5 Dariya News

ਖਾਣਾ ਮਸਤੀ ਅਤੇ ਰੋਮਾਂਚ ਦਾ ਨਵਾਂ ਟਿਕਾਣਾ 'ਕ੍ਰੇਜ਼ੀ ਟਾਊਨ' ਹੁਣ ਚੰਡੀਗੜ੍ਹ ਵਿਚ

'ਕ੍ਰੇਜ਼ੀ ਟਾਊਨ' 'ਟ੍ਰਾਇ ਸਿਟੀ' ਵਿੱਚ ਇਸ ਤਰ੍ਹਾਂ ਦਾ ਪਹਿਲਾ ਜ਼ੋਨ ਹੈ

5 Dariya News

ਚੰਡੀਗੜ੍ 17-Dec-2017

'ਕ੍ਰੇਜ਼ੀ ਟਾਊਨ' ਨਾਮ ਦਾ ਨਵਾਂ ਮਸਤੀ ਅਤੇ ਗੇਮਿੰਗ ਜ਼ੋਨ ਐਤਵਾਰ ਨੂੰ ਚੰਡੀਗੜ੍ਹ ਵਿਚ ਖੁੱਲਿਆ। ਇਹ ਟ੍ਰਾਇ ਸਿਟੀ ਵਿੱਚ ਇਸ ਤਰ੍ਹਾਂ ਦਾ ਪਹਿਲਾ ਗੇਮਿੰਗ ਜ਼ੋਨ ਹੈ। ਇਹ ਸੈਕਟਰ 7  ਵਿੱਚ ਮੌਜੂਦ ਹੈ ਅਤੇ ਇਸ ਵਿੱਚ ਬੱਚਿਆਂ, ਵੱਡਿਆਂ ਅਤੇ ਮਾਵਾਂ ਲਈ ਬਹੁਤ ਸਾਰੀਆਂ ਮਸਤੀ ਅਤੇ ਗੇਮਿੰਗ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ। ਇਹ ਇੱਕ ਸੰਪੂਰਨ ਜਗ੍ਹਾ ਹੈ ਜਿੱਥੇ ਪੂਰਾ ਪਰਿਵਾਰ ਆਪਣੇ ਰੁਝੇਵਿਆਂ ਤੋਂ ਬਚ ਸਕਦਾ।'ਕ੍ਰੇਜ਼ੀ ਟਾਊਨ' ਦਾ ਉਦਘਾਟਨ ਹਰਿਆਣਾ ਦੇ 'ਖੇਤੀਬਾੜੀ ਮੰਤਰੀ' 'ਸ਼੍ਰੀ ਓਮ ਪ੍ਰਕਾਸ਼ ਧਨਕਰ' ਅਤੇ ਭੰਗੜੇ ਦੇ ਕ੍ਰਾਊਨ ਪ੍ਰਿੰਸ ਪੰਜਾਬੀ ਗਾਇਕ 'ਜੈਜ਼ੀ ਬੀ' ਅਤੇ ਚੰਡੀਗੜ੍ਹ ਦੀ ਮਾਈ ਐਫ ਐਮ 94. 3 ਦੀ ਪ੍ਰਸਿੱਧ ਰੇਡੀਓ ਜਾਕੀ 'ਆਰ.ਜੇ. ਮੀਨਾਕਸ਼ੀ' ਨੇ ਕੀਤਾ।'ਕ੍ਰੇਜ਼ੀ ਟਾਊਨ' ਵਿੱਚ ਬੱਚਿਆਂ ਲਈ ਪੂਰੇ ਇੱਕ ਫਲੋਰ ਤੇ ਮੋਟਰ ਸਾਇਕਲ ਤੋਂ ਟਵਿਨ ਮੋਟਰ ਸਾਇਕਲ,  ਕਾਰਾਂ,  ਖਿਲੌਣੇ ਕੈਟਚਰ, ਸ਼ੂਟਿੰਗ ਗੇਮ੍ਸ,  ਅਤੇ ਕਈ ਹੋਰ ਖੇਡਾਂ ਮੌਜੂਦ ਹਨ। ਸਿਰਫ ਬੱਚੇ ਹੀ ਨਹੀਂ ਇਥੇ ਵੱਡੇ ਵੀ ਜਾ ਕੇ ਦਿਮਾਗੀ ਅਤੇ ਰੋਮਾਂਚਕ ਖੇਡਾਂ ਦਾ ਆਨੰਦ ਮਾਣ ਸਕਦੇ ਹਨ। 'ਕ੍ਰੇਜ਼ੀ ਟਾਊਨ' ਦੇ ਵਿੱਚ ਇੱਕ ਪਾਰਟੀ ਜ਼ੋਨ ਵੀ ਹੈ ਜਿੱਥੇ ਲੋਕ ਆਪਣੇ ਬੱਚਿਆਂ ਦਾ ਜਨਮ ਦਿਨ ਵੀ ਮਨਾ ਸਕਦੇ ਹਨ। ਇਸ ਤੋਂ ਇਲਾਵਾ ਇਥੇ ਮਾਵਾਂ ਲਈ ਕਿਟੀ ਪਾਰਟੀ ਦਾ ਵੀ ਪ੍ਰਬੰਧ ਹੈ। ਇੱਥੇ ਇੱਕ ਰੇਸਟੋਰੇਂਟ ਹੈ ਜਿੱਥੇ ਸਾਰਾ ਖਾਣਾ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਹੀ ਪਰੋਸਿਆ ਜਾਂਦਾ ਹੈ। ਇਹਨਾਂ ਸਭ ਤੋਂ ਬਿਨਾਂ 'ਕ੍ਰੇਜ਼ੀ ਟਾਊਨ' ਦੀ ਖ਼ਾਸੀਅਤ ਹੈ 'ਕ੍ਰੇਜ਼ੀ ਏਸਕੇਪ' ਇਹ ਇੱਕ ਅਸਲ ਜ਼ਿੰਦਗੀ ਦਾ ਅਨੁਭਵ ਹੈ ਕਿ ਜਿੱਥੇ ਤੁਹਾਨੂੰ ਆਪਣੇ ਦੋਸਤਾਂ ਨਾਲ ਇੱਕ ਕਮਰੇ ਚ ਬੰਦ ਕੀਤਾ ਜਾਂਦਾ ਹੈ। ਇਸ ਕਮਰੇ ਵਿਚੋਂ ਨਿੱਕਲਣ ਲਈ ਤੁਹਾਨੂੰ ਹਰ ਇੱਕ ਪੱਧਰ ਤੇ ਪਜ਼ਲ ਨੂੰ ਇੱਕ ਘੰਟੇ ਦੇ ਵਿੱਚ ਹੱਲ ਕਰਨਾ ਪੈਂਦਾ ਹੈ। 'ਕ੍ਰੇਜ਼ੀ ਏਸਕੇਪ' ਵਿੱਚ 3 ਬਹੁਤ ਹੀ ਰੋਮਾਂਚਕ ਚੁਣੌਤੀਆਂ, ਜ਼ੋਮਬੀ ਏਸਕੇਪ,  ਚੰਡੀਗੜ੍ਹ ਮੈਟਰੋ ਅਤੇ ਦਿ ਐਸੋਰਸਿਸਟ ਦਿੱਤੀਆਂ ਜਾਂਦੀਆਂ ਹਨ। 

ਇੱਥੇ ਇੱਕੋ ਜਗ੍ਹਾ ਤੇ ਖਾਣਾ,  ਮਸਤੀ ਤੇ ਰੋਮਾਂਚ ਭਰਪੂਰ ਮਾਤਰਾ ਵਿੱਚ ਮਿਲਦਾ ਹੈ।  ਹਰਿਆਣਾ ਦੇ ਖੇਤੀਬਾੜੀ ਮੰਤਰੀ 'ਸ਼੍ਰੀ ਓਮ ਪ੍ਰਕਾਸ਼ ਧਨਕਰ' ਨੇ ਕਿਹਾ, “ਅਸੀਂ ਹਮੇਸ਼ਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਚ ਰਹਿੰਦੇ ਹਾਂ ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਬੱਚੇ ਆਪਣੇ ਬਚਪਣੇ ਨੂੰ ਪੂਰਾ ਮਾਣਨ। ਮੈਂਨੂੰ ਲੱਗਦਾ ਹੈ ਕਿ 'ਕ੍ਰੇਜ਼ੀ ਟਾਊਨ' ਇੱਕ ਬਹੁਤ ਹੀ ਵਧੀਆ ਜਗ੍ਹਾ ਹੈ ਜਿੱਥੇ ਬੱਚਿਆਂ ਦੀ ਸੁਰੱਖਿਆ ਦੀ ਗਰੰਟੀ ਦੇ ਨਾਲ ਉਹਨਾਂ ਦੀ ਮਸਤੀ ਦਾ ਵੀ ਧਿਆਨ ਰੱਖਿਆ ਜਾਂਦਾ ਹੈ”।'ਕ੍ਰੇਜ਼ੀ ਟਾਊਨ' ਦੇ ਮਾਲਿਕ 'ਸ਼ਾਲਿਨੀ ਗੋਇਲ' ਨੇ ਕਿਹਾ, “ਮੈਂ ਵੀ ਦੋ ਖੂਬਸੂਰਤ ਬੱਚੀਆਂ ਦੀ ਮਾਂ ਹਾਂ ਅਤੇ ਮੈਂਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੀ ਮਸਤੀ ਤੇ ਆਨੰਦ ਉਹ ਚਾਹੁੰਦੇ ਹਨ। ਮਾਂ ਹੋਣ ਦੇ ਨਾਤੇ  ਮੈਂਨੂੰ ਇਹ ਕੌਨਸੇਪਟ ਸਮਝਣ ਤੇ ਲਾਗੂ ਕਰਨ ਦੇ ਵਿੱਚ ਬਹੁਤ ਆਸਾਨੀ ਹੋਈ। ਮੈਂਨੂੰ ਪੂਰਾ ਵਿਸ਼ਵਾਸ ਹੈ ਕਿ  ਬੱਚੇ 'ਕ੍ਰੇਜ਼ੀ ਟਾਊਨ' ਵਿੱਚ ਸਿਰਫ ਮਸਤੀ ਹੀ ਨਹੀਂ ਕਰਨਗੇ ਪਰ ਹਰ ਵਾਰ ਕੁਝ ਨਵਾਂ ਸਿੱਖਣਗੇ ਵੀ”।ਗਾਇਕ 'ਜੈਜ਼ੀ ਬੀ' ਨੇ ਕਿਹਾ, “ਇੱਕ ਪਿਤਾ ਹੋਣ ਦੇ ਨਾ ਤੇ ਮੈਂ ਵੀ ਇਹ ਕਹਿ ਸਕਦਾ ਹਾਂ ਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਬੱਚੇ ਪਸੰਦ ਕਰਨਗੇ। ਇਹ ਇੱਥੇ ਮਜ਼ਾ ਕਰ ਸਕਦੇ ਹਨ, ਕੁਝ ਨਵਾਂ ਸਿੱਖ ਸਕਦੇ ਹਨ ਅਤੇ ਨਵੇਂ ਦੋਸਤ ਵੀ ਬਣਾ ਸਕਦੇ ਹਨ। ਮੈਂਨੂੰ ਆਪਣੇ ਬੱਚਿਆਂ ਨੂੰ ਇਥੇ ਭੇਜਣ ਤੇ ਬਹੁਤ ਖੁਸ਼ੀ ਹੋਵੇਗੀ। ਮਾਈ ਐਫ ਐਮ 94.3 ਦੀ ਆਰ.ਜੇ. 'ਮੀਨਾਕਸ਼ੀ' ਨੇ ਕਿਹਾ, “ਮੈਂਨੂੰ ਲੱਗਦਾ ਹੈ ਕਿ ਇਹ ਜਗ੍ਹਾ ਬੱਚਿਆਂ ਅਤੇ ਮਾਵਾਂ ਲਈ ਘੁੰਮਣ ਲਈ ਵਧੀਆ ਜਗ੍ਹਾ ਹੈ। ਮੈਂ ਸ਼ਾਲਿਨੀ ਦੀ ਧੰਨਵਾਦੀ ਹਾਂ ਕਿ ਇਸ ਨੂੰ ਚੰਡੀਗੜ੍ਹ ਵਿੱਚ ਲਿਆਉਣ ਲਈ”।