ਅਤੇ ਲੜਕੀਆਂ ਦੋਹਾ ਲਈ ਮਨਾਉਣਾ ਚਾਹੀਦਾ ਹੈ। ਉਨਾਂ ਲਿੰਗ ਅਨੁਪਾਤ ਦੀ ਗਿਰਾਵਟ ਤੇ ਗੰਭੀਰਤਾ ਜਤਾਉਂਦੇ ਹੋਏ ਕਿਹਾ ਕਿ ਲੜਕੀਆਂ ਦਾ ਪਰਿਵਾਰ ਵਿਚ ਸਮਾਨ ਰੂਪ ਵਿਚ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਕਾਲਜ ਕੈਂਪਸ ਦਾ ਮਹੋਲ ਕਾਫੀ ਉਤਸ਼ਾਹ ਪੂਰਨ ਸੀ। ਲੋਹੜੀ ਦੇ ਅਵਸਰ ਤੇ ਕਈ ਲੋਕ ਗੀਤ ਅਤੇ ਡਾਸ ਪੇਸ਼ ਕੀਤੇ ਗਏ। ਅਖੀਰ ਵਿਦਿਆਰਥੀਆਂ ਵਿਚ ਮੂੰਗਫਲੀ,ਰਿਉੜੀਆਂ ਅਤੇ ਗੱਚਕ ਆਦਿ ਵੀ ਵੰਡੀ ਗਈ। ਇਸ ਮੌਕੇ ਤੇ ਸੰਗੀਤਾ ਅਗਰਵਾਲ ਮੈਂਬਰ ਰਤਨ ਗਰੁੱਪ, ਅਮਰਜੀਤ ਕੌਰ ਪ੍ਰਿਸੀਪਲ ਨਰਸਿੰਗ ਕਾਲਜ, ਸੰਮਿਤੀ ਵਿੱਜ, ਐਮ ਐੱਸ ਖੇੜਾ ਅਕੈਡਮਿਕ ਸਲਾਹਕਾਰ ਅਤੇ ਸਚਿਨ ਗੁਪਤਾ ਮੈਨਜ਼ਰ ਐਡਮਿਨ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨਾਂ ਦੇ ਉੱਜ਼ਲ ਭੱਵਿਖ ਦੀ ਕਾਮਨਾ ਕੀਤੀ।