5 Dariya News

ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ ਵਾਰਡ ਨੰਬਰ 1 ਦੇ ਵਾਸੀ ,ਲੀਕੇਜ ਕਾਰਣ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ

5 Dariya News (ਕੁਲਜੀਤ ਸਿੰਘ )

ਜੰਡਿਆਲਾ ਗੁਰੂ 01-Dec-2017

ਜੰਡਿਆਲਾ ਗੁਰੂ।ਸ਼ਹਿਰ ਦੀ ਵਾਰਡ ਨੰਬਰ 1 ਦੀ ਸਮੱਸਿਆ ਮੁੱਖ ਤੌਰ ਤੇ ਸੀਵਰੇਜ ਦੀ ਲੀਕੇਜ ਦੀ ਹੈ ।ਜੋ।ਸੜਕ ਪੀਰ ਬਾਬਾ ਘੋੜੇ ਸ਼ਾਹ ਤੋਂ ਮਾਨਾਵਾਲਾ ਖੂਹ ਵੱਲ ਜਾਂਦੀ ਹੈ ਉਸ ਪਰ ਹਾਲਾਤ ਬਹੁਤ ਬੁਰੇ ਹਨ ।ਸਥਾਨਿਕ ਮੋਹੱਲਾ ਨਿਵਾਸੀਆਂ ਨੇ।ਪੱਤਰਕਾਰ ਨਾਲ।ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਦਾ ਸਾਡੇ ਮੋਹੱਲੇ ਸੀਵਰੇਜ ਪਾਇਆ ਹੈ ਤਿਉਂ ਦੀ ਤਿਉਂ ਹੈ ।ਕਈ ਵਾਰੀ ਅਸੀਂ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਤਾਂ ਜੋ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾ ਸਕੇ ।ਪਰ ਇਸਦਾ ਕੁੱਝ ਸਮੇਂ ਵਾਸਤੇ ਟੈਮ੍ਪਰੇਰੀ ਤੌਰ ਤੇ ਹੱਲ ਕੀਤਾ ਜਾਂਦਾ ਹੈ ।ਪਰ ਬਾਅਦ ਵਿੱਚ ਪਰਨਾਲਾ ਉੱਥੇ ਦਾ ਉੱਥੇ ਵਾਲੀ ਕਹਾਵਤ ਸਿੱਧ ਹੁੰਦੀ ਹੈ ।ਉਨ੍ਹਾਂ ਕਿਹਾ ਕਿ ਇਸ ਲੀਕੇਜ ਦੀ ਵਜ੍ਹਾ ਨਾਲ।ਆਵਾਜਾਈ ਨਾਲ ਵੀ ਪਾਣੀ ਸੜਕ ਤੇ ਖੜਾ ਹੋ ਜਾਂਦਾ ਹੈ ਜਿਸ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਦੇ ਨਾਲ ਨਾਲ ਮੋਹੱਲਾ ਨਿਵਾਸੀਆਂ ਨੂੰ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।।ਸੜਕ ਤੇ ਜਗ੍ਹਾ ਜਗ੍ਹਾ ਡੂੰਘੇ ਗੱਡੇ ਬਣ ਗਏ ਹਨ ਜੋ ਕਿ ਹਾਦਸੇ ਦਾ ਕਾਰਣ ਬਣ ਰਹੇ ਹਨ।ਇਸ ਇਲਾਕੇ ਵਿੱਚ ਸੜਕ ਤੇ ਗੰਦਾ ਪਾਣੀ ਖੜ੍ਹਾ ਹੋਣ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ।ਪਰ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ।ਇਲਾਕਾ ਨਿਵਾਸੀਆਂ ਨੇ ਹਲਕਾ ਵਿਧਾਇਕ ਅਤੇ ਲੋਕਲ ਬੋਡੀਜ ਮੰਤਰੀ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਦਾ ਸਥਾਈ ਹੱਲ ਕੀਤਾ ਜਾਵੇ।