ਰਤਨ ਗਰੁੱਪ 'ਚ ਫਰੈਸ਼ਰ ਪਾਰਟੀ ਦਾ ਆਯੋਜਨ, ਨਵੇਂ ਆਏ ਵਿਦਿਆਰਥੀਆਂ ਨੂੰ ਪਾਰਟੀ ਦੌਰਾਨ ਜੀ ਆਇਆ ਕਿਹਾ ਗਿਆ
ਸਖ਼ਤ ਮਿਹਨਤ,ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ ਸਫਲ ਜ਼ਿੰਦਗੀ ਦੀ ਕੁੰਜੀ- ਚੇਅਰਮੈਨ ਅਗਰਵਾਲ
5 Dariya News
ਐਸ.ਏ.ਐਸ.ਨਗਰ 26-Dec-2017
ਰਤਨ ਪ੍ਰੋਫੈਸ਼ਨਲ ਐਜ਼ੂਕੇਸ਼ਨ ਕਾਲਜ ਵਿਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਕੈਂਪਸ ਵਿਚ ਰੱਖੀ ਗਈ ਇਸ ਖ਼ੂਬਸੂਰਤ ਅਤੇ ਰੰਗਾ ਰੰਗ ਪਾਰਟੀ ਵਿਚ ਵੱਖ ਵੱਖ ਸਟਰੀਮ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀਆਂ ਪ੍ਰਤਿਭਾਵਾਂ ਦੇ ਰੰਗ ਵਿਖਾਏ। ਇਸ ਦੌਰਾਨ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਸਟੇਜ ਤੇ ਕਰੀਬ ਚਾਰ ਘੰਟੇ ਆਪਣੀਆਂ ਵਿਲੱਖਣ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਬੇਹੱਦ ਖ਼ੂਬਸੂਰਤ ਤਰੀਕੇ ਨਾਲ ਕੀਤਾ । ਮਸ਼ਹੂਰ ਐਡਵੋਕੇਟ ਰੀਤਾ ਕੋਹਲੀ ਨੇ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਸ਼ਮੂਲੀਅਤ ਕਰਦੇ ਹੋਏ ਵਿਦਿਆਰਥੀਆਂ ਨਾਲ ਜੀਵਨ ਜਾਚ ਜਿਊਣ ਦੇ ਅਹਿਮ ਨੁਕਤੇ ਸਾਂਝੇ ਕੀਤੇ। ਜਦ ਕਿ ਪੂਜਾ ਸ਼ਰਮਾ ਖਾਸ ਮਹਿਮਾਨ ਸਨ। ਚੇਅਰਮੈਨ ਅਗਰਵਾਲ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਰੋਜ਼ਾਨਾ ਜ਼ਿੰਦਗੀ ਵਿਚ ਸਖ਼ਤ ਮਿਹਨਤ, ਅਨੁਸ਼ਾਸਨ, ਚੰਗੀ ਸੋਚ ਅਤੇ ਸਮੇਂ ਦੇ ਪਾਬੰਦ ਹੋਣ ਦੇ ਚੰਗੇ ਗੁਣ ਪੈਦਾ ਕਰਨ ਦੀ ਪ੍ਰੇਰਨਾ ਦਿਤੀ । ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਸਫਲ ਇਨਸਾਨ ਦੀ ਪਹਿਚਾਣ ਉਸ ਦੀ ਸਕਾਰਤਮ ਸੋਚ ਤੋਂ ਕੀਤੀ ਜਾਂਦੀ ਹੈ ।
ਇਸ ਰੰਗਾਂ ਰੰਗ ਸਮਾਰੋਹ ਵਿਚ ਖਿੱਚ ਦਾ ਕੇਂਦਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਸੀ , ਜਿਸ 'ਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਦੌਰਾਨ ਪ੍ਰਤੀਯੋਗੀਆਂ ਨੇ ਰੈਂਪ ਤੇ ਆਪਣੇ ਜਲਵੇ ਦਿਖਾਏ, ਜਦ ਕਿ ਪ੍ਰਸ਼ਨ ਉੱਤਰਾਂ ਦੇ ਦੌਰ ਵਿਚ ਪ੍ਰਤੀਯੋਗੀਆਂ ਦੀ ਬੁੱਧੀ ਦੀ ਪਰਖ ਕੀਤੀ ਗਈ । ਜਿਸ ਵਿਚ ਕੁਨਾਲ ਚੌਧਰੀ ਨੂੰ ਮਿਸਟਰ ਫਰੈਸ਼ਰ ਅਤੇ ਜਸਮਹਿਕ ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਜਦ ਕਿ ਨੇਹਾ ਨੂੰ ਮਿਸ ਪ੍ਰੈਸਨੈਲਿਟੀ ਅਤੇ ਮੁਸਕਾਨ ਮਿਸ ਚਾਰਮਿੰਗ ਚੁਣਿਆਂ ਗਿਆ। ਇਸ ਯਾਦਗਾਰੀ ਪ੍ਰੋਗਰਾਮ ਦੀ ਸਮਾਪਤੀ ਪੰਜਾਬ ਦੇ ਮਾਣ ਭੰਗੜੇ ਨਾਲ ਕੀਤੀ ਗਈ।