5 Dariya News

ਅਮਨ ਸ਼ਰਮਾ ਨੂੰ ਪੰਜਾਬੀ ਖਾਣੇ ਲਈ ਮਿਲਿਆ ਫੂਡ ਐਂਡ ਹੋਸਪਟੈਲਿਟੀ ਐਵਾਰਡ 2017

ਮਸ਼ਹੂਰ ਸੈਫ਼ ਸੰਜੀਵ ਕਪੂਰ ਨੇ ਦਿੱਲੀ 'ਚ ਕੁਲਚੇ ਦੀਆਂ 56 ਸਵਾਦੀ ਰੈਸਪੀਜ਼ ਲਈ ਨਿਵਾਜਿਆ

5 Dariya News

ਚੰਡੀਗੜ੍ਹ 22-Dec-2017

ਚੰਡੀਗੜ੍ਹ ਦੇ ਅਮਨ ਸ਼ਰਮਾ ਨੂੰ ਦਿੱਲੀ ਵਿਚ ਹੋਏ ਫੂਡ ਐਂਡ ਹੋਸਪਟੈਲਿਟੀ ਐਵਾਰਡ 2017 ਵਿਚ ਟੇਸਟ ਅਤੇ ਵਰਾਆਇਟੀ ਐਕਸੀਲੈਂਸ ਐਵਾਰਡ ਨਾਲ ਨਿਵਾਜਿਆਂ ਗਿਆ ਹੈ।ਅਮਨ ਸ਼ਰਮਾ ਨੂੰ ਇਹ ਐਵਾਰਡ ਮਸ਼ਹੂਰ ਸੈਫ਼ ਸੰਜੀਵ ਕਪੂਰ ਵੱਲੋਂ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਲਟੀ ਨੈਸ਼ਨਲ ਕੰਪਨੀ ਵਿਚ ਕੰਮ ਕਰਨ ਵਾਲੇ ਅਮਨ ਸ਼ਰਮਾ ਨੂੰ ਨੌਕਰੀ ਕਰਦੇ ਹੋਏ ਇਕ ਨਵਾਂ ਕੰਮ ਕਰਨ ਦੀ ਵਿਉਂਤ ਸੁੱਝੀ ਤਾਂ ਉਸ ਨੇ ਨੌਕਰੀ ਛੱਡ ਕੇ ਹਾਰਡਵੇਅਰ ਦਾ ਵਪਾਰ ਕਰਨ ਵਾਲੇ ਆਪਣੇ ਦੋਸਤ ਮੁਕੇਸ਼ ਨਾਲ ਮਿਲ ਕੇ ਚੰਡੀਗੜ੍ਹ ਦੇ ਆਈ ਟੀ ਪਾਰਕ ਵਿਚ ਬਾਂਸਲ ਫੂਡ ਸਟਰੀਟ  ਨਾਮਕ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ। ਜਿੱਥੇ 56 ਤਰਾਂ ਦੀਆਂ ਕਿਸਮਾਂ ਦੇ ਅੰਮ੍ਰਿਤਸਰੀ ਕੁਲਚੇ ਬਣਾਉਣੇ ਸ਼ੁਰੂ ਕਰ ਦਿਤੇ।ਬਾਂਸਲ ਫੂਡ ਸਟਰੀਟ  ਵੇਖਦੇ ਹੀ ਵੇਖਦੇ ਇਨ੍ਹਾਂ ਮਸ਼ਹੂਰ ਹੋ ਗਿਆ ਕਿ ਇਸ ਦੀ ਚੰਡੀਗੜ੍ਹ, ਪੰਚਕੂਲਾ, ਮੁਹਾਲੀ ਸਮੇਤ ਆਸ ਪਾਸ ਦੇ ਇਲਾਕਿਆਂ ਵਿਚ ਭਾਰੀ ਮੰਗ ਹੋਣ ਲੱਗੀ ਅਤੇ ਅੱਜ ਇਹ ਇਕ ਬਰਾਂਡ ਬਣ ਚੁੱਕਾ ਹੈ।ਅਮਨ ਨੇ ਆਪਣੀ ਖ਼ੁਸ਼ੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਨੌਕਰੀ ਕਰਦੇ ਹੋਏ ਉਨ੍ਹਾਂ ਨੂੰ ਇਸ ਇਲਾਕੇ ਵਿਚ ਬਿਹਤਰੀਨ ਖਾਣੇ ਦੀ ਕਮੀ ਮਹਿਸੂਸ ਹੋਈ । ਜਿੱਥੋਂ ਉਨ੍ਹਾਂ ਨੂੰ ਕੁੱਝ ਨਵਾ ਕਰਨ ਦੀ ਸੋਝੀ ਸੁਝੀ। ਜਿਸ ਨੂੰ ਉਨ੍ਹਾਂ ਸਵਾਦੀ ਅੰਮ੍ਰਿਤਸਰੀ ਕੁਲਚੇ ਦਾ ਰੂਪ ਦਿਤਾ। ਅੱਜ ਜਿੱਥੇ 56 ਤਰਾਂ ਦੇ ਅੰਮ੍ਰਿਤਸਰੀ ਕੁਲਚਿਆਂ ਦੀ ਭਾਰੀ ਮੰਗ ਹੈ। ਉੱਥੇ ਹੀ ਉਨ੍ਹਾਂ ਅੰਮ੍ਰਿਤਸਰੀ ਕੁਲਚੇ ਅਤੇ ਛੋਲਿਆਂ ਦੇ ਪਰੰਪਰਾਵਾਦੀ ਸਵਾਦ ਨੂੰ ਵੀ ਕਾਇਮ ਰੱਖਿਆ ਹੈ। ਅਮਨ ਦਾ ਟੀਚਾ ਅੰਮ੍ਰਿਤਸਰੀ ਕੁਲਚੇ ਨੂੰ ਵਿਸ਼ਵ ਪੱਧਰ ਤੇ ਮਸ਼ਹੂਰ ਕਰਨਾ ਹੈ।