5 Dariya News

ਅੰਤਿਮ ਪ੍ਰਕਾਸ਼ਨਾਂ ਉਪਰੰਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂ ਸੌਂਪੀਆਂ ਫੋਟੋ ਵੋਟਰ ਸੂਚੀਆਂ ਤੇ ਸੀ.ਡੀਜ਼

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਕੁਲ 06 ਲੱਖ 74 ਹਜ਼ਾਰ 421 ਵੋਟਰ, ਜ਼ਿਲ੍ਹੇ ਵਿਚ ਕੁਲ 744 ਪੋਲਿੰਗ ਸਟੇਸ਼ਨ, ਤਹਿਸੀਲਦਾਰ (ਚੋਣਾਂ) ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

5 Dariya News

ਐਸ.ਏ.ਐਸ ਨਗਰ (ਮੁਹਾਲੀ) 13-Jan-2018

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ 2018 ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਗਈ।  01 ਜਨਵਰੀ 2018 ਨੂੰ ਅਧਾਰ ਮੰਨਕੇ ਜ਼ਿਲ੍ਹੇ ਵਿਚ ਕੀਤੀ ਗਈ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਪ੍ਰੋਗਰਾਮ ਤਹਿਤ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਵਾਉਣ ਉਪਰੰਤ ਮਾਨਤਾ ਪ੍ਰਾਪਤ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅੰਤਿਮ ਪ੍ਰਕਾਸ਼ਨਾਂ ਵਾਲੀਆਂ ਫੋਟੋ ਵੋਟਰ ਸੂਚੀਆਂ ਅਤੇ ਸੀ.ਡੀਜ਼ ਸੌਂਪੀਆਂ ਗਈਆਂ। ਇਹ ਸੂਚੀਆਂ ਜ਼ਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਤਹਿਸੀਲਦਾਰ (ਚੋਣਾਂ) ਸ. ਹਰਦੀਪ ਸਿੰਘ ਨੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਸੌਪੀਆਂ। ਤਹਿਸੀਲਦਾਰ (ਚੋਣਾਂ) ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ ਕੁਲ 06 ਲੱਖ 74 ਹਜ਼ਾਰ 421ਵੋਟਰ ਹਨ, ਜਿਨਾਂ੍ਹ ਵਿਚ ਪੁਰਸ਼ ਵੋਟਰ 03 ਲੱਖ 55 ਹਜ਼ਾਰ 322 ਅਤੇ ਮਹਿਲਾ ਵੋਟਰ 03 ਲੱਖ 19 ਹਜ਼ਾਰ 099 ਹਨ। ਉਨਾਂ੍ਹ ਹੋਰ ਦੱਸਿਆ ਕਿ 052 ਖਰੜ ਵਿਧਾਨ ਸਭਾ ਹਲਕੇ ਦੇ 02 ਲੱਖ 23 ਹਜ਼ਾਰ 067 ਵੋਟਰ ਹਨ, ਜਿਨਾਂ੍ਹ ਵਿਚ 01 ਲੱਖ 18 ਹਜ਼ਾਰ 076 ਪੁਰਸ਼ ਵੋਟਰ ਅਤੇ 01 ਲੱਖ 04 ਹਜ਼ਾਰ 991 ਮਹਿਲਾ ਵੋਟਰ ਸ਼ਾਮਲ ਹਨ।  053 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਧਾਨ ਸਭਾ ਹਲਕੇ ਦੇ 02 ਲੱਖ 10 ਹਜ਼ਾਰ 857 ਵੋਟਰ ਹਨ, ਜਿਨਾਂ੍ਹ ਵਿਚ 01 ਲੱਖ 10 ਹਜ਼ਾਰ 729 ਪੁਰਸ਼ ਵੋਟਰ ਅਤੇ 01 ਲੱਖ 128 ਮਹਿਲਾ ਵੋਟਰ ਸ਼ਾਮਲ ਹਨ। 112 ਡੇਰਾਬਸੀ ਵਿਧਾਨ ਸਭਾ ਹਲਕੇ ਦੇ ਕੁਲ 02 ਲੱਖ 40 ਹਜ਼ਾਰ 497 ਵੋਟਰਾਂ ਵਿੱਚ 01 ਲੱਖ 26 ਹਜ਼ਾਰ 517 ਪੁਰਸ਼ ਵੋਟਰ ਅਤੇ 01 ਲੱਖ 13 ਹਜ਼ਾਰ 980 ਮਹਿਲਾ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ 744 ਪੋਲਿੰਗ ਸਟੇਸ਼ਨ ਹਨ  ਜਿਨਾਂ੍ਹ ਵਿਚ ਖਰੜ 'ਚ 254, ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ 232 ਅਤੇ ਡੇਰਾਬਸੀ 'ਚ 258 ਪੋਲਿੰਗ ਸਟੇਸ਼ਨ ਹਨ।

ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਚੋਣ ਪ੍ਰੋਗਰਾਮ ਅਨੁਸਾਰ 15 ਨਵੰਬਰ ਤੋਂ 14 ਦਸੰਬਰ 2017 ਤੱਕ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਫਾਈਲ ਕੀਤੇ ਗਏ ਅਤੇ 19 ਤੇ 26 ਨਵੰਬਰ ਨੂੰ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨਾਲ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਇਹ ਵੀ  ਦੱਸਿਆ ਕਿ 03 ਜਨਵਰੀ, 2018 ਨੂੰ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ ਅੱਜ 13 ਜਨਵਰੀ, 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਨ ਉਪਰੰਤ ਇਹ ਸੂਚੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਸੋਂਪਿਆ  ਗਈਆਂ ਹਨ। ਤਹਿਸੀਲਦਾਰ (ਚੋਣਾਂ) ਨੇ ਇਸ ਮੌਕੇ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਖਿਆ ਕਿ ਉਹ ਇਨ੍ਹਾਂ ਵੋਟਰ ਸੂਚੀਆਂ ਨੂੰ ਪੁਰੀ ਤਰ੍ਹਾਂ ਘੋਖ ਲੈਣ ਤਾਂ ਜੋ ਕਿਸੇ ਕਿਸਮ ਦੀ ਗਲਤੀ ਨੂੰ ਸੁਧਾਰਿਆ ਜਾ ਸਕੇ ਅਤੇ ਇਸ ਸਬੰਧੀ ਉਹ ਸਬੰਧਤ ਐਸ.ਡੀ.ਐਮਜ਼ ਅਤੇ ਬੀ.ਐਲ.ਓਜ਼ ਨਾਲ ਸੰਪਰਕ ਕਰ ਸਕਦੇ ਹਨ। ਮੀਟਿੰਗ ਵਿੱਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਜਿਨਾਂ੍ਹ ਵਿਚ ਕਾਂਗਰਸ ਪਾਰਟੀ ਤੋਂ ਵਿਧਾਇਕ ਸ. ਬਲਬੀਰ ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਭਾਰਤੀ ਜਨਤਾ ਪਾਰਟੀ ਤੋਂ ਸ੍ਰੀ ਜੋਗਿੰਦਰ ਸਿੰਘ, ਸੀ.ਪੀ.ਆਈ ਤੋਂ ਸ੍ਰ:  ਮਹਿੰਦਰ ਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਸ. ਹਰਮਨਪ੍ਰੀਤ ਸਿੰਘ ਪ੍ਰਿੰਸ, ਸੀ.ਪੀ.ਆਈ.(ਐਮ) ਦੇ ਸ੍ਰੀ ਰਮੇਸ਼ ਕੁਮਾਰ, ਆਮ ਆਦਮੀ ਪਾਰਟੀ ਦੇ ਦਿਲਾਵਰ ਸਿੰਘ ਸਮੇਤ  ਸ੍ਰੀ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਵੀ ਮੌਜੂਦ ਸਨ।