ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜੈਵੀਕ ਸਬਜ਼ੀਆਂ, ਫਲ, ਅਤੇ ਹੋਰ ਵਸਤਾਂ ਦੀ ਵਿਕਰੀ ਲਈ ਲਗਾਈ ਜਾਵੇਗੀ ਇੱਕ ਰੋਜਾ ਮੰਡੀ : ਪਰਮਿੰਦਰ ਸਿੰਘ
25 ਦਸੰਬਰ ਨੂੰ ਇੱਕ ਰੋਜਾ ਜੈਵੀਕ ਸਬਜ਼ੀ ਮੰਡੀ ਦਾ ਆਯੋਜਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਪਾਰਕ ਚ ਹੋਵੇਗਾ
5 Dariya News
ਐਸ.ਏ.ਐਸ. ਨਗਰ (ਮੁਹਾਲੀ) 20-Dec-2017
ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸਾਸ਼ਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਂਝੇ ਉਪਰਾਲੇ ਤਹਿਤ 25 ਦਸੰਬਰ ਨੂੰ ਗੁਰਦੁਆਰਾ ਸਿੰਘਾਂ ਸ਼ਹੀਦਾਂ ਸੋਹਾਣਾ ਨੇੜੇ ਪਾਰਕ ਵਿਖੇ ਇਕ ਦਿਨਾਂ ''ਆਪਣੀ ਪੈਦਾਵਾਰ ਆਪਣੀ ਮੰਡੀ” ਲਗਾਈ ਜਾ ਰਹੀ ਹੈ। ਜਿਸ ਵਿੱਚ ਜਿਲ੍ਹੇ ਦੇ ਅਗਾਂਹ ਵਧੂ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਫਸਲੀ ਵਿਭਿੰਨਤਾ ਤਹਿਤ ਮੌਸਮੀ ਹਰੀਆਂ ਤਾਜੀਆਂ ਸਬਜੀਆਂ, ਫਲ ਅਤੇ ਹੋਰ ਖਾਣ ਯੋਗ ਘਰੇਲੂ ਪਦਾਰਥਾਂ ਨੂੰ ਕੁਦਰਤੀ ਢੰਗਾਂ ਨਾਲ ਤਿਆਰ ਕਰਕੇ ਸਿੱਧਾ ਖੇਤ ਤੋਂ ਗਾਹਕਾਂ ਦੀ ਸੇਵਾ ਵਿਚ ਹਾਜ਼ਿਰ ਕੀਤਾ ਜਾਵੇਗਾ। ਮੁੱਖ ਖੇਤੀਬਾੜ੍ਹੀ ਅਫਸਰ ਪਰਮਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਇੱਕ ਰੋਜਾ ਮੰਡੀ ਦਾ ਵੱਧ ਤੋਂ ਵੱਧ ਫਾਇਦਾ ਲੈਣ। ਇਸ ਮੰਡੀ ਵਿਚ ਕਿਸਾਨਾਂ ਵੱਲੋਂ ਸਬਜੀਆਂ ਅਤੇ ਫਲਾਂ ਤੋਂ ਇਲਾਵਾ ਪਨੀਰ, ਕਣਕ ਤੋਂ ਤਿਆਰ ਬਰੈਡ, ਕੇਕ, ਚਾਕਲੇਟ, ਹਲਦੀ, ਘਿਉ, ਸ਼ਹਿਦ, ਦਾਲਾਂ, ਗੁੜ ਅਤੇ ਮਸਾਲੇ ਆਦਿ ਵੀ ਲਿਆਂਦੇ ਜਾਣਗੇ। ਇਸ ਇਕ ਰੋਜਾ ਮੰਡੀ ਦਾ ਮੁੱਖ ਮੰਤਵ ਆਮ ਜਨਤਾ ਨੂੰ ਜੈਵਿਕ ਸਬਜੀਆਂ, ਫਲ ਅਤੇ ਘਰੇਲੂ ਪਦਾਰਥ ਖਾਣ ਲਈ ਜਾਗਰੂਕ ਕਰਨਾ ਹੈ ਤਾਂ ਜ਼ੋ ਸਿਹਤ ਨੂੰ ਨਰੋਇਆ ਰੱਖਿਆ ਜਾ ਸਕੇ।