5 Dariya News

ਹੋਲੀ ਵੰਡਰ ਸਕੂਲ ਦੇ ਵਿਦਿਆਰਥੀਆਂ ਨੇ ਚੋਖੀ ਢਾਣੀ ਦੀ ਕੀਤੀ ਸੈਰ, ਰਾਜਸਥਾਨੀ ਸਭਿਆਚਾਰ ਨੂੰ ਜਾਣਿਆ

ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਉਨ੍ਹਾਂ ਦੇ ਅਮੀਰ ਸਭਿਆਚਾਰ ਨਾਲ ਜਾਣੂ ਕਰਾਉਣਾ ਜ਼ਰੂਰੀ : ਅਸ਼ਵਿਨ ਅਰੋੜਾ

5 Dariya News

ਖਰੜ 03-Dec-2017

ਦੀ ਹੋਲੀ ਵੰਡਰ ਸਮਾਰਟ ਸਕੂਲ ਦੀ ਮੈਨੇਜਮੈਂਟ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਪੜਾਈ ਦੇ ਦਬਾਓ ਤੋਂ ਥੋੜੀ ਰਾਹਤ ਦਿੰਦੇ ਹੋਏ ਵਿਦਿਆਰਥੀਆਂ ਨੂੰ ਰਾਜਸਥਾਨੀ ਸਭਿਆਚਾਰ ਨਾਲ ਜਾਣੂ ਕਰਵਾਉਣ ਦੇ ਮੰਤਵ ਨਾਲ ਚੋਖੀ ਢਾਣੀ ਦੀ ਸੈਰ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਰਾਜਸਥਾਨੀ ਲੋਕ ਨ੍ਰਿਤ ਅਤੇ ਲਜ਼ੀਜ਼ ਸ਼ਾਹੀ ਰਾਜਸਥਾਨੀ ਖਾਣਿਆਂ ਦਾ ਆਨੰਦ ਵੀ ਮਾਣਿਆਂ। ਜ਼ਿਕਰਯੋਗ ਹੈ ਕਿ ਰਾਜਸਥਾਨ ਸਭਿਆਚਾਰ ਦੇਸ਼ ਦੇ ਸਭ ਤੋਂ ਪੁਰਾਣੇ ਸਭਿਆਚਾਰਾਂ ਵਿਚੋਂ ਇਕ ਹੈ।ਜਦ ਕਿ ਪੁਰਾਣੇ ਰਾਜਸਥਾਨ ਦੇ ਘਰਾਨਿਆਂ ਦੇ ਲੋਕ ਨ੍ਰਿਤ ਬਹੁਤ ਲੁਭਾਉਣੇ ਸਨ।ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਦੱਸਿਆਂ ਕਿ ਸਕੂਲੀ ਵਿਦਿਆਰਥੀ ਬਹੁਤ ਕੋਮਲ ਹੁੰਦੇ ਹਨ। ਉਨ੍ਹਾਂ ਨੂੰ ਲਗਾਤਾਰ ਪੜਾਈ ਤੋਂ ਥੋੜੀ ਥੋੜੀ ਬਰੇਕ ਦੇਣ ਨਾਲ ਉਹ ਦੁਬਾਰਾ ਇਕ ਨਵੀਂ  ਤਾਜ਼ਗੀ ਨਾਲ ਪੜਾਈ ਵੱਲ ਆਕਰਸ਼ਿਤ ਹੁੰਦੇ ਹਨ ।ਜਦ ਕਿ ਇਸ ਸਮੇਂ ਵਿਚ ਜੇਕਰ ਉਨ੍ਹਾਂ ਨੂੰ ਦੇਸ਼ ਦੇ ਅਮੀਰ ਸਭਿਆਚਾਰ ਨਾਲ ਜਾਣੂ ਕਰਵਾਇਆਂ ਜਾਵੇ ਤਾਂ ਉਹ ਇਸ ਦੇ ਨਾਲ ਹੀ ਅਹਿਮ ਜਾਣਕਾਰੀ ਹਾਸਿਲ ਕਰਦੇ ਹਨ।