5 Dariya News

ਆਸ਼ਮਾ ਇੰਟਰਨੈਸ਼ਨਲ ਸਕੂਲ ਵਿਚ ਕ੍ਰਿਸਮਸ ਦਾ ਦਿਹਾੜਾ ਮਨਾਇਆ ਗਿਆ

ਵਿਦਿਆਰਥੀਆਂ ਨੂੰ ਪ੍ਰਭੂ ਦੇ ਰਸਤੇ ਤੇ ਚੱਲਣ ਤੇ ਪ੍ਰੇਰਨਾ ਦਿਤੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 23-Dec-2017

ਆਸ਼ਮਾ ਇੰਟਰਨੈਸ਼ਨਲ ਸਕੂਲ ਸੈਕਟਰ 70 ਵਿਚ ਕ੍ਰਿਸਮਸ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਨੇ ਖ਼ਾਸ ਤੌਰ ਤੇ ਹਾਜ਼ਰ ਹੋਕੇ ਇਸ ਦਿਨ ਨੂੰ ਯਾਦਗਾਰੀ ਬਣਾ ਦਿਤਾ। ਇਸ ਮੌਕੇ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਵੱਖ ਵੱਖ ਤਰਾਂ ਦੀਆਂ ਫਨ ਗੇਮਜ਼ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਵਿਦਿਆਰਥੀ ਨੇ ਸਪੈਸ਼ਲ ਸਾਂਤਾ ਡਰੈੱਸ ਪਹਿਨ  ਆਏ ਉੱਥੇ ਹੀ ਸਕੂਲ ਨੂੰ ਖ਼ੂਬਸੂਰਤ ਤਰੀਕੇ ਨਾਲ ਸਜਾਇਆ ਗਿਆ। ਵਿਦਿਆਰਥੀਆਂ ਨੂੰ ਜੀਸਸ ਕ੍ਰਾਈਸਟ ਦੇ ਜੀਵਨ ਅਤੇ ਉਨ੍ਹਾਂ ਦੀ ਸਿੱਖਿਆਵਾਂ ਦੇ ਬਾਰੇ ਵਿਚ ਦੱਸਿਆਂ ਗਿਆ। ਇਸ ਦੇ ਨਾਲ ਹੀ ਜੰਗਲ ਬੈਲ ਅਤੇ ਵਿਸ਼ ਮੀ ਮੈਰੀ ਕ੍ਰਿਸਮਸ ਗੀਤਾਂ ਦਾ ਉਚਾਰਨ ਨੇ ਵਿਦਿਆਰਥੀਆਂ ਨੇ ਖ਼ੂਬਸੂਰਤ ਤਰੀਕੇ ਨਾਲ ਗਾਇਆ ਜਿਨ੍ਹਾਂ ਦੀ ਹਾਜ਼ਰ ਮਹਿਮਾਨਾਂ ਨੇ ਤਾੜੀਆਂ ਵਜਾ ਕੇ ਸਰਾਹਨਾ ਕੀਤੀ। ਇਸ ਦੇ ਨਾਲ ਹੀ ਪ੍ਰਭੂ ਯਿਸੂ ਦੇ ਦੇ ਜਨਮ ਨੂੰ ਦਰਸਾਉਣ ਲਈ ਇਕ ਪਿੰਡ ਦੇ ਸੈੱਟ ਵੀ ਬਣਾਇਆ ਗਿਆ। ਇਸ ਦੇ  ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਕਠੇ ਹੋ ਕੇ ਕ੍ਰਿਸਮਸ ਟ੍ਰੀ ਨੂੰ ਖ਼ੂਬਸੂਰਤ ਤਰੀਕੇ ਨਾਲ ਸਜਾਇਆ ।  ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਜੇ ਐੱਸ ਕੇਸਰ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਬਿਹਤਰੀਨ ਪ੍ਰਾਫਾਰਮਸ ਦੀ ਤਾਰੀਫ਼ ਕਰਦੇ ਹੋਏ ਸਾਰਿਆਂ ਨੂੰ ਕ੍ਰਿਸਮਸ ਦੀ ਵਧਾਈ ਦਿਤੀ। ਇਸ ਖ਼ੂਬਸੂਰਤ ਪ੍ਰੋਗਰਾਮ ਦੀ ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਬਬੀਤਾ ਡੋਗਰਾ ਨੇ ਸਾਰਿਆਂ ਨੂੰ ਵਧਾਈ ਦਿਤੀ।