5 Dariya News

ਜੀਟੀ ਰੋਡ 'ਤੇ ਬੱਸ ਅਤੇ ਟਿਪਰ ਦੀ ਟੱਕਰ ਡਰਾਈਵਰ ਜਖਮੀ

5 Dariya News (ਕੁਲਜੀਤ ਸਿੰਘ )

ਜੰਡਿਆਲਾ ਗੁਰੂ 02-Dec-2017

ਬੀਤੀ ਦੇਰ ਰਾਤ ਜੀਟੀ ਰੋਡ ਮਾਨਾਂਵਾਲ ਵਿਖੇ ਇਕ ਟਿੱਪਰ ਚਾਲਕ ਦੀ ਲਾਪਰਵਾਹੀ ਕਾਰਨ ਪੀਆਰਟੀਸੀ ਦੀ ਬੱਸ ਨਾਲ ਟੱਕਰ ਹੋ ਗਈ।ਪ੍ਰਾਪਤ ਜਾਣਕਾਰੀ ਅਨੂਸਾਰ ਬੀਤੀ ਦੇਰ ਰਾਤ ਅੰਮ੍ਰਿਤਸਰ ਵਲੋਂ ਆ ਰਹੇ ਬੱਜਰੀ ਦੇ ਭਰੇ ਟਿਪਰ ਨੇ ਬੜੀ ਹੀ ਲਾਪਰਵਾਹੀ ਨਾਲ ਨਵੇਂ ਬਣੇ ਤਰਨਤਾਰਨ ਬਾਈਪਾਸ ਵੱਲ ਮੋੜ ਦਿੱਤਾ ਜਿਸ ਕਾਰਨ ਜਲੰਧਰ ਵਲੋਂ ਆ ਰਹੀ ਪੀਆਰਟੀਸੀ ਦੀ ਬੱਸ ਪੀਬੀ11ਬੀਯੂ2673 ਨਾਲ ਟੱਕਰ ਹੋ ਗਈ। ਬੱਸ ਡਰਾਈਵਰ ਅਨੂਸਾਰ ਟਿਪਰ ਚਾਲਕ ਨੇ ਬਹੁਤ ਹੀ ਲਾਪਰਵਾਹੀ ਨਾਲ ਇਕ ਦੱਮ ਜੀਟੀ ਰੋਡ 'ਤੇ ਟਿਪਰ ਨੂੰ ਮੋੜ ਦਿੱਤਾ ਉਸਨੇ ਬੱਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਬੱਸ ਟਿੱਪਰ ਨਾਲ ਪਿੱਛੋਂ ਟਕਰਾ ਗਈ।ਰਾਤ ਦਾ ਫਾਇਦਾ ਲੈਂਦਾ ਮੌਕੇ ਤੋਂ ਟਿੱਪਰ ਚਾਲਕ ਟਿੱਪਰ ਸਮੇਤ ਫਰਾਰ ਹੋ ਗਿਆ।ਟੱਕਰ ਕਾਰਨ ਟਿਪਰ ਵਿੱਚ ਲੱਦੀ ਬੱਜਰੀ ਜੀਟੀ ਰੋਡ 'ਤੇ ਖਿੱਲਰ ਗਈ। ਜਿਸ ਕਾਰਨ ਜੀਟੀ ਰੋਡ 'ਤੇ ਕਾਫੀ ਸਮਾਂ ਆਵਾਜਾਈ ਪ੍ਰਭਾਵਤ ਹੋਈ।ਟੱਕਰ ਕਾਰਨ ਬੱਸ ਚਾਲਕ ਲੱਕਛਮਣ ਸਿੰਘ ਜੱਖਮੀ ਹੋ ਗਿਆ ਅਤੇ ਬੱਸ ਕੰਡਕਟਰ ਅਵਤਾਰ ਸਿੰਘ ਦੀ ਲੱਤ ਟੁੱਟ ਗਈ।ਉਨ੍ਹਾਂ ਨੂੰ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਬੱਸ ਵਿੱਚ ਸਵਾਰੀਆਂ ਨਾ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਟੱਲ ਗਿਆ, ਜੇਕਰ ਬੱਸ ਵਿੱਚ ਸਵਾਰੀਆਂ ਹੁੰਦੀਆਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਮੌਕੇ 'ਤੇ ਐਸਐਚਉ ਚਾਟੀਵਿੰਡ ਨਿਰਮਲ ਸਿੰਘ, ਚੌਂਕੀ ਇੰਚਾਰਜ ਪਰਮਜੀਤ ਸਿੰਘ, ਏਐਸਆਈ ਪਰਸ਼ੋਤਮ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਦਿਆਂ ਹੋਇਆਂ ਆਵਾਜਾਈ ਚਾਲੂ ਕਰਵਾਈ।