5 Dariya News

'ਪ੍ਰਭ ਆਸਰਾ' ਸੰਸਥਾ ਵਿਚ ਅੱਠ ਲਵਾਰਸ ਨਾਗਰਿਕਾਂ ਨੂੰ ਮਿਲੀ ਸ਼ਰਨ

5 Dariya News

ਕੁਰਾਲੀ 16-Dec-2017

ਸ਼ਹਿਰ ਵਿਚ ਲਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ 'ਪ੍ਰਭ ਆਸਰਾ' ਸੰਸਥਾ ਵਿਚ ਅੱਠ ਹੋਰ ਲਵਾਰਸ ਬੇਸਹਾਰਾਂ ਨਾਗਰਿਕਾਂ ਨੂੰ ਸ਼ਰਨ ਮਿਲੀ, ਪ੍ਰਬੰਧਕਾਂ ਵੱਲੋਂ ਇਨਾਂ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ਼ ਸ਼ੁਰੂ ਕਰ ਦਿੱਤਾ ਗਿਆ।  ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਨੂੰ (26) ਜੋ ਕਿ ਪਿੰਡ ਭਿਉਰਾ ਦੇ ਗੇਟ ਕੋਲ ਲਾਵਰਿਸ਼ ਹਾਲਤ ਵਿਚ ਬੈਠੀ ਸੀ ਨੂੰ ਪਿੰਡ ਦੇ ਸਰਪੰਚ ਵੱਲੋ ਪੁਲਿਸ ਦੇ ਸਹਿਯੋਗ ਨਾਲ ਪ੍ਰਭ ਆਸਰਾ ਕੁਰਾਲੀ ਵਿਖੇ ਦਾਖਿਲ ਕਰਵਾਇਆ ਗਿਆ I ਇਸੇ ਤਰਾਂ ਸਰਸਵਤੀ (47) ਨਾਡਾ ਰੋਡ ਨਾਵਗਰਾਓ ਵਿਖੇ ਸੜਕ ਕਿਨਾਰੇ ਤੇ ਲਾਵਾਰਿਸ ਹਾਲਤ ਵਿਚ ਪਈ ਸੀ, ਰਾਜਵੰਤੀ (70) ਨੂੰ ਗ੍ਰਾਮ ਪੰਚਾਇਤ ਪਿੰਡ ਬਾਦਰਪੁਰ ਵਲੋਂ ਦਾਖਿਲ ਕਰਵਾਇਆ ਗਿਆ, ਜਸਵੰਤੀ (54) ਜੋ ਕਿ ਪਿੰਡ ਲੈਂਦੇ ਜਿਲਾ ਮੋਗਾ ਵਿਖੇ ਲਾਵਾਰਿਸ ਘੁੰਮ ਰਹੀ ਸੀ ਦੀ ਜਾਣਕਾਰੀ ਇਕ ਸਮਾਜ ਦਰਦੀ ਸੱਜਣ ਨੇ ਹੈਲਪ ਲਾਈਨ 181 ਤੇ ਦਿਤੀ ਅਤੇ ਪੁਲਿਸ ਵਲੋਂ ਸੰਸਥਾ ਵਿਖੇ ਦਾਖਿਲ ਕਰਵਾਇਆ ਗਿਆ I ਮੀਨੂੰ (35) ਜਿਸਨੂੰ P G I ਚੰਡੀਗੜ੍ਹ ਤੋਂ ਸੇਵਾ ਸੰਭਾਲ ਤੇ ਇਲਾਜ ਲਈ ਦਾਖਿਲ ਕਰਵਾਇਆ ਗਿਆ I ਇਸੇ ਤਰਾਂ ਕਿਰਨ ਥਾਰੁ (32) ਨੂੰ ਮਟੌਰ ਪੁਲਿਸ ਵੱਲੋ ਦਾਖਿਲ ਕਰਵਾਇਆ ਗਿਆ, ਲਾਲ ਸਿੰਘ ਮੋਤੀ (45) ਜੋ ਕਿ ਸੰਸਥਾ ਦੇ ਗੇਟ ਕੋਲ ਹੀ ਲਾਵਰਿਸ਼ ਹਾਲਤ ਵਿਚ ਬੈਠਾ ਸੀ ਨੂੰ ਪ੍ਰਬੰਧਕਾਂ ਵੱਲੋ ਇਸ ਦੀ ਜਾਣਕਾਰੀ 181 ਤੇ ਦਿਤੀ ਗਈ ਜਿਸ ਦੌਰਾਨ ਕੁਰਾਲੀ ਪੁਲਿਸ ਨੇ ਆ ਕੇ ਇਸ ਦੀ DDR ਬਣਾ ਕੇ ਸੰਸਥਾ ਵਿਚ ਦਾਖਿਲ ਕਰਵਾਇਆ I ਇਸੇ ਤਰਾਂ ਸਲਾਉਦੀਨ (25) ਜੋ ਕਿ ਅੰਬਾਲਾ ਹਾਈਵੇ ਤੇ ਘੁੰਮ ਰਿਹਾ ਸੀ ਜਿਸ ਨਾਲ ਕਦੇ ਵੀ ਕੋਈ ਵੱਡੀ ਦੁਰਘਟਨਾ ਹੋ ਸਕਦੀ ਸੀ ਨੂੰ ਕੁਝ ਸਮਾਜ ਦਰਦੀ ਸੱਜਣਾ ਨੇ ਪੁਲਿਸ ਵੱਲੋ  DDR ਬਣਾ ਕੇ ਸੰਸਥਾ ਵਿਚ ਦਾਖਿਲ ਕਰਵਾਇਆ I ਇਸ ਸਬੰਧੀ ਗਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ ।