5 Dariya News

ਲਾਰੇਂਸ ਸਕੂਲ ਨੇ ਆਪਣਾ ਸਥਾਪਨਾ ਦਿਵਸ ਮਨਾਇਆ

ਵਿਦਿਆਰਥੀਆਂ ਨੇ ਕਲਾ ਅਤੇ ਖੇਡਾਂ ਦੇ ਖ਼ੂਬਸੂਰਤ ਸੁਮੇਲ ਦੀ ਕੀਤੀ ਪੇਸ਼ਕਾਰੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 17-Dec-2017

ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 51 ਵਲੋਂ ਆਪਣਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਸਟੇਜ਼ ਤੇ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਸ਼ਨ ਕੀਤਾ । ਜਦ ਮਾਪੇ ਵੀ ਆਪਣੇ ਲਾਡਲਿਆਂ ਦੀ ਵੱਖ ਵੱਖ ਗਤੀਵਿਧੀਆਂ ਦੀ ਪੇਸ਼ਕਸ਼ ਦਾ ਅਨੰਦ ਮਾਣਦੇ ਵਿਖਾਈ ਦਿਤੇ। ਇਸ ਮੌਕੇ ਤੇ  ਮੁਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਪਰਾ ਮੁੱਖ ਮਹਿਮਾਨ ਵਜੋਂ ਇਸ ਸਮਾਰੋਹ 'ਚ ਸ਼ਾਮਿਲ ਹੋਏ। ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਰੋਹ ਦੀ ਸ਼ੁਰੂਆਤ ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਦੀ ਵੰਦਨਾ ਨਾਲ ਸ਼ੁਰੂ ਹੋਈ । ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਟੇਜ ਤੇ ਸੋਲੋ ਡਾਂਸ, ਗਰੁੱਪ ਡਾਂਸ ਨਾਲ ਮਾਹੌਲ ਨੂੰ ਪੂਰੀ ਤਰਾਂ ਸੰਗੀਤਮਈ ਕਰ ਦਿਤਾ। ਇਕ ਤੋਂ ਬਾਅਦ ਇਕ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਖ਼ੂਬਸੂਰਤ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਤਾੜੀਆਂ ਨਾਲ ਖੂਬ ਸਲਾਹਿਆ। ਇਸ ਰੰਗਾ ਰੰਗ ਸਮਾਰੋਹ ਦੇ ਅਖੀਰ ਵਿਚ  ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਮਾਣ ਸਨਮਾਨ  ਗਤਕਾ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਿਖੇਰਦੀ ਨਜ਼ਰ ਆਈ। ਲਗਾਤਾਰ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਸਾਰੇ ਦਰਸ਼ਕ ਕੁਰਸੀਆਂ ਤੇ ਬੈਠ ਆਪਣੇ ਲਾਡਲਿਆਂ ਦੀਆਂ ਵਧੀਆਂ ਕਾਰਗੁਜ਼ਾਰੀਆਂ ਵੇਖਦੇ ਰਹੇ। ਅੰਤ 'ਚ ਮੁੱਖ ਮਹਿਮਾਨ ਡੀ ਸੀ ਗੁਰਪ੍ਰੀਤ ਸਪਰਾ  ਨੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਤਾਰੀਫ਼ ਕਰਦੇ ਹੋਏ  ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।