5 Dariya News

ਸਮਾਜ ਸੇਵੀ ਐਨ ਆਰ ਆਈਜ਼ ਨੇ ਪ੍ਰਭ ਆਸਰਾ ਆਸ਼ਰਮ ਵਿਖੇ ਲੋੜਵੰਦਾਂ ਤੇ ਬੱਚਿਆਂ ਨੂੰ ਲੋੜੀਂਦੀਆਂ ਵਸਤਾਂ ਵੰਡੀਆਂ

5 Dariya News

ਕੁਰਾਲੀ 01-Dec-2017

ਸਮਾਜਸੇਵੀ ਵਿਦੇਸ਼ੀ ਪੰਜਾਬੀ ਗਰੁੱਪ ਵੱਲੋਂ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਸਮੇਤ ਨਿਆਰਿਆਂ ਲਈ ਆਸਰਾ ਬਣੇ ਪ੍ਰਭ ਆਸਰਾ ਆਸ਼ਰਮ ਪਡਿਆਲਾ ਵਿਖੇ ਲੋੜਵੰਦਾਂ ਤੇ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆ। ਜਿਸ ਦੌਰਾਨ ਹਰਜਿੰਦਰ ਸਿੰਘ ਚਾਹਲ ਜਰਮਨ ਨੇ ਆਸ਼ਰਮ ਵਿਖੇ ਬੱਚਿਆਂ ਤੇ ਦਾਖਲ ਪ੍ਰਾਣੀਆਂ ਨੂੰ ਖਾਣ-ਪੀਣ ਤੇ ਇਲਾਵਾ ਹੋਰ ਲੋੜੀਂਦਾ ਸਮਾਨ ਮੁਹਈਆ ਕਰਵਾਇਆ I ਇਸ ਸਮੇ ਮੋਹਿੰਦਰ ਸਿੰਘ ਚਾਹਲ ਜਰਮਨ, ਗੁਰਮੇਲ ਸਿੰਘ ਗਿੱਲ ਨਾਰਵੇ ਅਤੇ ਪਦਮਜੀਤ ਸਿੰਘ ਢਿਲੋਂ ਜਰਮਨ ਹਾਜਰ ਸਨ I ਉਨਾਂ ਕਿਹਾ ਕਿ ਮਨੁੱਖਤਾ ਨਾਲ ਪ੍ਰੇਮ ਅਤੇ ਲੋੜਵੰਦਾਂ ਦੀ ਸੇਵਾ ਸਾਨੂੰ ਪ੍ਰਾਮਤਮਾ ਦੇ ਨੇੜੇ ਲਿਆਉਦੀ ਹੈ। ਜਿਸ ਲਈ ਉਹ ਇਸ ਸੇਵਾ ਲਈ ਪ੍ਰਭ ਆਸਰਾ ਪੁੱਜੇ ਹਨ। ਸਾਬਕਾ ਮੰਤਰੀ ਸ: ਕੰਗ ਨੇ ਕਿਹਾ ਕਿ ਉਹ ਸਰਕਾਰ ਦੀ ਤਰਫ਼ੋਂ ਪ੍ਰਭ ਆਸਰਾ ਦੀ ਸਹਾਇਤਾ ਲਈ ਬਣਦੇ ਯਤਨ ਕਰਨਗੇ। ਪ੍ਰਭ ਆਸਰਾ ਦੀ ਪ੍ਰਬੰਧਕ ਬੀਬੀ ਰਜਿੰਦਰ ਕੌਰ ਨੇ ਇੰਨਾ ਐਨ ਆਰ ਆਈਜ਼ ਤੇ ਕੰਗ ਦਾ ਵਿਸ਼ੇਸ ਧੰਨਵਾਦ ਕੀਤਾ।