ਮਧੂਬਨ ਵਾਟਿਕਾ ਸਕੂਲ ਚ ਹੋਈ 2ਰੋਜਾ 10ਵੀ ਸਲਾਨਾ ਸਪੋਰਟਸ ਮੀਟ ਸਮਾਪਤ
ਮਧੂਬਨ ਵਾਟਿਕਾ ਸਕੂਲ `ਚ 10ਵੀ ਸਪੋਟਸ ਮੀਟ ਮੌਕੇ ਲੱਗੀਆਂ ਰੋਣਕਾਂ,ਵਿਦਿਆਰਥੀਆਂ ਨੇ ਵਿੱਲਖਣ ਖੇਡ ਪ੍ਰਤਿਭਾਵਾਂ ਦਾ ਕੀਤਾ ਪ੍ਰਦਰਸ਼ਨ
5 Dariya News (ਬਿਮਲ ਸੈਣੀ)
ਨੂਰਪੁਰ ਬੇਦੀ 23-Dec-2017
ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) `ਚ 10ਵੀ ਸਲਾਨਾ ਦੋ ਰੋਜਾ ਸਪੋਟਸ ਮੀਟ ਅੱਜ ਸਮਾਪਤ ਹੋ ਗਈ ਹੈ ।ਦੂਜੇ ਦਿਨਾ ਜਿੱਥੇ ਐਥਲੈਟਿਕਸ ਦੇ ਵੱਖ ਵੱਖ ਈਵੇਟਸ ਵਿਚ ਵਿਦਿਆਰਥੀਆਂ ਨੇ ਆਪਣੇ ਦਮ ਵਿਖਾਏ ਉੱਥੇ ਹੀ ਸਕੂਲ ਦੇ ਅਧਿਆਪਕਾਂ ਵਿਚਕਾਰ ਕਰਵਾਈਆਂ ਗਈਆਂ ਦੌੜਾਂ ਅਤੇ ਹੋਰ ਰੋਚਕ ਖੇਡਾਂ ਨੇ ਮਾਹੌਲ ਨੂੰ ਹੋਰ ਖ਼ੂਬਸੂਰਤ ਬਣਾ ਦਿਤਾ। ਜਦ ਕਿ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਭੰਗੜਾ ਵਡਮੁੱਲੇ ਪੰਜਾਬੀ ਵਿਰਸੇ ਦੀ ਛਾਪ ਛੱਡਦਾ ਨਜ਼ਰ ਆਇਆ।ਦੂਜੇ ਦਿਨ ਦੇ ਖੇਡ ਦਿਹਾੜੇ ਦੇ ਸਮਾਪਿਤੀ ਸਮਰੋਹ ਦੋਰਾਨ ਐਡਵੋਕੇਟ ਮੁਨੀਸ ਪੁਰੀ, ਕੁਮਾਰ ਗੋਰਵ ਰਾਣਾ, ਰਿੰਕੂ ਚੱਡਾ , ਅਤੇ ਗੋਰਵ ਚੱਡਾ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਇਸ ਸਮਾਪਿਤੀ ਸਮਾਰੋਹ ਦੇ ਅਖੀਰ ਵਿਚ ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਮਾਣ ਸਨਮਾਨ , ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਿਖੇਰਦੀ ਨਜ਼ਰ ਆਈ। ਲਗਾਤਾਰ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਸਾਰੇ ਦਰਸ਼ਕ ਕੁਰਸੀਆਂ ਤੇ ਬੈਠ ਸਕੂਲ ਵਿਦਿਆਰਥੀਆਂ ਦੀਆਂ ਵਧੀਆਂ ਕਾਰਗੁਜ਼ਾਰੀਆਂ ਦਾ ਖੂਬ ਆਨੰਦ ਮਾਣਿਆ।ਇਸ ਤੋ ਪਹਿਲਾ ਇਕ ਤੋ ਬਾਅਦ ਇਕ ਕਰਕੇ ਪੂਰਾ ਦਿਨ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।ਇਸ ਦੇ ਇਲਾਵਾ ਬੋਰੀ ਦੌੜ ਅਤੇ ਸਾਈਕਲ ਰੇਸ ਜਿਹੀਆਂ ਮੌਨਰੰਜਕ ਖੇਡਾਂ ਵੀ ਮੌਨਰੰਜਨ ਦਾ ਸਬੱਬ ਬਣੀਆਂ।
ਇਕ ਤੋਂ ਬਾਅਦ ਇਕ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਖ਼ੂਬਸੂਰਤ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਤਾੜੀਆਂ ਨਾਲ ਖੂਬ ਸਲਾਹਿਆ।ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਮੁਨੀਸ਼ ਪੁਰੀ ਨੇ ਆਪਣੇ ਸਬੋਧਨ ਦੋਰਾਨ ਖਿਡਾਰੀਆਂ ਵੱਲੋਂ ਗਰਾਊਂਡ ਵਿਚ ਵਿਖਾਈ ਖੇਡ ਭਾਵਨਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਨਿਰੋਗ ਜੀਵਨ ਲਈ ਖੇਡਾਂ ਸਾਡੇ ਲਈ ਇਕ ਵੱਡੀ ਜ਼ਰੂਰਤ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪਿਛਲੇ ਸਮੇਂ ਵਿਚ ਲੜਕੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਦਾ ਘੱਟ ਮੌਕਾ ਮਿਲਦਾ ਸੀ ਪਰ ਅੱਜ ਦੇ ਦੌਰ ਵਿਚ ਲੜਕੀਆਂ ਲਈ ਬਹੁਤ ਮੌਕੇ ਉਪਲਬਧ ਹਨ। ਇਸ ਮੋਕੇ ਤੇ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਵਲੋ ਜਿੱਥੇ ਮੁੱਖ ਮਹਿਮਨਾ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਉਨ੍ਹਾ ਨੇ ਸਭ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਹਿੱਸਾ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਮਧੂਬਨ ਵਾਟਿਕਾ ਸਕੂਲ ਦੀ ਮੈਨੇਜਮੈਂਟ ਵੱਲੋਂ ਬਿਹਤਰੀਨ ਪ੍ਰਤਿਭਾ ਵਿਖਾਉਣ ਵਾਲੇ ਖਿਡਾਰੀਆਂ ਨੂੰ ਖੇਡਾਂ ਲਈ ਅਤਿ ਆਧੁਨਿਕ ਸੁਵਿਧਾਵਾਂ ਦਿੱਤਿਆਂ ਜਾਂਦੀਆਂ ਹਨ ਇਹੀ ਕਾਰਨ ਹੈ ਕਿ ਸਾਡੇ ਵਿਦਿਆਰਥੀ ਸਟੇਟ ਪੱਧਰ ਦੀ ਖੇਡਾਂ ਵਿਚ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਚੁੱਕੇ ਹਨ। ਅਖੀਰ ਵਿਚ ਉਕਤ ਦੋ ਰੋਜਾ ਇੰਨਟ ਹਾਊਸ ਸਪੋਟਸ ਮੀਟ ‘ਚ ਵੱਧੀਆ ਪ੍ਰਦਾਸਨ ਕਰਦੇ ਹੋਏ ਪ੍ਰਿਥਵੀ ਹਾਊਸ ਨੇ ਬਿਨਰ ਅੱਪ ਅਤੇ ਗੋਰੀ ਹਾਊਸ ਨੂੰ ਰੰਨਰ-ਅੱਪ ਟਰੋਫੀਆ ਤੇ ਆਪਣਾ ਕਬਜਾ ਕੀਤਾ।
ਇਸ ਇਨਾਮ ਮੁੱਖ ਮਹਿਮਾਨਾ ਅਤੇ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ , ਸਕੂਲ ਐਮ.ਡੀ ਸ੍ਰੀ ਕੇਸਵ ਕੁਮਾਰ, ਸਕੂਲ ਪ੍ਰਿੰ ਜੋਬੀ ਟੀ ਅਬਰਾਇਮ ,ਮੈਡਮ ਦੀਪਿਕਾ ਪੁਰੀ ਅਤੇ ਮੈਡਮ ਈਸਕਾ ਕੋਸਲ ਵਲੋ ਸਾਝੇ ਤੋਰ ਤੇ ਜੇਤੂ ਖਿਡਾਰੀਆਂ ਨੂੰ ਤਕਸੀਮ ਕੀਤੇ ਗਏ।ਅਖੀਰ ਵਿਚ ਅਸਦੀਪ ਸਿੰਘ ਅਤੇ ਰਮਨਦੀਪ ਕੋਰ ਨੂੰ ਬੈੱਸਟ ਐਥਲੀਟ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।ਇਸ ਖੇਡ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।ਇਸ ਸਪੋਟਸ ਮੀਟ ਨੂੰ ਕਰਵਾਉਣ ਲਈ ਖੇਡ ਵਿਭਾਗ ਦੇ ਅਧਿਆਪਕ ਅਵਿਨਾਸ ਕੁਮਾਰ, ਵਿਜੇ ਕੁਮਾਰ, ਬਿਮਲ ਸੈਣੀ ਮਵਾ, ਮੈਡਮ ਅਮਨ , ਮੈਡਮ ਮਨਜੀਤ ਕੋਰ ਸੈਣੀ, ਧਰਮਵੀਰ ਸਿੰਘ ਸਣੇ ਮੈਡਮ ਮੁਨੀਸਾ ਪੁਰੀ ,ਮੈਡਮ ਮਨਪ੍ਰੀਤ ਕੋਰ ਮੱਲ੍ਹੀ, ਮੈਡਮ ਮਨਦੀਪ ਕੋਰ, ਮੈਡਮ ਸੁਰੇਖਾ ਰਾਣਾ, ਮੈਡਮ ਕਲਪਨਾ, ਮੈਡਮ ਹਰਦੀਪ ਕੋਰ , ਮੈਡਮ ਰੇਨੂੰ , ਰੋਹਿਤ ਸੈਣੀ , ਭੋਲੇ ਸੰਕਰ , ਦਵਿੰਦਰ ਸਿੰਘ, ਮੈਡਮ ਰਮਨਦੀਪ ਕੋਰ ਬਰਾੜ, ਮੈਡਮ ਸੁਰੇਖਾ ਰਾਣਾ,ਮੈਡਮ ਸਿਵਾਨੀ ਚੱਡਾ,ਦਾ ਆਹਿਮ ਯੌਗਦਾਨ ਰਿਹਾ ।ਇਸ ਮੋਕੇ ਤੇ ਹੋਰਾਨਾ ਤੋ ਇਲਾਵ੍ਹਾ ਮੈਡਮ ਮਨਜੀਤ ਕੋਰ, ਤਾਨੀਸ ਸ਼ਰਮਾ, ਨੀਤਿਸ ਕੁਮਾਰ, ਮੁਨੀਸ ਰਾਣਾ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਜਸਪਾਲ ਸੈਣੀ, ਦੀਪਕ ਮਨਕੋਟੀਆ, ਮਾਸਟਰ ਭੋਲੇ ਸੰਕਰ, ਅਸਵਨੀ ਸ਼ਰਮਾ,ਜਗਜੀਤ ਸਿੰਘ, ਰਾਮਾ ਨੰਦ,ਮੈਡਮ ਮੋਨਿਕਾ ,ਮੈਡਮ ਵੰਦਨਾ ਧੀਮਾਨ, ਮੈਡਮ ਮਨਜੀਤ ਕੋਰ,ਮੈਡਮ ਨੇਹਾ ਵਰਮਾ,ਮੈਡਮ ਮਨਪ੍ਰੀਤ ਸੈਣੀ,ਮੈਡਮ ਖੁਸਵੰਤ ਕੋਰ , ਬਲਵਿੰਦਰ ਕੋਰ ਆਦਿ ਵਿਸੇਸ ਤੋਰ ਤੇ ਹਾਜਰ ਸਨ।