5 Dariya News

ਇਨੋਵਾ ਅਤੇ ਟਰੱਕ ਵਿੱਚਕਾਰ ਹੋਇਆ ਭਿਆਨਕ ਹਾਦਸਾ

ਸਵਾਰ ਸੀਨੀਅਰ ਮੈਡੀਕਲ ਅਫਸਰ ਅਤੇ ਇਨੋਵਾ ਚਾਲਕ ਦੀ ਮੌਤ

5 Dariya News (ਸੋਹੀ)

ਮੋਰਿੰਡਾ 19-Dec-2017

ਪਿੰਡ ਬੁਰਜ ਨੇੜੇ ਇਨੋਵਾ ਅਤੇ ਟਰੱਕ ਵਿਚਕਾਰ ਹੋਏ ਹਾਦਸੇ 'ਚ ਇਨੋਵਾ ਗੱਡੀ ਬੁਰੀ ਤਰਾਂ ਨੁਕਸਾਨੀ ਗਈ। ਹਾਦਸੇ ਕਾਰਨ ਇਨੋਵਾ ਚਾਲਕ ਅਤੇ ਸਵਾਰ ਮੋਰਿੰਡਾ ਸਰਕਾਰੀ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਰਸ਼ਮੀ ਬੇਦੀ ਦੀ ਮੌਤ ਹੋ ਗਈ। ਪਿੰਡ ਵਾਸੀਆਂ ਮੁਤਾਬਿਕ ਹਾਦਸਾ ਸਵੇਰੇ ਕਰੀਬ 10 ਵੱਜੇ ਵਾਪਰਿਆ। ਟਰੱਕ ਖੰਨਾ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਜਦੋਂਕਿ ਸਾਹਮਣੇ ਤੋਂ ਆਉਂਦੀ ਇਨੋਵਾ ਜਿਸ ਨੇ ਮੋਰਿੰਡਾ ਸ਼ਹਿਰ ਜਾਣਾ ਸੀ ਨਾਲ ਹਾਦਸਾ ਵਾਪਰ ਗਿਆ। ਚਾਲਕ ਅਤੇ  ਸਵਾਰ ਮਹਿਲਾ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਇਲਾਜ ਲਈ ਲੈ ਜਾਇਆ ਗਿਆ। ਜਿਥੇ ਮੌਜੂਦ ਡਾਕਟਰ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।  ਮ੍ਰਿਤਕ ਮਹਿਲਾ ਦੀ ਪਛਾਣ ਡਾਕਟਰ ਰਸ਼ਮੀ ਬੇਦੀ ਨਿਵਾਸੀ ਲੁਧਿਆਣਾ ਵੱਜੋਂ ਹੋਈ ਹੈ। ਉਹ ਮੋਰਿੰਡਾ ਸ਼ਹਿਰ ਵਿਖੇ ਸਰਕਾਰੀ ਹਸਪਤਾਲ 'ਚ ਸੀਨੀਅਰ ਮੈਡੀਕਲ ਅਫਸਰ ਵੱਜੋਂ ਤੈਨਾਤ ਸਨ। ਹਾਦਸੇ 'ਚ ਉਨ੍ਹਾਂ ਦੇ ਨਿੱਜੀ ਚਾਲਕ ਬਲਵਿੰਦਰ ਸਿੰਘ ਨਿਵਾਸੀ ਹੈਬੋਵਾਲ ਦੀ ਵੀ ਮੌਤ ਹੋ ਗਈ। ਜਾਂਚ ਕਰ ਰਹੇ ਪੁਲਸ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਕਿਹਾ ਕਿ ਮਾਮਲੇ 'ਚ ਪੋਸਟਮਾਰਟਮ ਉਪਰੰਤ ਲਾਸ਼ਾ ਵਾਰਸਾ ਹਵਾਲੇ ਕਰ ਦਿੱਤੀਆਂ ਗਈਆ ਅਤੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਉਪਰੰਤ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ