5 Dariya News

ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੂਨੀਅਰ ਵਿਦਿਆਰਥੀਆਂ ਨੇ ਮਨਾਇਆ ਸਪੋਰਟਸ –ਡੇ

5 Dariya News

ਐੱਸ.ਏ.ਐੱਸ.ਨਗਰ 12-Dec-2017

ਸਿਨੀਅਰ ਸੈਕੰਡਰੀ ਸਕੂਲ ਸੈਕਟਰ-69 ਵਿੱਚ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਦੇ ਜੂਨੀਅਰ ਬੱÎਚਿਆਂ ਲਈ ਸਪੋਰਟਸ-ਡੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਛੋਟੇ-ਛੋਟੇ ਬੱਚਿਆ ਨੇ ਬਹੁਤ ਵੀ ਉਤਸਾਹ ਦੇ ਨਾਲ ਇਸ ਖੇਡ ਵਿੱਚ ਹਿੱਸਾ ਲਿਆ। ਸ਼ੈਮਰਾਕ ਸਕੂਲ ਦੇ ਸਿੱਖਿਆ ਨਿਰਦੇਸ਼ਕ ਐਸ.ਕੇ.ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਭਾਵਨਾ ਵਖਾਉਣ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਖੇਲ  ਲੀਡਰਸ਼ਿਪ, ਸਕਾਰਾਤਮਕ ਰਵੱਈਆ, ਮੁਕਾਬਲਾ ਦੀ ਭਾਵਨਾ ਵਰਗੇ ਵੱਖ-ਵੱਖ ਗੁਣਾ ਨੂੰ ਵਿਕਸਿਤ ਕਰਦੇ ਹਨ। ਇਸ ਖੇਡ ਦਿਵਸ ਦੇ ਦੌਰਾਨ ਸਕੂਪ ਟੌਸ, ਗੇਂਦ ਨੂੰ ਪਾਸ ਕਰਨਾ, ਹਾਕੀ ਡ੍ਰਿੱਲ ਦੌੜ, ਕਲੌਸ ਰੇਸ, ਫਲੈਗ ਰੇਸ, ਹੂਪ 'ਤੇ ਬਾਲ ਰੇਸ, ਹਰਡਲ ਮਾਸਕ ਰੇਸ, ਕ੍ਰਾਸ ਰਿਵਰ ਰੇਸ, ਰੈਕੇਟ ਬਾਲ ਰੇਸ ਅਤੇ ਫ੍ਰੀਸਬੀ 'ਤੇ ਬਾਲ ਰੇਸ, ਕੰਗਾਰੂ ਰੇਸ, ਬੈਲੇਂਸ ਮਾਸਟਰ, ਪਿੱਕ ਐਂਡ ਡਰਾਪ ਹਾਕੀ 'ਤੇ ਬਾਲ ਰੇਸ ਵਰਗੀ ਖੇਲਾਂ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਅਮਨਪ੍ਰੀਤ ਕੌਰ ਨੂੰ ਡਾਇਮੰਡ ਲੱਭਣ ਦੀ ਗੇਮ ਵਿੱਚ ਪਹਿਲਾਂ ਸਥਾਨ ਮਿਲਿਆ, ਉਸੇ ਤਰ੍ਹਾਂ ਸੁਹਾਨੀ, ਹਰਸ਼ਵੀਰ, ਗੁਰਮਨ, ਸਿਮਰਪ੍ਰੀਤ, ਵਰਧਾਨ ਅਤੇ ਕਮਲਦੇਵ ਨੇ ਟੈਂਪਲ ਰੇਸ, ਸ਼ਟਲ ਰਨਿੰਗ ਰੇਸ, ਬੈਲੇਂਸ ਮਾਸਟਰ, ਰੋਲ ਦਿ ਬਾਲ, ਹਾਕੀ ਡ੍ਰਿੱਲ ਰੇਸ 'ਚ ਇਨ੍ਹਾਂ ਬੱਚਿਆਂ ਦੀ ਅਹਿਮ ਭੂਮਿਕਾ ਰਹੀ। ਪ੍ਰੋਗਾਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਏ.ਐਸ.ਬਾਜਵਾ ਨੇ ਜੇਤੂ ਖਿਡਾਰੀਆਂ ਨੂੰ ਪੁਰਸਕਾਰ ਦੇਣ ਉਪਰੰਤ ਕਿਹਾ ਕਿ ਸ਼ਰੀਰਕ ਗਤੀਵਿਧਿਆਂ ਲਈ ਖੇਲਾਂ ਦਾ ਬਹੁਤ ਮਹੱਤ ਹੈ। ਉਨ੍ਹਾਂ ਕਿਹਾ ਕਿ ਖੇਡ ਤੰਦਰੂਸਤ ਨੂੰ ਵਧਾਵਾ ਦੇਣ ਲਈ ਇਕ ਅਹਿਮ ਤਰੀਕਾ ਹੈ। ਉਨ੍ਹਾਂ ਅਨੁਸਾਰ ਖੇਡ ਬੱਚਿਆ ਦੇ ਵਿਕਾਸ ਲਈ ਸਹਾਇਕ ਹੁੰਦਾ ਹੈ।