ਆਸ਼ਮਾ ਇੰਟਰਨੈਸ਼ਨਲ ਸਕੂਲ ਵਿੱਚ ਡਰਾਇੰਗ 'ਤੇ ਪੇਟਿੰਗ ਮੁਕਾਬਲੇ ਕਰਵਾਏ
5 Dariya News
ਐਸ.ਏ.ਐਸ. ਨਗਰ (ਮੁਹਾਲੀ) 11-Dec-2017
ਆਸ਼ਮਾ ਇੰਟਰਨੈਸ਼ਨਲ ਸਕੂਲ ਵਿੱਚ ਡਰਾਇੰਗ ਅਤੇ ਪੇਂਟਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਤਾ ਦਾ ਵਿਸ਼ਾ ਵਿੰਟਰ ਸੀਜਨ ਸੀ। ਬੱਚਿਆਂ ਨੇ ਜਿੱਥੇ ਆਪਣੀ ਵਿਸ਼ੇਸ਼ਤਾਵਾਂ ਰੰਗ ਭਰਨ ਵਿੱਚ ਵਖਾਈ ਉੱਥੇ ਸ਼ਾਨਦਾਰ ਕੰਮ ਵੀ ਕਰਕੇ ਵਖਾਇਆ। ਇਸ ਮੌਕੇ ਯੂਕੇਜੀ ਜਮਾਤ ਤੋਂ ਅਨੀਸ਼ਾ, ਸਹਿਜਵੀਰ, ਗੁਰਕੀਰਤ ਅਤੇ ਪਹਿਲੀ ਜਮਾਤ ਦੇ ਹਰਸ਼ੀਨ, ਤਿਸ਼ਾ, ਨਵਿਆਣ ਅਤੇ ਦੂਜੀ ਜਮਾਤ ਦੇ ਹਰਸੀਮਰਤ, ਹਰਸੀਰਤ ਜੇਤੂਆਂ ਨੂੰ ਜੇਤੂ ਐਲਾਨਿਆ ਗਿਆ। ਸਕੂਲ ਦੇ ਡਾਇਰੈਕਟਰ ਜੇ.ਐਸ.ਕੇਸਰ ਨੇ ਭਾਗ ਲੈਣ ਵਾਲਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਛੋਟੇ ਬੱਚਿਆ ਕੋਲ ਬਹੁਤ ਊਰਜਾ ਹੈ, ਜਿਸ ਨੂੰ ਵੱਖ ਵੱਖ ਮੋਰਚਿਆਂ 'ਤੇ ਚੈਨਲਾਈਜ਼ਡ ਕਰਨ ਦੀ ਜ਼ਰੂਰਤ ਹੈ ਅਤੇ ਇਹ ਕੋਸ਼ਿਸ਼ ਬੱਚਿਆਂ ਨੂੰ ਸਕਾਰਾਤਮਕ ਢੰਗ ਨਾਲ ਉਤਸ਼ਾਹਿਤ ਕਰਨ ਲਈ ਚੰਗੀ ਹੈ। ਜਦੋਂ ਕਿ ਅੰਤਰ ਸਕੂਲ ਮੁਕਾਬਲੇ ਵਿਚ ਬੱਚਿਆਂ ਲਈ ਇਕ ਚੈਲੇਂਜ ਦੇ ਸਮਾਨ ਹੁੰਦਾ ਹੈ ਤਾਜੋ ਇਹ ਸੰਘਰਸ਼ ਦੀ ਭਾਵਨਾ ਵੱਧ ਸਕੇ , ਜੋ ਭਵਿੱਖ 'ਚ ਇਕ ਸਫਲ ਨਾਗਰਿਕ ਬਣਨ 'ਚ ਉਨ੍ਹਾਂ ਦੇ ਕੰਮ ਆ ਸਕੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਬਾਬਿਤਾ ਡੋਗਰਾ ਨੇ ਕਿਹਾ ਕਿ ਅਜਿਹੀਆਂ ਪ੍ਰਤੀਯੋਗਿਤਾ ਛੋਟੇ-ਛੋਟੇ ਬੱਚਿਆਂ ਦੀ ਸੋਚ ਦੀ ਪ੍ਰਕ੍ਰਿਆ ਲਈ ਵਿਕਸਤ ਕਰਦੀ ਹੈ ਜਿਨ੍ਹਾਂ ਨਾਲ ਉਨ੍ਹਾਂ ਦੀ ਪੜਾਈ 'ਚ ਦਿਲਚਸਪੀ ਵੱਧ ਦੀ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਨਵੇਂ ਆਇਡੀਏ ਮਿਲਦੇ ਹਨ ਜੋ ਉਨ੍ਹਾਂ ਲਈ ਲਾਭਦਾਇਕ ਹੁੰਦੇ ਹਨ।