5 Dariya News

ਆਸ਼ਮਾ ਇੰਟਰਨੈਸ਼ਨਲ ਸਕੂਲ 'ਚ ਵਿਦਿਆਰਥੀਆਂ ਦੀ ਪ੍ਰਤਿਭਾਵਾਂ ਨੂੰ ਉਜ਼ਾਗਰ ਕਰਨ ਲਈ ਕਰਵਾਏ ਗਏ ਮੁਕਾਬਲੇ

ਕਾਰਟੂਨ ਕਰੈਕਟਰਾਂ ਨੂੰ ਵੇਖ ਕੇ ਉਨਾਂ ਬਾਰੇ ਜਾਣਕਾਰੀ ਦੇਣ ਦੇ ਹੋਏ ਮੁਕਾਬਲੇ, ਇਕ ਆਤਮ ਵਿਸ਼ਵਾਸ਼ੀ ਬੱਚਾ ਵੱਡਾ ਹੋ ਕੇ ਸਮਾਜ ਦੀ ਮਿਆਰੀ ਤਰੱਕੀ 'ਚ ਹਿੱਸਾ ਪਾ ਸਕਦਾ ਹੈ – ਚੇਅਰਮੈਨ ਕੇਸਰ

5 Dariya News

ਐਸ.ਏ.ਐਸ. ਨਗਰ (ਮੁਹਾਲੀ) 20-Dec-2017

ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ 70 ਵਿਖੇ ਛੋਟੇ ਛੋਟੇ ਬੱਚਿਆਂ ਵਿਚਲੀਆਂ ਪ੍ਰਤਿਭਾਵਾਂ ਨੂੰ ਉਜ਼ਾਗਰ ਕਰਨ ਅਤੇ ਉਨਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਦੇ ਮੰਤਵ ਨਾਲ ਸ਼ੋ ਅਤੇ ਟੈੱਲ ਐਕਟੀਵਿਟੀ  ਨਾਮਕ ਰੋਚਕ ਮੁਕਾਬਲੇ ਕਰਵਾਏ ਗਏ । ਇਸ ਦੌਰਾਨ ਡੈਰੇਮੋਨ,ਛੋਟਾ ਭੀਮ,ਨੋਬਿਤਾ,ਸੈਨੀਓ ਆਦਿ ਮਸ਼ਹੂਰ ਕਾਰਟੂਨ ਕਰੈਕਟਰਾਂ ਦੇ ਚਿਹਰਿਆਂ ਨਾਲ ਬੱਚਿਆਂ ਨੂੰ ਮੁਖਾਤਿਬ ਕਰਾਉਂਦੇ ਹੋਏ ਉਨਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ । ਇਸ ਵਿਚ ਸਭ ਤੋਂ ਰੋਚਕ ਗੱਲ ਇਹ ਸੀ ਕਿ ਇਸ ਐਕਟੀਵਿਟੀ ਲਈ ਇਨਾਂ ਬੱਚਿਆਂ ਨੂੰ ਪਹਿਲਾਂ ਕੋਈ ਤਿਆਰੀ ਨਹੀਂ ਕਰਵਾਈ ਗਈ ਸੀ । ਇਸ ਦੌਰਾਨ ਜੂਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੀ ਸਮਝ ਅਤੇ ਆਤਮ ਵਿਸ਼ਵਾਸ਼ ਨਾਲ ਸਟੇਜ਼ ਤੇ ਖੜੇ ਹੋ ਕੇ ਬਹੁਤ ਰੋਚਕ ਜਵਾਬ ਦਿਤੇ । ਛੋਟੇ ਛੋਟੇ ਬੱਚਿਆਂ ਵਲੋਂ ਇਨਾਂ ਕਾਰਟੂਨ ਕਰੈਕਟਰਾਂ ਸਬੰਧੀ ਜਾਣਕਾਰੀ  ਬਹੁਤ ਵਧੀਆਂ ਢੰਗ ਨਾਲ ਜਾਣਕਾਰੀ ਦਿਤੀ ਗਈ ।

ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਜੇ ਐੱਸ ਕੇਸਰ ਨੇ ਦੱਸਿਆ ਕਿ ਛੋਟੇ ਬੱਚਿਆਂ ਆਪਣੇ ਆਲੇ ਦੁਆਲੇ ਤੋਂ ਬਹੁਤ ਛੇਤੀ ਸਿੱਖਦੇ ਹਨ ,ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ  ਕਾਰਟੂਨ ਕਰੈਕਟਰਾਂ ਦੇ ਮਾਧਿਅਮ ਰਾਹੀਂ ਬੱਚਿਆਂ ਵਿਚ ਆਤਮ ਵਿਸ਼ਵਾਸ਼ ਭਰਨ ਲਈ ਇਹ ਮੁਕਾਬਲੇ ਕਰਵਾਏ ਗਏ । ਉਨਾਂ ਦੱਸਿਆ ਕਿ ਇਸ ਤਰਾਂ ਦੇ ਮੁਕਾਬਲਿਆਂ ਦੇ ਆਯੋਜਨ ਨਾਲ ਬੱਚਾ ਸ਼ਰਮਾਉਂਣਾ ਛੱਡ ਕੇ ਬੇਝਿਜਕ ਹੋਕੇ ਆਮ ਜਨਤਾ ਅਤੇ ਸਟੇਜ਼ ਤੇ ਬੋਲਣ ਲਈ ਤਿਆਰ ਹੋ ਜਾਂਦਾ ਹੈ । ਉਨਾਂ ਅੱਗੇ ਕਿਹਾ ਕਿ ਇਕ ਬੱਚੇ ਨੂੰ ਛੋਟੀ ਉੱਮਰੇ ਹੀ ਜੇਕਰ ਆਤਮ ਵਿਸ਼ਵਾਸ਼ੀ ਕਰ ਦਿਤਾ ਜਾਵੇ ਤਾਂ ਉਹ ਵੱਡੇ ਹੋ ਕੇ ਇਕ ਕਾਮਯਾਬ ਇਨਸਾਨ ਬਣ ਕੇ ਦੇਸ਼ ਤੇ ਸਮਾਜ ਦੀ ਸੇਵਾ 'ਚ ਆਪਣਾ ਯੋਗਦਾਨ ਪਾ ਸਕਦੇ ਹਨ । ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਚੇਅਰਮੈਨ ਕੇਸਰ ਨੇ ਸਭ ਵਿਦਿਆਰਥੀਆਂ ਦੇ ਚੰਗੇ ਭੱਵਿਖ ਦੀ ਕਾਮਨਾ ਕੀਤੀ ।