ਜ਼ਿਲ੍ਹਾ ਰੈਡ ਕਰਾਸ ਬਰਾਂਚ ਐਸ.ਏ.ਐਸ.ਨਗਰ ਨੇ ਮਨਾਇਆ ਯੂਥ ਰੈਡ ਕਰਾਸ ਵਾਲੰਟੀਅਰ ਦਿਵਸ
ਹੁਣ ਤਕ 16,000 ਤੋ ਵੱਧ ਵਿਅਕਤੀਆਂ ਨੂੰ ਫਸਟ ਏਡ ਅਤੇ ਹੋਮ ਨਰਸਿੰਗ ਦੀ ਦਿੱਤੀ ਟਰੇਨਿੰਗ, ਸਹਾਇਕ ਕਮਿਸ਼ਨਰ (ਜਨਰਲ) ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਸਮਾਗਮ
5 Dariya News
ਐਸ.ਏ.ਐਸ. ਨਗਰ 12-Jan-2018
ਮਾਨਵਤਾ ਦੀ ਸੇਵਾ ਵਿੱਚ ਬਹੁਤ ਹੀ ਪ੍ਰੇਰਨਾ ਦਾਇਕ ਕੰਮ ਕਰਨ ਕਰਕੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ 'ਤੇ 12 ਜਨਵਰੀ ਨੂੰ ਯੂਥ ਰੈਡ ਕਰਾਸ ਵਾਲੰਟੀਅਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਥਾਨਿਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਜ਼ਿਲਾ੍ਹ ਰੈਡ ਕਰਾਸ ਸ਼ਾਖਾ ਐਸ.ਏ.ਐਸ ਨਗਰ ਵੱਲੋਂ ਸਹਾਇਕ ਕਮਿਸ਼ਨਰ (ਜਨਰਲ) ਦੀ ਪ੍ਰਧਾਨਗੀ ਹੇਠ ਇਹ ਦਿਵਸ ਮਨਾਇਆ ਗਿਆ।ਸਹਾਇਕ ਕਮਿਸ਼ਨਰ ਕਮ ਅਵੇਤਨੀ ਸਕੱਤਰ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦਾ ਜੀ ਦੇ ਜੀਵਨ ਦੇ ਮਾਨਵ ਸੇਵਾ ਅਤੇ ਖਾਸ ਤੌਰ 'ਤੇ ਦੁਖੀਆਂ ਦੀ ਸੇਵਾ ਨਾਲ ਸਬੰਧਿਤ ਪੱਖ ਨੂੰ ਮੁੱਖ ਰੱਖਦੇ ਹੋਏ ਯੂਥ ਰੈਡ ਕਰਾਸ ਦੇ ਵਾਲੰਟੀਅਰਜ ਅਤੇ ਹੋਰ ਨੌਜਵਾਨਾਂ ਨੂੰ ਇੱਕਤਰ ਕਰਕੇ ਯੂਥ ਰੈਡ ਕਰਾਸ ਵਾਲੰਟੀਅਰ ਦਿਵਸ ਮਨਾਇਆ ਗਿਆ ਅਤੇ ਉਨ੍ਹਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਵੀ ਦਿੱਤੀ ਗਈ। ਉਨਾਂਹ ਨੇ ਵਿਵੇਕਾਨੰਦ ਜੀ ਵਲੋ ਲੋਕ ਭਲਾਈ ਦੇ ਕੀਤੇ ਕੰਮਾਂ ਤੋ ਵਾਲੰਟੀਅਰਜ਼ ਨੂੰ ਜਾਣੂ ਕਰਵਾਇਆ ਅਤੇ ਇਹ ਵੀ ਜਾਣਕਾਰੀ ਦਿੱਤੀ ਕਿ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋ ਵਿੱਤੀ ਸਾਲ 2011-12 ਤੋ ਸ਼ੁਰੂ ਕਰਕੇ ਹੁਣ ਤਕ 16,000 ਤੋ ਵੱਧ ਵਿਅਕਤੀਆਂ ਨੂੰ ਫਸਟ ਏਡ ਅਤੇ ਹੋਮ ਨਰਸਿੰਗ ਦੀ ਟਰੇਨਿੰਗ ਦਿੱਤੀ ਜਾ ਚੁੱਕੀ ਹੈ । ਟ੍ਰੇਨਿੰਗ ਦਾ ਕੰਮ ਲਗਾਤਾਰ ਚਲ ਰਿਹਾ ਹੈ। ਰੈਡ ਕਰਾਸ ਦੇ ਵੱਧ ਤੋ ਵੱਧ ਮੈਂਬਰ ਬਣਾਉਣਾ, ਖ਼ੂਨਦਾਨ ਕੈਂਪ ਲਗਾਉਣਾ ਅਤੇ ਵਲੰਟੀਅਰਜ਼ ਨੂੰ ਰੈਡ ਕਰਾਸ ਦੀ ਮੁਹਿੰਮ ਨਾਲ ਜੋੜਨ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਸ੍ਰੀ ਰਾਜ ਮਲ, ਜ਼ਿਲ੍ਹਾ ਟਰੇਨਿੰਗ ਸੁਪਰਵਾਈਜ਼ਰ ਸ੍ਰੀ ਸੁਖਵੰਤ ਸਿੰਘ, ਸ੍ਰੀ ਅਮਰ ਨਾਥ, ਸ੍ਰੀ ਅਰਵਿੰਦਰ ਸਿੰਘ, ਸ੍ਰੀ ਭੁਪਿੰਦਰ ਸਿੰਘ, ਪੈਰਾਗੌਨ ਸਕੂਲ ਸੈਕਟਰ-71 ਮੋਹਾਲੀ ਦੇ ਮੁਕੇਸ਼ ਕੁਮਾਰ ਅਤੇ ਮੈਡਮ ਸੁਖਵਿੰਦਰ ਕੌਰ ਬਲ ਸਮੇਤ ਹੋਰ ਕਰਮਚਾਰੀ ਤੇ ਯੂਥ ਵਾਲੰਟੀਅਰਜ਼ ਮੌਜੂਦ ਸਨ।