5 Dariya News

ਨਾਬਾਲਗ ਲੜਕੀ ਦੇ ਬਲਾਤਕਾਰ ਤੇ ਕਤਲ ਕੇਸ ਵਿੱਚ ਤਿੰਨ ਗ੍ਰਿਫਤਾਰ

ਰੰਜਿਸ਼ ਕਾਰਨ ਬਲਤਕਾਰ ਉਪਰੰਤ ਕੀਤਾ ਗਿਆ ਸੀ ਕਤਲ, ਕੇਸ ਵਿੱਚ ਲੋੜੀਂਦਾ ਇੱਕ ਹੋਰ ਮੁਲਜ਼ਮ ਹਾਲੇ ਗ੍ਰਿਫਤ ਤੋਂ ਬਾਹਰ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 10-Jan-2018

ਐਸਏਐਸ ਨਗਰ ਪੁਲੀਸ ਨੇ ਇੱਕ 17 ਸਾਲਾ ਲੜਕੀ ਨਾਲ ਬਲਾਤਕਾਰ ਤੇ ਕਤਲ ਕੇਸ ਸਬੰਧੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਸ੍ਰੀ ਕੁਲਦੀਪ ਸਿੰਘ ਚਾਹਲ, ਸੀਨੀਅਰ ਪੁਲਿਸ ਕਪਤਾਨ ਐਸਏਐਸ ਨਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਪਤਾਨ ਪੁਲਿਸ (ਜਾਂਚ) ਸ੍ਰੀ ਹਰਬੀਰ ਸਿੰਘ ਅਟਵਾਲ ਅਤੇ ਸ੍ਰੀ ਰਮਨਦੀਪ ਸਿੰਘ ਉਪ ਕਪਤਾਨ ਪੁਲਿਸ (ਸ਼ਹਿਰੀ 2) ਮੋਹਾਲੀ ਦੀ ਰਹਿਨੁਮਾਈ ਅਤੇ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀਆਈਏ ਸਟਾਫ ਅਤੇ ਐਸਆਈ ਰਜੀਵ ਕੁਮਾਰ ਮੁੱਖ ਅਫਸਰ ਥਾਣਾ ਫੇਸ 8 ਮੁਹਾਲੀ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਦਸਰਾਨੇ ਤਫਤੀਸ਼ ਮਿਤੀ 09-01 –2018 ਨੂੰ ਮੁਕੱਦਮਾ ਨੰਬਰ 100 ਮਿਤੀ 11- 11 -2017 ਅ /ਧ 363/366-ey /302/ 376-4/ 120/ ਆਈ ਪੀ ਸੀ 4/5 POS3O  ਐਕਟ ਥਾਣਾ ਫੇਸ 8 ਮੁਹਾਲੀ ਵਿੱਚ ਮੁਲਜ਼ਮ ਮੱਖਣ ਦੀਵਾਨ ਪੁੱਤਰ ਗਰੀਬ ਦੀਵਾਨ ਵਾਸੀ ਪਿੰਡ ਬੇਰੀ ਬੰਕਟ ਥਾਣਾ ਸਿਕਟਾ ਜ਼ਿਲ੍ਹਾ ਬੇਤੀਆ ਬਿਹਾਰ, ਸੀਲਾ ਪਤਨੀ ਰਾਮ ਨਿਵਾਸ ਅਤੇ ਪੂਜਾ ਪੁੱਤਰੀ ਰਾਮ ਨਿਵਾਸ ਵਾਸੀਆਨ ਬਾਰੇ ਗਾਓ ਥਾਣਾ ਬਣੀਆ ਠੇਰ ਜ਼ਿਲ੍ਹਾ ਸਾਬਰ, ਯੂਪੀ ਹਾਲ ਵਾਸੀਆਨ ਪਿੰਡ ਮਟੋਰ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਜਿਲਾ੍ਹ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮੁਕੱਦਮੇ ਵਿਚ ਲੋੜੀਂਦਾ ਰਹੂਣ ਪੁੱਤਰ ਲਤੀ ਦੀਵਾਨ ਵਾਸੀ ਪਿੰਡ ਬੇਰੀ ਬੰਕਟ ਥਾਣਾ ਸਿਕਟਾ ਜ਼ਿਲ੍ਹਾ ਬੇਤੀਆ ਬਿਹਾਰ ਹਾਲ ਵਾਸੀ ਪਿੰਡ ਮਟੋਰ ਜ਼ਿਲ੍ਹਾ ਐਸ.ਏ.ਐਸ ਨਗਰ, ਜੋ ਕਿ ਅਜੇ ਫਰਾਰ ਹੈ, ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਹਮਸਲਾਹ ਹੋਕੇ 17 ਸਾਲਾ ਲੜਕੀ ਨੂੰ ਅਗਵਾ ਕਰਕੇ ਕਿ ਮਿਤੀ  9-11-2017 ਨੂੰ ਮਾਓ ਹਸਪਤਾਲ ਸੈਕਟਰ-69 ਮੁਹਾਲੀ ਦੇ ਸਾਹਮਣੇ ਪੈਂਦੇ ਜੰਗਲ ਵਿੱਚ ਲੈ ਗਏ ਅਤੇ ਉਥੇ ਮੱਖਣ ਦੀਵਾਨ ਤੇ ਰਹੂਣ ਨੇ ਉਸ ਨਾਲ ਬਲਾਤਕਾਰ ਕੀਤਾ ਤੇ ਕਤਲ ਕਰਕੇ ਲਾਸ਼ ਜੰਗਲ ਵਿਚ ਸੁੱਟ ਕੇ ਫਰਾਰ ਹੋ ਗਏ। ਮੱਖਣ ਦੀਵਾਨ ਅਤੇ ਪੂਜਾ ਪੁੱਤਰੀ ਰਾਮ ਨਿਵਾਸ ਵਾਸੀਆਨ ਬਾਰੇ ਗਾਓ ਥਾਣਾ ਬਣੀਆ ਠੇਰ ਜ਼ਿਲ੍ਹਾ ਸਾਬਰ ਯੂ ਪੀ ਹਾਲ ਵਾਸੀਆ ਪਿੰਡ ਮਟੋਰ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਨੇ ਪੁੱਛ ਗਿੱਛ ਵਿੱਚ ਦੱਸਿਆ ਕਿ ਲੜਕੀ ਦੇ ਪਰਿਵਾਰ ਨਾਲ ਉਨ੍ਹਾਂ ਦੀ ਰੰਜਿਸ਼ ਸੀ। ਵਾਰਤਦਾਤ ਵਿੱਚ ਵਰਤਿਆ ਚਾਕੂ ਸ਼ੀਲਾ ਪਤਨੀ ਰਾਮ ਨਿਵਾਸ ਕੋਲੋਂ ਬ੍ਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।