5 Dariya News

ਦੋ ਰੋਜਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅਮਿੱਟ ਯਾਦਾਂ ਛੱਡਦੇ ਸਮਾਪਤ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜੇਤੂਆਂ ਨੂੰ ਵੰਡੇ ਗਏ ਇਨਾਮ

5 Dariya News

ਫਿਰੋਜ਼ਪੁਰ 18-Dec-2017

ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸਾਲ 2017-18 ਦੇ ਸੈਸ਼ਨ ਲਈ ਕਰਵਾਏ ਜਾ ਰਹੇ 2 ਰੋਜ਼ਾ ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ ਹੋ ਗਏ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਿਨੀਤ ਕੁਮਾਰ ਸ਼ਾਮਿਲ ਹੋਏ। ਸ਼੍ਰ. ਬਲਵੰਤ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਮੁੱਖ ਮਹਿਮਾਨ ਨੂੂੰ ਜੀ ਆਇਆ ਕਹਿ ਕੇ ਅਤੇ ਬੁੱਕੇ ਭੇਟ ਕਰ ਕੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖੇਡਾਂ ਨਾਲ ਹੀ ਬੱਚੇ ਨਸ਼ਿਆਂ ਵਰਗੀਆਂ ਲਾਹਨਤਾਂ ਤੋਂ ਦੂਰ ਰਹਿ ਸਕਦੇ ਹਨ। ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਉੱਚ ਦਰਜੇ ਪ੍ਰਾਪਤ ਕਰਨ ਦਾ ਆਸ਼ੀਰਵਾਦ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਸ ਨਾਲ ਸਾਡੀ ਨਵੀਂ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕਦੀ ਹੈ ਅਤੇ ਨਿਰੋਈ ਸਿਹਤ ਦੇ ਨਾਲ-ਨਾਲ ਸਮਾਜ ਸੁਧਾਰ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ।ਇਨ੍ਹਾਂ ਫਾਈਨਲ ਮੁਕਾਬਲਿਆਂ ਵਿੱਚ ਐਥਲੈਟਿਕਸ ਮੈਨ 100 ਮੀਟਰ ਵਿੱਚ ਸ਼ੁਭ ਕੁਮਾਰ ਨੇ ਪਹਿਲਾ, ਪ੍ਰਕਾਸ਼ ਸਿੰਘ ਨੇ ਦੂਜਾ ਅਤੇ ਵਿਜੇ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਵਿੱਚ ਸੁਖਦੇਵ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ ਅਤੇ ਇਸ਼ਾਂਤ ਨੇ ਤੀਜਾ ਸਥਾਨ ਹਾਸਲ ਕੀਤਾ। ਟ੍ਰਿਪਲ ਜੰਪ ਵਿੱਚ ਅਜੇਦੀਪ ਸਿੰਘ ਨੇ ਪਹਿਲਾ, ਵਰਿੰਦਰ ਸਿੰਘ ਨੇ ਦੂਜਾ ਅਤੇ ਬਲਕਾਰ ਸਿੱਧੂ ਨੇ ਤੀਜਾ ਸਥਾਨ ਹਾਸਲ ਕੀਤਾ। ਜੈਵਲਿਨ ਥ੍ਰੋ ਵਿੱਚ ਅਰਸ਼ਵਿੰਦਰ ਸਿੰਘ ਪਹਿਲੇ, ਅਜੇਦੀਪ ਸਿੰਘ ਦੂਜੇ ਅਤੇ ਰਾਜੂ ਤੀਜੇ ਸਥਾਨ ਤੇ ਰਿਹਾ। 

4×400 ਮੀ. ਰਿਲੇਅ ਵਿੱਚ ਫ਼ਿਰੋਜ਼ਪੁਰ ਰੇਲਵੇ ਕਲੱਬ ਦੀ ਟੀਮ ਪਹਿਲੇ, ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਦੀ ਟੀਮ ਦੂਜੇ ਅਤੇ ਸ਼ਾਂਦੇ ਹਾਸ਼ਮ ਦੀ ਟੀਮ ਤੀਜੇ ਸਥਾਨ ਤੇ ਰਹੀ ਅਤੇ ਹਾਕੀ ਵੂਮੈਨ ਦੇ ਮੁਕਾਬਲਿਆਂ ਵਿੱਚ ਸ਼ਹਿਬਜਾਦਾ ਅਜੀਤ ਸਿੰਘ ਲਿਕਬ. ਸਕੂਲ ਬਜੀਦਪੁਰ ਦੀ ਟੀਮ ਨੇ ਪਹਿਲਾ,  ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਦੀ ਟੀਮ ਨੇ ਦੂਜਾ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਭਾਈ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਖੋਹ-ਖੋਹ ਵੂਮੈਨ ਵਿੱਚ ਦੇਵ ਸਮਾਜ ਕਾਲਜ ਫਿਰੋਜ਼ਪੁਰ ਦੀ ਟੀਮ ਪਹਿਲੇ, ਫਤਿਹਗੜ੍ਹ ਸਭਰਾਂ ਦੀ ਟੀਮ ਦੂਜੇ ਅਤੇ ਸਰਕਾਰੀ ਹਾਈ ਸਕੂਲ ਕੋਟ ਕਰੋੜ ਕਲਾਂ ਦੀ ਟੀਮ ਤੀਜੇ ਸਥਾਨ ਤੇ ਰਹੀ। ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਜੈਸਮੀਨ ਬਿੰਦਰਾ ਪਹਿਲੇ, ਸਵਰੀਤ ਕੌਰ ਦੂਜੇ ਅਤੇ ਅਨਾਮਿਕਾ ਅਤੇ ਮਹਿਕ ਤੀਜੇ ਸਥਾਨ ਤੇ ਰਹੀਆਂ। ਇਸ ਮੌਕੇ ਸ੍ਰੀ. ਵਿਨੀਤ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਵੱਲੋਂ ਖੇਡਾਂ ਵਿੱਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ 'ਤੇ ਉਨ੍ਹਾਂ ਨੂੰ ਮੁਬਾਰਕਬਾਦ ਵੀ ਦਿੱਤੀ।  ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜਪੁਰ ਨੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਸਮੂਹ ਪੀ.ਟੀ.ਆਈ/ਡੀ.ਪੀ.ਈ. ਸਟਾਫ਼ ਦੇ ਸਮੂਹ ਕੋਚਿਜ, ਐਸੋਸੀਏਸ਼ਨਜ਼ ਦੇ ਅਹੁਦੇਦਾਰਾਂ ਅਤੇ ਸਮੂਹ ਖਿਡਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਗਗਨ ਮਾਟਾ ਤੈਰਾਕੀ ਕੋਚ, ਸ਼੍ਰੀ ਗੁਰਜੀਤ ਸਿੰਘ ਹੈਂਡਬਾਲ ਕੋਚ, ਸ਼੍ਰੀਮਤੀ ਅਵਤਾਰ ਕੋਰ ਕਬੱਡੀ ਕੋਚ, ਸ਼੍ਰੀਮਤੀ ਮਨਪ੍ਰੀਤ ਕੌਰ ਵਾਲੀਬਾਲ ਕੋਚ, ਸ਼੍ਰੀ ਰਮੀਂ ਕਾਂਤ ਬਾਕਸਿੰਗ ਕੋਚ, ਸ਼੍ਰੀ ਜਗਮੀਤ ਸਿੰਘ ਹੈਂਡਬਾਲ ਕੋਚ, ਸ਼੍ਰੀ ਭੁਪਿੰਦਰ ਸ਼ਰਮਾ, ਸ਼੍ਰੀ ਬੋਹੜ ਸਿੰਘ, ਸ਼੍ਰੀ ਗੁਰਭੇਜ ਸਿੰਘ, ਸ਼੍ਰੀ ਬਲਜਿੰਦਰ ਸਿੰਘ, ਸ਼੍ਰੀ ਨਛੱਤਰ ਸਿੰਘ, ਸ਼੍ਰੀ ਜਸਵੀਰ ਸਿੰਘ, ਸ਼੍ਰੀਮਤੀ ਅਮਰਜੋਤੀ ਮਾਂਗਟ, ਸ਼੍ਰੀ ਜਗਦੀਪ ਸਿੰਘ ਮਾਂਗਟ ਆਦਿ ਹਾਜ਼ਰ ਸਨ।