5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਗਮ ਵਿਚ ਬੱਚਿਆਂ ਵੱਲੋਂ ਬਿਹਤਰੀਨ ਪੇਸ਼ਕਾਰੀ

5 Dariya News

ਸਾਹਿਬਜਾਦਾ ਅਜੀਤ ਸਿੰਘ ਨਗਰ 05-Dec-2017

ਓਕਰੇਜ਼ ਇੰਟਰਨੈਸ਼ਨਲ ਸਕੂਲ ਦਾ ਚੌਥਾ ਸਾਲਾਨਾ ਸਮਾਗਮ ਰੰਗਾਂ ਰੰਗ ਪੇਸ਼ਕਾਰੀਆਂ ਅਤੇ ਹਾਸਰਸ ਨਾਟਕਾਂ ਦੀ ਖ਼ੂਬਸੂਰਤ ਪੇਸ਼ਕਾਰੀ ਕਰਦਾ ਨਿਬੜਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਟੇਜ ਤੇ ਕਲਾ ਦੇ ਬਿਹਤਰੀਨ ਪੇਸ਼ਕਾਰੀ ਕਰਦੇ ਹੋਏ ਹਾਜ਼ਰ ਦਰਸ਼ਕਾਂ ਦਾ ਮੌਨਰੰਜਨ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਪਦਮ ਸ਼੍ਰੀ ਡਾ.  ਅਮੋਦ ਗੁਪਤਾ ਸਨ, ਜਦ ਕਿ ਪਿਊਪਲ ਕੰਬਾਈਨ ਦੇ ਚੇਅਰਮੈਨ ਸੋਮੀਦਾਸ ਖ਼ਾਸ ਮਹਿਮਾਨ ਸਨ। ਇਸ ਦੇ ਨਾਲ ਹੀ ਪਿਊਪਲ ਕੰਬਾਈਨ ਦੇ ਫਾਊਂਡਰ ਨਾਗਾ ਪ੍ਰਸਾਦ ਤੂਮੂਲਾ ਸਮੇਤ ਸਿੱਖਿਆਂ ਜਗਤ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਵੀ ਮੌਜੂਦ ਸਨ । 

ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਮਾਪਿਆ ਨੂੰ ਜੀ ਆਇਆ ਕਹਿੰਦੇ ਹੋਏ ਸਰਸਵਤੀ ਦੀ ਵੰਦਨਾ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਕੀਤੀ। ਸੋਚ ਥੀਮ ਹੇਠ ਕਰਵਾਏ ਗਏ ਇਸ ਸਾਲਾਨਾ ਸਮਾਗਮ ਦਾ ਮੁੱਖ ਉਦੇਸ਼ ਸਮੇਂ ਨਾਲ ਆਪਣੀਆਂ ਕਦਰਾਂ ਕੀਮਤਾਂ ਗਵਾ ਚੁੱਕੇ ਨੈਤਿਕ ਮੁੱਲਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਕ ਤੋਂ ਬਾਅਦ ਇਕ ਸਟੇਜ ਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਹਾਜ਼ਰ ਦਰਸ਼ਕਾਂ ਵਿਚ ਰੋਮਾਂਚ ਪੈਦਾ ਕਰਦੀ ਨਜ਼ਰ ਆਈ। ਜਦ ਕਿ  ਮਾਪੇ ਆਪਣੇ ਲਾਡਲਿਆਂ ਦੀ ਪੇਸ਼ਕਾਰੀ ਮੋਬਾਈਲ ਕੈਮਰਿਆਂ ਵਿਚ ਕੈਦ ਕਰਦੇ ਨਜ਼ਰ ਆਏ। ਵਿਦਿਆਰਥੀਆਂ ਨੇ ਇਕ ਇਕ ਕਰਕੇ ਸਬੰਧਿਤ ਥੀਮ ਹੇਠ ਸਮੇਂ ਨਾਲ ਸਮਾਜ ਵਿਚ ਪੈਦਾ ਹੋ ਰਹੀਆਂ ਕੁਰੀਤੀਆਂ ਤੇ ਕਰਾਰੀ ਸੱਟ ਮਾਰਦੀਆਂ ਕਈ ਬਿਹਤਰੀਨ ਪੇਸ਼ਕਾਰੀਆਂ ਪੇਸ਼ ਕੀਤੀਆਂ।ਇਸ ਦੇ ਨਾਲ ਹੀ ਹਾਸਰਸ ਨਾਟਕ ਅਤੇ ਮਿਮਕਰੀ ਦਰਸ਼ਕਾਂ ਨੂੰ ਹਸਾ ਕੇ ਆਪਣਾ ਪ੍ਰਭਾਵ ਛੱਡਦੀ ਨਜ਼ਰ ਆਈ।

ਇਸ ਮੌਕੇ ਤੇ ਮੁੱਖ ਮਹਿਮਾਨ ਪਦਮਸ਼੍ਰੀ ਡਾ. ਗੁਪਤਾ ਨੇ ਬੱਚਿਆਂ ਵੱਲੋਂ ਕੀਤੀ ਪੇਸ਼ਕਾਰੀ ਦੀ ਸਲਾਹਣਾ ਕਰਦੇ ਹੋਏ ਕਿਹਾ ਕਿ ਬਾਲ ਅਵਸਥਾ ਇਕ ਕੋਰੇ ਕਾਗ਼ਜ਼ ਵਾਗ ਹੁੰਦੀ ਹੈ ਉਸ ਤੇ ਜੋ ਵੀ ਲਿਖ ਦਿਤਾ ਜਾਵੇ ਉਹ ਸਾਰੀ ਉਮਰ ਉਸ ਦੇ ਨਾਲ ਚਲਦਾ ਹੈ।ਇਸ ਲਈ ਸਕੂਲ ਅਜਿਹੀ ਸੰਸਥਾ ਹੁੰਦੀਆਂ ਹਨ ਜੋ ਦੇਸ਼ ਦੇ ਬਿਹਤਰੀਨ ਨਾਗਰਿਕ ਤਿਆਰ ਕਰਨ ਲਈ ਨੀਂਹ ਦਾ ਕੰਮ ਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਓਕਰੇਜ਼ ਸਕੂਲ ਵਿਚ ਆ ਕੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਜਿਸ ਤਰਾਂ ਦੀ ਸਿੱਖਿਆਂ ਇਸ ਸਕੂਲ ਵਿਚ ਦਿਤੀ ਜਾ ਰਹੀ ਹੈ ਉਸ ਵਿਚ ਪਰੰਪਰਾਵਾਂ ਵਿਚ ਆਧੁਨਿਕਤਾ ਦੀ ਝਲਕ ਵਿਖਾਈ ਦਿਤੀ ਹੈ ਜੋ ਕਿ ਇਕ ਖ਼ੂਬਸੂਰਤ ਦੀ ਕਲਪਨਾ ਕਰਨ ਦੇ ਕਾਬਿਲ ਹੈ। ਸਕੂਲ ਦੇ  ਚੇਅਰਮੈਨ  ਸੋਮੀਦਾਸ ਨੇ  ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸਕੂਲ ਪ੍ਰਿੰਸੀਪਲ ਰਮਨਜੀਤ ਘੁੰਮਣ ਦੀ ਮਿਹਨਤ ਸਦਕਾ ਹੀ ਓਕਰੇਜ਼ ਸਕੂਲ ਅੱਜ ਟ੍ਰਾਈ ਸਿਟੀ ਵਿਚ ਹੀ ਆਪਣਾ ਨਾਮ ਬਣਾ ਚੁੱਕਾ ਹੈ। ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਡਾ. ਗੁਪਤਾ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ। ਇਸ ਯਾਦਗਾਰੀ ਸਾਲਾਨਾ ਸਮਾਗਮ ਦੀ ਸਮਾਪਤੀ ਦੌਰਾਨ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ।